ਪੰਜਾਬ ਦੇ ਘਰ-ਘਰ ਹਾਕੀ ਟੀਮ ਦੀ ਬੱਲ੍ਹੇ-ਬੱਲ੍ਹੇ - ਇਤਿਹਾਸਕ ਜਿੱਤ
🎬 Watch Now: Feature Video
ਫਰੀਦਕੋਟ : ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਯੂਥ ਡਿਵੈਲਪਮੈਂਟ ਪੰਜਾਬ ਦਾ ਸਾਬਕਾ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਵਧਾਈ ਦੇਣ ਲਈ ਵਿਸ਼ੇਸ਼ ਤੌਰ 'ਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਦੇ ਘਰ ਪਹੁੰਚੇ। ਇਸ ਮੌਕੇ ਜਿਥੇ ਉਹਨਾਂ ਭਾਰਤੀ ਹਾਕੀ ਟੀਮ ਦੀ ਜਿੱਤ ਨੂੰ ਇਤਿਹਾਸਕ ਜਿੱਤ ਦੱਸਿਆ ਉਥੇ ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਨੂੰ ਹੁਣ ਉਸ ਤਰ੍ਹਾਂ ਉਭਾਰ ਮਿਲੇਗਾ ਜਿਸ ਤਰਾਂ 1980 ਵਿੱਚ ਕ੍ਰਿਕਟ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਵਿੱਚ ਕ੍ਰਿਕਟ ਨੂੰ ਮਿਲਿਆ ਸੀ। ਉਹਨਾਂ ਕਿਹਾ ਕਿ ਹਾਕੀ ਲਈ ਭਾਰਤ ਵਿੱਚ ਹੁਣ ਸੁਨਹਿਰਾ ਸਮਾਂ ਸ਼ੁਰੂ ਹੋਵੇਗਾ।