ਜਾਅਲੀ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੇ ਕਾਗਜ਼ਾਤ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ - 100 ਤੋਂ ਜ਼ਿਆਦਾ ਲਾਇਸੈਂਸ ਤਿਆਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10300004-935-10300004-1611059808076.jpg)
ਅੰਮ੍ਰਿਤਸਰ: ਪੁਲਿਸ ਨੇ ਦੋ ਨੌਜਵਾਨਾਂ ਨੂੰ ਜਾਅਲੀ ਲਾਇਸੈਂਸ ਤੇ ਵਾਹਨਾਂ ਦੇ ਕਾਗਜ਼ਾਤ ਬਣਾਉਣ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂਂ 170 ਚਿਪਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਜਾਅਲੀ ਲਾਇਸੈਂਸ ਤੇ ਵਾਹਨਾਂ ਦੀ ਆਰਸੀ ਤਿਆਰ ਕਰਦੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਮੁਤਾਬਕ ਹੁਣ ਤੱਕ ਇਨ੍ਹਾਂ ਵੱਲੋਂ 100 ਤੋਂ ਜ਼ਿਆਦਾ ਲਾਇਸੈਂਸ ਤਿਆਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੀਮਤ 1500 ਤੋਂ 2000 ਰੁਪਏ ਤੱਕ ਲੋਕਾਂ ਤੋਂ ਵਸੂਲੀ ਜਾਂਦੀ ਸੀ। ਗੌਰਤਲਬ ਹੈ ਕਿ ਇਹ ਲੋਕ ਲਾਇਸੈਂਸ ਬਣਾਉਣ ਲਈ ਕੋਈ ਫ਼ੋਟੋ ਵੀ ਨਹੀ ਖਿਚਵਾਉਂਦੇ ਸਨ। ਪੁਲਿਸ ਵੱਲੋਂ ਦੋਨਾਂ ਨੌਜਵਾਨਾਂ ਉੱਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।