ਦਿਨ ਦਿਹਾੜੇ ਲੁਟੇਰਿਆਂ ਦੀ ਵਾਰਦਾਤ, ਸੀਸੀਟੀਵੀ ਆਈ ਸਾਹਮਣੇ - ਸੀਸੀਟੀਵੀ ਆਈ ਸਾਹਮਣੇ
🎬 Watch Now: Feature Video
ਗੁਰਦਾਸਪੁਰ: ਸੂਬੇ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਗੁਰਦਾਸਪੁਰ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਲੁੱਟ (Loot by robbers) ਕੀਤੀ ਗਈ ਹੈ। ਮੋਟਰਸਾਇਕਲ ਅਣਪਛਾਤੇ ਲੁਟੇਰਿਆਂ ਦੇ ਵੱਲੋਂ ਇੱਕ ਘਰ ਦੀ ਮਹਿਲਾ ਨੂੰ ਪਹਿਲਾਂ ਨਿਸ਼ਾਨਾ ਬਣਾ ਕੇ ਉਸਨੂੰ ਕੁਝ ਸੁੰਘਾਇਆ ਗਿਆ ਫਿਰ ਘਰ ਦੀ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟੀਆਂ ਗਈਆਂ ਹਨ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ। ਲੁੱਟ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਸਥਾਨ ਉੱਪਰ ਪਹੁੰਚੀ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਉੱਪਰ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।