ਜਲੰਧਰ ‘ਚ ਕੇਜਰੀਵਾਲ ਖਿਲਾਫ਼ ਗਰਜੇ ਕਿਸਾਨ, ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ
🎬 Watch Now: Feature Video
ਜਲੰਧਰ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ (Chief Minister Arvind Kejriwal) ਜਲੰਧਰ ਵਿੱਚ ਕਿਸਾਨਾਂ (Farmers) ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਹੈ। ਕੇਜਰੀਵਾਲ ਦੀ ਵਪਾਰੀਆਂ ਨਾਲ ਮੀਟਿੰਗ ਨੂੰ ਲੈਕੇ ਕਿਸਾਨਾਂ ਨੇ ਬਾਥ ਕੈਸਲ ਦੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖਮੰਤਰੀ ਪਹਿਲਾਂ ਦੱਸਣ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਦਾ ਕੀ ਫ਼ੈਸਲਾ ਹੈ ਕਿਉਂਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਉਨ੍ਹਾਂ ਦਾ ਹੋਰ ਬਿਆਨ ਹੁੰਦਾ ਹੈ ਅਤੇ ਜਦੋਂਕਿ ਹਰਿਆਣੇ ਦੇ ਵਿੱਚ ਹੋਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਗਿਆਰਾਂ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਜੋ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦਾ ਰੋਸ ਧਰਨਾ ਚੱਲ ਰਿਹਾ ਹੈ ਪਰ ਕੇਜਰੀਵਾਲ ਵੱਲੋਂ ਇੱਕ ਵਾਰ ਵੀ ਕਿਸਾਨਾਂ ਦੀ ਮਦਦ ਕਰਨ ਦੀ ਗੱਲ ਨਹੀਂ ਕਹੀ ਗਈ। ਕਿਸਾਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਵੀ ਕਿਸਾਨਾਂ ਦੇ ਹਿਰਦੇ ਵਲੂਦਰਨ ਵਾਲਾ ਕੰਮ ਕਰ ਰਹੀ ਹੈ।