16 ਸਾਲ ਬਾਅਦ ਪਾਕਿਸਤਾਨ 'ਚੋਂ ਜੇਲ੍ਹ ਕੱਟ ਕੇ ਪਰਤੇ ਗੁਲਾਮ ਫ਼ਰੀਦ ਆਪਣੀ ਮਾਂ ਤੇ ਪਰਿਵਾਰ ਨਾਲ ਮਿਲਿਆ - latest malerkotla news
🎬 Watch Now: Feature Video
16 ਸਾਲ ਬਾਅਦ ਮਲੇਰਕੋਟਲਾ ਦਾ ਗੁਲਾਮ ਫ਼ਰੀਦ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਆਪਣੇ ਘਰ ਵਾਪਿਸ ਆਇਆ ਹੈ। ਪਿਛਲੇ 16 ਸਾਲਾਂ ਤੋਂ ਗੁਲਾਮ ਫ਼ਰੀਦ ਜਾਸੂਸੀ ਦੇ ਕੇਸ ਵਿੱਚ ਪਾਕਿਸਤਾਨ ਦੀ ਲੱਖਪਤ ਜੇਲ੍ਹ ਵਿੱਚ ਬੰਦ ਸੀ। ਪਿਛਲੇ ਦਿਨੀਂ ਈਟੀਵੀ ਭਾਰਤ ਨੇ ਇਹ ਖ਼ਬਰ ਨਸ਼ਰ ਕੀਤੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਗੁਲਾਮ ਫ਼ਰੀਦ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ ਅਤੇ ਪਿਛਲੇ 16 ਸਾਲਾਂ ਤੋਂ ਉੱਥੋਂ ਦੀ ਲੱਖਪਤ ਜੇਲ੍ਹ ਵਿੱਚ ਬੰਦ ਸੀ।