ETV Bharat / state

ਕੇਂਦਰੀ ਬਜਟ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਆਸ, ਹਿਮਾਚਲ ਤੇ ਯੂਪੀ ਦੀ ਤਰਜ਼ 'ਤੇ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ, ਕਿਹਾ- ਪੰਜਾਬ 'ਚ ਘਟਿਆ 85 ਫੀਸਦੀ ਨਿਵੇਸ਼ - UNION BUDGET 2025

ਪੰਜਾਬ ਦੇ ਵਿੱਚ ਕਾਰੋਬਾਰੀਆਂ ਨੇ ਇਸ ਵਾਰ ਬਜਟ ਦੇ ਵਿੱਚ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ। ਪੜ੍ਹੋ ਪੂਰੀ ਖਬਰ...

UNION BUDGET 2025
ਪੰਜਾਬ ਦੇ ਕਾਰੋਬਾਰੀ ਨੇ ਹਿਮਾਚਲ ਤੇ ਯੂਪੀ ਦੀ ਤਰਜ ਤੇ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ (Etv Bharat)
author img

By ETV Bharat Punjabi Team

Published : Jan 21, 2025, 6:47 PM IST

ਲੁਧਿਆਣਾ : 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਭਾਜਪਾ ਦੀ ਕੇਂਦਰ ਸਰਕਾਰ ਦੇ ਵਿੱਚ ਤੀਜੇ ਟਰਮ ਦਾ ਇਹ ਪਹਿਲਾ ਬਜਟ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਨੂੰ ਵਿਸ਼ੇਸ਼ ਉਮੀਦਾਂ ਨੇ। ਪੰਜਾਬ ਦੇ ਵਿੱਚ ਕਾਰੋਬਾਰੀਆਂ ਨੇ ਇਸ ਵਾਰ ਬਜਟ ਦੇ ਵਿੱਚ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ। ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਨੂੰ 7 ਲੱਖ ਕਰੋੜ ਦਾ ਵਿਸ਼ੇਸ਼ ਪੈਕੇਜ ਹਿਮਾਚਲ ਨੂੰ 50,000 ਕਰੋੜ ਦਾ ਵਿਸ਼ੇਸ਼ ਪੈਕੇਜ ਦਿੱਤਾ ਹੈ। ਇਸੇ ਦੇ ਤਰਜ ਤੇ ਕਾਰੋਬਾਰੀ ਨੇ ਮੰਗ ਕੀਤੀ ਹੈ ਕਿ ਪੰਜਾਬ ਨੂੰ ਵੀ ਸਰਹੱਦੀ ਸੂਬਾ ਹੋਣ ਕਰਕੇ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਇਸ ਤੋਂ ਇਲਾਵਾ ਗੁੰਜਲਦਾਰ ਜੀਐਸਟੀ ਦੀਆਂ ਦਰਾਂ ਦੇ ਵਿੱਚ ਕਟੌਤੀ, ਟੈਕਸ ਸੌਖੇ ਢੰਗ ਨਾਲ ਅਤੇ ਵਪਾਰ ਦੇ ਲਈ ਸੁਖਾਲਾ ਮਾਹੌਲ ਬਣਾਉਣ ਦੀ ਮੰਗ ਕੀਤੀ ਹੈ।

ਪੰਜਾਬ ਦੇ ਕਾਰੋਬਾਰੀ ਨੇ ਹਿਮਾਚਲ ਤੇ ਯੂਪੀ ਦੀ ਤਰਜ ਤੇ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ (Etv Bharat)

ਇਸ ਵਾਰ ਵਪਾਰੀਆਂ ਨੂੰ ਵਿਸ਼ੇਸ਼ ਉਮੀਦਾਂ

ਆਲ ਇੰਡੀਆ ਟਰੇਡ ਫਾਰਮ ਦੇ ਪ੍ਰਧਾਨ ਬਾਤਿਸ਼ ਜਿੰਦਲ ਨੇ ਦੱਸਿਆ ਕਿ ਕੇਂਦਰੀ ਬਜਟ ਤੋਂ ਇਸ ਵਾਰ ਵਪਾਰੀਆਂ ਨੂੰ ਵਿਸ਼ੇਸ਼ ਉਮੀਦਾਂ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਵਪਾਰ ਕਾਫੀ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਕਿਸੇ ਵੇਲੇ ਭਾਰਤ ਦੇ ਚੋਟੀ ਦੇ ਤਿੰਨ ਸੂਬਿਆਂ ਦੇ ਵਿੱਚ ਸੀ ਅੱਜ ਉਹ 19ਵੇਂ ਨੰਬਰ ਤੇ ਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਹਰ ਬਜਟ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਭਾਵੇਂ ਉਹ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਨੂੰ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਵਾਰੀ ਹੈ। ਉਹਨਾਂ ਕਿਹਾ ਕਿ ਜੀਐਸਟੀ ਨੂੰ ਲੈ ਕੇ ਵੀ ਵਪਾਰੀਆਂ ਦੇ ਵਿੱਚ ਹਾਲੇ ਤੱਕ ਕਨਫਿਊਜ਼ਨ ਹੈ ਕਿਸੇ ਤੇ ਦੋ ਫੀਸਦੀ ਕਿਸੇ ਤੇ ਪੰਜ ਫੀਸਦੀ ਕਿਸੇ ਤੇ 18 ਫੀਸਦੀ ਜੀਐਸਟੀ ਹੈ।

DEMAND OF PUNJAB BUSINESSMEN
ਪੰਜਾਬ 'ਚ 85 ਫੀਸਦੀ ਨਿਵੇਸ਼ ਘਟਿਆ (Etv Bharat)

'ਜੋ ਸਮਾਨ ਸਾਡੇ ਦੇਸ਼ ਦੇ ਵਿੱਚ ਤਿਆਰ ਹੋ ਸਕਦਾ ਹੈ ਉਸ ਨੂੰ ਵਿਦੇਸ਼ਾਂ ਤੋਂ ਮੰਗਾਉਣ ਦੀ ਲੋੜ ਨਹੀਂ'

ਇਸ ਤੋਂ ਇਲਾਵਾ ਬਿਜਲੀ ਅਤੇ ਪੈਟਰੋਲ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਟੈਕਸ ਬਹੁਤ ਜਿਆਦਾ ਵਧਾ ਦਿੱਤਾ ਗਿਆ ਹੈ। ਉਹਨਾਂ ਇੰਪੋਰਟ ਨੂੰ ਲੈ ਕੇ ਵੀ ਕਿਹਾ ਕਿ ਅੱਜ ਅਮਰੀਕਾ ਨੇ ਸਾਫ ਕਹਿ ਦਿੱਤਾ ਹੈ ਕਿ ਜਿਹੜਾ ਇੰਪੋਰਟ ਗੁਆਂਡੀ ਮੁਲਕਾਂ ਤੋਂ ਹੋ ਰਿਹਾ ਹੈ। ਉਸ ਤੇ ਐਂਟੀ ਡੰਪਿੰਗ ਡਿਊਟੀ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਵੀ 50 ਲੱਖ ਕਰੋੜ ਦੇ ਕਰੀਬ ਇੰਪੋਰਟ ਹੋ ਰਿਹਾ ਹੈ। ਜਦੋਂ ਕਿ ਐਕਸਪੋਰਟ 30 ਲੱਖ ਕਰੋੜ ਦੇ ਕਰੀਬ ਹੈ। ਉਹਨਾਂ ਕਿਹਾ ਕਿ ਇੰਪੋਰਟ ਡਿਊਟੀ ਤੇ ਗੌਰ ਕਰਨ ਦੀ ਲੋੜ ਹੈ ਕਿਉਂਕਿ ਜੋ ਸਮਾਨ ਸਾਡੇ ਦੇਸ਼ ਦੇ ਵਿੱਚ ਤਿਆਰ ਹੋ ਸਕਦਾ ਹੈ ਉਸ ਨੂੰ ਵਿਦੇਸ਼ਾਂ ਤੋਂ ਮੰਗਾਉਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਤੇਲ ਅਤੇ ਹੋਰ ਕੁਝ ਸਮਾਨ ਮੰਗਾਇਆ ਜਾ ਰਿਹਾ ਹੈ।

'ਕਿਸਾਨੀ ਅੰਦੋਲਨ ਕਰਕੇ ਪੰਜਾਬ ਦੇ ਵਿੱਚ ਵਪਾਰ ਪੂਰੀ ਤਰ੍ਹਾਂ ਹੋਇਆ ਠੱਪ'

ਵਪਾਰ ਮੰਡਲ ਦੇ ਸਟੇਟ ਸੈਕਟਰੀ ਆਯੂਸ਼ ਅਗਰਵਾਲ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਕਰਕੇ ਪੰਜਾਬ ਦੇ ਵਿੱਚ ਵਪਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਉਹਨਾਂ ਕਿਹਾ ਕੰਮ ਤਾਂ ਚੱਲ ਰਿਹਾ ਹੈ ਪਰ ਟਰਾਂਸਪੋਰਟੇਸ਼ਨ ਦਾ ਖਰਚਾ ਵੱਧ ਗਿਆ ਹੈ। 100 ਕਰੋੜ ਰੁਪਏ ਦੀ ਪੰਜਾਬ ਦੇ ਵਪਾਰੀਆਂ ਨੂੰ ਟਰਾਂਸਪੋਰਟ ਦਾ ਖਰਚਾ ਹਰ ਹਫਤੇ ਵੱਧ ਗਿਆ ਹੈ। ਕਿਉਂਕਿ ਬਾਰਡਰ ਬੰਦ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਿਰਮਲਾ ਸੀਤਾ ਰਮਨ ਨੇ ਖੁਦ ਮੰਨਿਆ ਹੈ ਕਿ 85 ਫੀਸਦੀ ਨਿਵੇਸ਼ ਘਟਿਆ ਹੈ। ਪੂਰੇ ਦੇਸ਼ ਦੇ ਵਿੱਚ ਘੱਟ ਤੋਂ ਘੱਟ 65 ਫੀਸਦੀ ਨਿਵੇਸ਼ ਹੋ ਰਿਹਾ ਹੈ। ਪਰ ਪੰਜਾਬ ਦੇ ਵਿੱਚ ਇਹ ਘਟਨਾ ਇੱਕ ਚਿੰਤਾ ਦਾ ਵਿਸ਼ਾ ਹੈ ਪੰਜਾਬ ਵੀ ਭਾਰਤ ਦਾ ਹਿੱਸਾ ਹੈ। ਇਸ ਕਰਕੇ ਇਸ ਤੇ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਨੂੰ ਵਿਸ਼ੇਸ਼ ਪੈਕੇਜ ਦਿੱਤੇ ਗਏ ਜੋ ਕਿ ਪੰਜਾਬ ਨੂੰ ਵੀ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੇ ਨਾਲ ਬਜਟ ਬਣਾਉਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸਲਾਹ ਨਹੀਂ ਲਈ ਜਾਂਦੀ ਲਗਾਤਾਰ ਅਸੀਂ ਕੇਂਦਰੀ ਮੰਤਰੀ ਨੂੰ ਮੇਲ ਦੇ ਰਾਹੀਂ ਆਪਣੇ ਸੁਝਾਅ ਭੇਜਦੇ ਹਨ। ਪਰ ਜਦੋਂ ਬਜਟ ਬਣਾਇਆ ਜਾਂਦਾ ਹੈ ਉਦੋਂ ਸਾਡੀਆਂ ਤਜਵੀਜ਼ਾਂ ਨੂੰ ਬਜਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।

'ਹੁਣ ਵਿਆਹ ਕਰਵਾਉਣਾ ਵੀ ਹੋਇਆ ਮਹਿੰਗਾ'

ਇਸ ਤੋਂ ਇਲਾਵਾ ਆਯੂਸ਼ ਅਗਰਵਾਲ ਨੇ ਕਿਹਾ ਕਿ ਘੱਟ ਤੋਂ ਘੱਟ ਸੈਲਰੀ ਸਲੈਬ 10 ਲੱਖ ਰੁਪਏ ਕਰ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ 60 ਤੋਂ 70 ਹਜ਼ਾਰ ਦੇ ਵਿੱਚ ਮਹੀਨੇ ਦਾ ਖਰਚਾ ਚਲਦਾ ਹੈ। ਉਹਨਾਂ ਕਿਹਾ ਕਿ ਕੱਪੜੇ ਜੇਕਰ ਕੋਈ 10 ਹਜ਼ਾਰ ਦੇ ਖਰੀਦਦਾ ਹੈ ਤਾਂ ਉਸ ਨੂੰ 28 ਫੀਸਦੀ ਟੈਕਸ ਦੇਣਾ ਪੈਂਦਾ ਹੈ। ਉਹਨਾਂ ਕਿਹਾ ਕਿ ਵਿਆਹ ਕਰਾਉਣ ਤੇ ਹੁਣ ਮੰਨ ਲਿਆ ਜਾਵੇ ਕਿ ਜੇਕਰ ਕੋਈ ਸ਼ੋਪਿੰਗ ਕੱਪੜਿਆਂ ਲਈ ਕਰਦਾ ਹੈ ਤਾਂ ਉਸ ਨੂੰ 28 ਫੀਸਦੀ ਜੋ ਕਿ ਲਗਜ਼ਰੀ ਦੇ ਵਿੱਚ ਆਉਂਦਾ ਹੈ ਉਹ ਟੈਕਸ ਦੇਣਾ ਹੋਵੇਗਾ ਜਦੋਂ ਕਿ ਕੱਪੜਾ ਇੱਕ ਮੁੱਢਲੀ ਲੋੜ ਹੈ ਉਹਨਾਂ ਕਿਹਾ ਕਿ ਹੁਣ ਵਿਆਹ ਕਰਵਾਉਣਾ ਵੀ ਮਹਿੰਗਾ ਹੋ ਗਿਆ ਹੈ। ਟੈਕਸ ਤੇ ਟੈਕਸ ਲੱਗ ਰਹੇ ਹਨ ਇਸ ਦੇ ਵਿੱਚ ਜੋ ਮਿਡਲ ਕਲਾਸ ਵਰਗ ਹੈ ਆਮ ਵਰਗ ਹੈ ਉਹ ਪਿਸ ਰਿਹਾ ਹੈ ਜਿਸ ਨੂੰ ਰਾਹਤ ਦੇਣ ਦੀ ਲੋੜ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.