ਫਰੀਦਕੋਟ : ਪੰਜਾਬੀ ਗਾਇਕੀ ਦੇ ਖੇਤਰ ਵਿਚ ਮਜ਼ਬੂਤ ਪੈੜਾ ਸਿਰਜਣ ਵਿੱਚ ਕਾਮਯਾਬ ਰਹੇ ਹਨ ਮਾਸਟਰ ਸਲੀਮ , ਜੋ ਲੰਮੇਂ ਸਮੇਂ ਬਾਅਦ ਫ਼ਿਲਮੀ ਸਫਾਂ 'ਚ ਮੁੜ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੇ ਹਨ, ਜਿੰਨਾਂ ਦੇ ਫ਼ਿਲਮ ਖੇਤਰ ਵਿੱਚ ਫੇਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ। ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਹੈ ਅਪਕਮਿੰਗ ਪੰਜਾਬੀ ਫ਼ਿਲਮ 'ਦਮਾ ਦਮ ਮਸਤ ਕਲੰਦਰ', ਜਿਸ ਦੇ ਇਕ ਵਿਸ਼ੇਸ਼ ਗੀਤ ਦੀ ਰਿਕਾਰਡਿੰਗ ਉਨਾਂ ਵੱਲੋਂ ਪੂਰੀ ਕਰ ਲਈ ਗਈ ਹੈ। 'ਸਟਾਰਮੂਨ ਫ਼ਿਲਮ ਪ੍ਰੋਡੋਕਸ਼ਨ ਅਤੇ ਚਕੌਰਾ ਪ੍ਰੋਡੋਕਸ਼ਨ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਹੈ।
ਇਹ ਅਦਾਕਾਰ ਲੀਡ ਜੋੜੀ 'ਚ ਆਉਣਗੇ ਨਜ਼ਰ
ਦੱਸ ਦਈਏ ਕਿ ਉਕਤ ਪੰਜਾਬੀ ਫ਼ਿਲਮ ਦਾ ਨਿਰਮਾਣ ਵਿੱਕੀ ਕੰਬੋਜ਼ ਜਦਕਿ ਨਿਰਦੇਸ਼ਨ ਸੁਖਬੀਰ ਸਿੰਘ ਦੁਆਰਾ ਕੀਤਾ ਗਿਆ ਹੈ। ਪਰਿਵਾਰਿਕ ਡ੍ਰਾਮੈਟਿਕ ਅਤੇ ਕਾਮੇਡੀ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿਚ ਅਦਾਕਾਰ ਅਤੇ ਸੋਸ਼ਲ ਮੀਡੀਆ ਸਟਾਰ ਕਿੰਗ ਬੀ ਚੌਹਾਨ ਅਤੇ ਮਾਲਵੀ ਮਲਹੋਤਰਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਬਿੱਗ ਸੈੱਟਅੱਪ ਅਧੀਨ ਬਣਾਈ ਗਈ ਇਸੇ ਫ਼ਿਲਮ ਦੇ ਇਕ ਡਾਂਸ ਥੀਮ ਗਾਣੇ ਨੂੰ ਬਤੌਰ ਪਿੱਠਵਰਤੀ ਗਾਇਕ ਵਜੋਂ ਅੰਜ਼ਾਮ ਦੇ ਚੁੱਕੇ ਹਨ।
ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਸਲੀਮ
ਗਾਇਕ ਮਾਸਟਰ ਸਲੀਮ , ਜਿੰਨ੍ਹਾਂ ਦੇ ਖਾਸ ਅੰਦਾਜ਼ ਵਿਚ ਸਜੇ ਉਕਤ ਗਾਣੇ ਦਾ ਮਿਊਜ਼ਿਕ ਸੁਪ੍ਰਸਿੱਧ ਸੰਗ਼ੀਤਕਾਰ ਜੱਸੀ ਕਟਿਆਲ ਦੁਆਰਾ ਤਿਆਰ ਕੀਤਾ ਗਿਆ ਹੈ। ਸਾਲ 2008 ਵਿੱਚ ਆਈ 'ਧਰਮਾ ਪ੍ਰੋਡੋਕਸ਼ਨ' ਦੀ ਦੋਸਤਾਨਾ ਵਿੱਚ ਗਾਏ ਗਾਣੇ 'ਮਾਂ ਦਾ ਲਾਡਲਾ ਬਿਗੜ ਗਿਆ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ। ਇਹ ਬਾਕਮਾਲ ਗਾਇਕ, ਜੋ ਕਈ ਹੋਰ ਫਿਲਮਾਂ ਵਿਚ ਵੀ ਅਪਣੀ ਬੇਹਤਰੀਣ ਪਲੇਬੈਕ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਹਨ, ਜਿੰਨਾਂ ਵਿਚ 'ਲਵ ਆਜ ਕਲ' , 'ਯਮਲਾ ਪਗਲਾ ਦੀਵਾਨਾ' ਅਤੇ 'ਪਟਿਆਲਾ ਹਾਊਸ' ਆਦਿ ਵੀ ਸ਼ੁਮਾਰ ਰਹੀਆ ਹਨ।
- 'ਮਧਾਣੀਆਂ' ਦੇ ਮੇਕਰਸ ਨਾਲ ਇਸ ਵੱਡੇ ਬਾਲੀਵੁੱਡ ਸਟੂਡਿਓ ਨੇ ਮਿਲਾਇਆ ਹੱਥ, ਹੁਣ ਪੂਰੀ ਦੁਨੀਆਂ 'ਚ ਰਿਲੀਜ਼ ਹੋਏਗੀ ਨੀਰੂ ਬਾਜਵਾ ਦੀ ਇਹ ਫਿਲਮ
- ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪੁਲਿਸ ਨੇ ਅਦਾਕਾਰ ਦੇ ਘਰ ਕ੍ਰਾਈਮ ਸੀਨ ਨੂੰ ਕੀਤਾ ਰੀਕ੍ਰਿਏਟ
- 15 ਸਾਲ ਦੀ ਉਮਰ 'ਚ ਹੀ ਅਦਾਕਾਰੀ ਦੀ ਦੁਨੀਆਂ 'ਚ ਛਾਇਆ ਹੋਇਆ ਇਸ ਵੱਡੇ ਅਦਾਕਾਰ ਦਾ ਪੁੱਤਰ, ਹੁਣ ਇਸ ਧਾਰਮਿਕ ਫਿਲਮ 'ਚ ਆਏਗਾ ਨਜ਼ਰ
- ਆਖ਼ਿਰ ਕਿਵੇਂ ਪਿਆ ਸਭ ਨੂੰ ਹਸਾਉਣ ਵਾਲੇ ਇਸ ਅਦਾਕਾਰ ਦਾ ਨਾਂਅ 'ਘੁੱਗੀ', ਜਾਣੋ ਇਸ ਦੇ ਪਿੱਛੇ ਦਾ ਰਾਜ਼