ETV Bharat / entertainment

ਬੰਗਲਾਦੇਸ਼ੀ ਘੁਸਪੈਠੀਏ ਨੇ ਸੈਫ ਅਲੀ ਖਾਨ ਨੂੰ ਕਿਉਂ ਮਾਰਿਆ ਚਾਕੂ? ਸਾਹਮਣੇ ਆਇਆ ਕਾਰਨ, ਮੁਲਜ਼ਮ ਨੇ ਵੀ ਕਬੂਲਿਆ - SAIF ALI KHAN

ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿਉਂ ਉਸ ਨੇ ਅਦਾਕਾਰ ਸੈਫ ਅਲੀ ਖਾਨ ਨੂੰ ਚਾਕੂ ਮਾਰਿਆ?

SAIF ALI KHAN
ਬੰਗਲਾਦੇਸ਼ੀ ਘੁਸਪੈਠੀਏ ਨੇ ਸੈਫ ਅਲੀ ਖਾਨ ਨੂੰ ਕਿਉਂ ਮਾਰਿਆ ਚਾਕੂ? ((ANI))
author img

By ETV Bharat Entertainment Team

Published : Jan 21, 2025, 10:56 PM IST

ਮੁੰਬਈ: ਅਦਾਕਾਰ ਸੈਫ ਅਲੀ ਖਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਉਸ 'ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫਕੀਰ ਕਰੀਬ 7 ਮਹੀਨੇ ਪਹਿਲਾਂ ਮੇਘਾਲਿਆ ਦੀ ਦਾਵਕੀ ਨਦੀ ਪਾਰ ਕਰਕੇ ਭਾਰਤ 'ਚ ਦਾਖਲ ਹੋਇਆ ਸੀ ਅਤੇ ਸਿਮ ਕਾਰਡ ਖਰੀਦਣ ਲਈ ਪੱਛਮੀ ਬੰਗਾਲ ਨਿਵਾਸੀ ਇਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ।

ਇੱਕ ਹੋਰ ਖੁਲਾਸਾ

ਇਸ ਦੌਰਾਨ ਇਸ ਮਾਮਲੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ। ਦਰਅਸਲ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਦਾਕਾਰ ਨੂੰ ਇਸ ਲਈ ਚਾਕੂ ਮਾਰਿਆ ਕਿਉਂਕਿ ਸੈਫ ਅਲੀ ਖਾਨ ਨੇ ਉਸ ਨੂੰ ਹਿੰਸਕ ਝੜਪ ਦੌਰਾਨ ਸਾਹਮਣੇ ਤੋਂ ਕੱਸ ਕੇ ਫੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਬੰਗਲਾਦੇਸ਼ੀ ਘੁਸਪੈਠੀਏ, ਜੋ ਐਕਟਰ ਦੇ ਘਰ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ, ਉਸ ਨੇ ਸੈਫ ਨੂੰ ਚਾਕੂ ਮਾਰਨ ਦੀ ਗੱਲ ਕਬੂਲੀ ਹੈ।

ਸੈਫ ਨੇ ਮੁਲਜ਼ਮ ਨੂੰ ਸਖ਼ਤੀ ਨਾਲ ਫੜ ਲਿਆ

ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਪੀ.ਟੀ.ਆਈ. ਨੂੰ ਦੱਸਿਆ, "ਮੁਲਜ਼ਮ ਚੋਰੀ ਕਰਨ ਦੇ ਇਰਾਦੇ ਨਾਲ ਬਾਥਰੂਮ ਦੀ ਖਿੜਕੀ ਰਾਹੀਂ ਸਤਿਗੁਰੂ ਸ਼ਰਨ ਬਿਲਡਿੰਗ ਵਿੱਚ ਅਦਾਕਾਰ ਦੇ ਫਲੈਟ ਵਿੱਚ ਦਾਖਲ ਹੋਏ ਸਨ। ਘਰ ਵਿੱਚ ਦਾਖਲ ਹੋਣ ਤੋਂ ਬਾਅਦ ਅਦਾਕਾਰ ਦੇ ਕਰਮਚਾਰੀਆਂ ਨੇ ਉਸ ਨੂੰ ਦੇਖਿਆ ਅਤੇ ਉਸ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਲਦੀ ਹੀ ਸੈਫ ਅਲੀ ਖਾਨ ਉਥੇ ਆ ਗਏ ਤੇ ਉਸ ਨੇ ਖਤਰੇ ਨੂੰ ਭਾਂਪਦੇ ਹੋਏ ਮੁਲਜ਼ਮ ਨੂੰ ਸਾਹਮਣੇ ਤੋਂ ਫੜ ਲਿਆ।

ਸੈਫ ਦੀ ਪਿੱਠ 'ਤੇ ਚਾਕੂ ਨਾਲ ਹਮਲਾ

ਪੁਲਿਸ ਨੇ ਕਿਹਾ, "ਕਿਉਂਕਿ ਮੁਲਜ਼ਮ ਨੂੰ ਹਿੱਲਣ ਦਾ ਸਮਾਂ ਨਹੀਂ ਮਿਲਿਆ, ਉਸ ਨੇ ਆਪਣੇ ਆਪ ਨੂੰ ਛੁਡਾਉਣ ਲਈ ਅਦਾਕਾਰ ਦੀ ਪਿੱਠ 'ਤੇ ਛੁਰਾ ਮਾਰਿਆ।" ਪੁਲਿਸ ਨੇ ਕਿਹਾ ਕਿ ਹਮਲਾਵਰ ਉਸ ਦੀ ਪਕੜ ਤੋਂ ਬਚ ਗਿਆ।

ਮੁਲਜ਼ਮ ਬਾਗ ਵਿੱਚ ਲੁਕਿਆ ਹੋਇਆ ਸੀ

ਪੁਲਿਸ ਨੇ ਅੱਗੇ ਦੱਸਿਆ ਕਿ ਹਮਲੇ ਤੋਂ ਬਾਅਦ ਮੁਲਜ਼ਮ ਖਾਨ ਦੇ ਫਲੈਟ ਤੋਂ ਭੱਜ ਗਿਆ ਅਤੇ ਕਰੀਬ ਦੋ ਘੰਟੇ ਤੱਕ ਇੱਕ ਇਮਾਰਤ ਦੇ ਬਗੀਚੇ ਵਿੱਚ ਲੁਕਿਆ ਰਿਹਾ। ਹਮਲੇ 'ਚ ਸੈਫ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦੀ ਸਰਜਰੀ ਕਰਨੀ ਪਈ ਸੀ। ਤੁਹਾਨੂੰ ਦੱਸ ਦਈਏ ਕਿ ਸੈਫ ਅਲੀ ਖਾਨ ਦੇ ਘਰ 'ਤੇ ਇਹ ਭਿਆਨਕ ਹਮਲਾ 16 ਜਨਵਰੀ ਦੀ ਸਵੇਰ ਨੂੰ ਹੋਇਆ ਸੀ, ਜਿਸ 'ਚ ਅਦਾਕਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਲਈ ਉਨ੍ਹਾਂ ਨੂੰ ਐਮਰਜੈਂਸੀ ਸਰਜਰੀ ਦੀ ਲੋੜ ਸੀ।

ਹਮਲਾਵਰ ਦੀ ਪਛਾਣ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫਕੀਰ (ਉਰਫ਼ ਵਿਜੇ ਦਾਸ) ਵਜੋਂ ਹੋਈ ਹੈ, ਜੋ ਕਿ 30 ਸਾਲਾ ਬੰਗਲਾਦੇਸ਼ੀ ਨਾਗਰਿਕ ਹੈ। ਪੁਲਿਸ ਨੇ ਐਤਵਾਰ ਨੂੰ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ। ਫਕੀਰ ਨੇ ਬਾਅਦ ਵਿੱਚ ਖਾਨ ਦੀ ਪਕੜ ਤੋਂ ਬਚਣ ਲਈ ਉਸ ਨੂੰ ਚਾਕੂ ਮਾਰਨ ਦੀ ਗੱਲ ਕਬੂਲ ਕੀਤੀ। ਇਸੇ ਦੌਰਾਨ ਮੁੰਬਈ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਮੁਲਜ਼ਮ ਨੂੰ ਪੰਜ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.