ਰੂਪਨਗਰ : ਹਾਈਟੈਕ ਨਾਕਾ ਆਸਰੋਂ ਵਿਖੇ ਇਕ ਜੈਨ ਗੱਡੀ ਨੇ ਬੈਰੀਗੇਟ ਸਮੇਤ ਬੀਤੀ ਦੋ ਦਿਨ ਪਹਿਲਾਂ ਏਐਸਆਈ ਧਨਵੰਤ ਸਿੰਘ ਨੂੰ ਟੱਕਰ ਮਾਰੀ ਸੀ। ਜਿਸ ਤੋਂ ਬਾਅਦ ਦੌਰਾਨੇ ਇਲਾਜ ਏਐਸਆਈ ਦੀ ਮੌਤ ਹੋ ਗਈ ਸੀ। ਇਸ 'ਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਥੇ ਹੀ ਏਐਸਆਈ ਧਨਵੰਤ ਸਿੰਘ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਉਨ੍ਹਾਂ ਦੀ ਲੜਕੀ ਵਿਦੇਸ਼ ਤੋਂ ਵਾਪਸ ਆ ਰਹੀ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
'ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਕੀਤੀ ਜਾ ਰਹੀ ਸੀ ਚੈਕਿੰਗ'
ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਆਸਰੋਂ ਹਾਈਟੈੱਕ ਨਾਕੇ 'ਤੇ ਡਿਊਟੀ ਤੇ ਤਾਇਨਾਤ ਏਐਸਆਈ ਧਨਵੰਤ ਸਿੰਘ ਵਲੋਂ ਰੋਜ਼ਾਨਾ ਦੀ ਤਰ੍ਹਾਂ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਰੋਪੜ ਸਾਈਡ ਤੋਂ ਆਉਂਦੀ ਇਕ ਜ਼ੈਨ ਕਾਰ ਨਾਕੇ 'ਤੇ ਜਦੋਂ ਪਹੁੰਚੀਂ ਤਾਂ ਤੇਜ਼ ਰਫਤਾਰ ਕਾਰ ਨੇ ਪੁਲਿਸ ਵਲੋਂ ਲਗਾਏ ਬੈਰੀਗੇਟ ਸਮੇਤ ਪੁਲਿਸ ਕਰਮਚਾਰੀ ਏਐਸਆਈ ਧਨਵੰਤ ਸਿੰਘ ਨੂੰ ਟੱਕਰ ਮਾਰ ਦਿੱਤੀ ਸੀ।
'ਟੱਕਰ ਵਿੱਚ ਏਐਸਆਈ ਗੰਭੀਰ ਰੂਪ 'ਚ ਹੋਏ ਸੀ ਜ਼ਖ਼ਮੀ'
ਇਸ ਟੱਕਰ ਵਿੱਚ ਏਐਸਆਈ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ ਅਤੇ ਜੇਰੇ ਇਲਾਜ ਦੌਰਾਨ ਬੀਤੇ ਕੱਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਅਤੇ ਸਿਟੀ ਬਲਾਚੌਰ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਏਐਸਆਈ ਧਨਵੰਤ ਸਿੰਘ ਦੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਉਨਾਂ ਨੇ ਕਾਬੂ ਕਰ ਲਿਆ ਹੈ।
'ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ'
ਉਹਨਾਂ ਦੇ ਮੁਤਾਬਿਕ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਮੈਂਬਰ ਕੌਂਸਲਰ ਪਰਮਿੰਦਰ ਕੁਮਾਰ ਪੰਮਾ ਨੇ ਕਿਹਾ ਕਿ ਏਐਸਆਈ ਧਨਵੰਤ ਸਿੰਘ ਬਹੁਤ ਇਮਾਨਦਾਰ ਪੁਲਿਸ ਮੁਲਾਜ਼ਮ ਸੀ ਅਤੇ ਉਨਾਂ ਨੇ ਏਐਸਆਈ ਧਨਵੰਤ ਸਿੰਘ ਦੇ ਕਾਤਲਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਅਨੁਸਾਰ ਧਨਵੰਤ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਉਨਾ ਦੀ ਲੜਕੀ ਵਿਦੇਸ਼ ਤੋਂ ਵਾਪਸ ਆ ਰਹੀ ਹੈ। ਉਨਾਂ ਦੇ ਆਉਣ ਤੋਂ ਬਾਅਦ ਕੱਲ ਅੰਤਿਮ ਸਸਕਾਰ ਕੀਤਾ ਜਾਵੇਗਾ।
- ਬਚੋ ਜਿੰਨਾ ਹੋ ਸਕਦਾ ਬਚੋ, ਬਹੁਤ ਕੱਬਾ ਸੁਭਾਅ ਚੁੱਕੀ ਫਿਰਦਾ ਯਮਰਾਜ, ਹੁਣ ਤਾਂ ਸੜਕਾਂ 'ਤੇ ਘੁੰਮ ਰਿਹਾ
- ਕੇਂਦਰੀ ਬਜਟ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਆਸ, ਹਿਮਾਚਲ ਤੇ ਯੂਪੀ ਦੀ ਤਰਜ਼ 'ਤੇ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ, ਕਿਹਾ- ਪੰਜਾਬ 'ਚ ਘਟਿਆ 85 ਫੀਸਦੀ ਨਿਵੇਸ਼
- ਡਾਕਟਰਾਂ ਨੇ ਡੱਲੇਵਾਲ ਦੀ ਸਿਹਤ ਬਾਰੇ ਦਿੱਤੀ ਅਹਿਮ ਜਾਣਕਾਰੀ, ਮੈਡੀਕਲ ਬੁਲੇਟਿਨ ਕੀਤਾ ਜਾਰੀ
- ਦੋ ਗੱਡੀਆਂ 'ਚ ਟੱਕਰ ਤੋਂ ਬਾਅਦ ਹੋਇਆ ਹਾਈਵੋਲਟੇਜ ਡਰਾਮਾ, ਦੋ ਧਿਰਾਂ 'ਚ ਹੋਈ ਲੜਾਈ, ਜਾਣੋ ਪੂਰਾ ਮਾਮਲਾ