ਅਬੋਹਰ ਪੁਲਿਸ ਵੱਲੋਂ ਫਲੈਗ ਮਾਰਚ - Led by DSP
🎬 Watch Now: Feature Video
14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅਬੋਹਰ ਪੁਲਿਸ ਨੇ ਸ਼ਹਿਰ, ਰਾਜਸਥਾਨ ਦੇ ਨਾਲ ਲੱਗਦੇ ਅਤੇ ਭਾਰਤ ਪਾਕਿ ਸੀਮਾ ਦੇ ਨਾਲ ਲੱਗਦੇ ਇਲਾਕਿਆਂ ਵਿੱਰ ਫਲੈਗ ਮਾਰਚ ਕੱਢਿਆ। ਇਸ ਫਲੈਗ ਮਾਰਚ ਦਾ ਮੁੱਖ ਉਦੇਸ਼ ਇਹ ਹੈ ਕਿ 14 ਫ਼ਰਵਰੀ ਨੂੰ ਚੋਣਾਂ ਅਮਨ ਅਮਾਨ ਅਤੇ ਸ਼ਾਂਤੀਪੂਰਵਕ ਮਾਹੌਲ ਨਾਲ ਹੋ ਸਕਣ। ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਘਟੇ। ਫਲੈਗ ਮਾਰਚ ਦੀ ਅਗਵਾਈ ਕਰ ਰਹੇ ਪੁਲੀਸ ਅਧਿਕਾਰੀ ਡੀਐਸਪੀ ਅਮਰਜੀਤ ਕੌਰ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੁੱਖ ਉਦੇਸ਼ ਇਹੀ ਹੈ ਕਿ ਹੋਣ ਵਾਲੀਆਂ ਚੋਣਾਂ ਅਮਨ ਅਮਾਨ ਨਾਲ ਹੋ ਸਕਣ ਅਤੇ ਵੋਟਰ ਬੇਖੌਫ ਹੋ ਕੇ ਆਪਣੀ ਵੋਟਾਂ ਦਾ ਇਸਤੇਮਾਲ ਕਰ ਸਕਣ ਅਤੇ ਇਸ ਤਰ੍ਹਾਂ ਸ਼ਾਂਤੀ ਬਰਕਰਾਰ ਰਹੇ ਇਸ ਦੇ ਨਾਲ ਨਾਲ ਪੁਲੀਸ ਦਾ ਮਨੋਬਲ ਉੱਚਾ ਹੋ ਸਕੇ।