ਬੇਖੌਫ ਚੋਰਾਂ ਨੇ ਸ਼ੋਅਰੂਮ ’ਚ 12 ਲੱਖ ਦੀ ਕੀਤੀ ਚੋਰੀ, ਬਾਜ਼ਾਰ ’ਚ ਡਰ ਦਾ ਮਾਹੌਲ - ਭਾਲ ਕੀਤੀ ਜਾ ਰਹੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11943719-102-11943719-1622287346308.jpg)
ਨੰਗਲ: ਕਸਬਾ ਭਾਨੁਪਲੀ ਵਿਖੇ ਚੋਰਾਂ ਵੱਲੋਂ ਬੀਤੀ ਰਾਤ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਇਲਾਕੇ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਚੋਰਾਂ ਨੇ ਇਲੈਕਟ੍ਰੋਨਿਕ ਦੇ ਸ਼ੋਅਰੂਮ ਨੂੰ ਆਪਣਾ ਨਿਸ਼ਾਨਾ ਬਣਿਆ। ਚੋਰ ਸ਼ੋਅਰੂਮ ਚੋਂ 12 ਲੱਖ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਨਾਲ ਵਾਲੀ ਦੁਕਾਨ ਦੀ ਛੱਤ ਤੋਂ ਪੌੜੀ ਲਗਾ ਕੇ ਸ਼ੋਅਰੂਮ ਦੀ ਛੱਤ ’ਤੇ ਪਹੁੰਚ ਕੇ ਉਨ੍ਹਾਂ ਦੀ ਛੱਤ ਤੇ ਲੱਗੇ ਦਰਵਾਜ਼ੇ ਨੂੰ ਤੋੜ ਕੇ ਸ਼ੋਅਰੂਮ ਚ ਦਾਖਿਲ ਹੋਏ। ਚੋਰ ਸ਼ੋਅਰੂਮ ਅੰਦਰ ਦਾਖਿਲ ਹੋ ਕੇ ਐਲਈਡੀ, ਪੱਖੇ, ਇਨਵਰਟਰ, ਆਰਓ ਆਦਿ ਲੈ ਕੇ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।