ਤੇਜ਼ ਹਵਾਵਾਂ ਕਾਰਨ ਲੋਕਾਂ ਦੇ ਘਰਾਂ ਵਿੱਚ ਆਇਆ ਕਰੰਟ - ਬਸਤੀ ਸ਼ੇਖ
🎬 Watch Now: Feature Video
ਜਲੰਧਰ: ਬਸਤੀ ਸ਼ੇਖ ਵਿੱਚ ਗ੍ਰੀਨ ਵੈਲੀ ਵਿਖੇ ਇਕ ਘਰ ਬਿਜਲੀ ਦੀਆਂ ਤਾਰਾਂ ਦੇ ਥੱਲ੍ਹੇ ਬਣਿਆ ਹੋਇਆ ਹੈ ਤੇ ਜਦੋਂ ਤੇਜ਼ ਹਵਾਵਾਂ ਚੱਲੀਆਂ ਤਾਂ ਆਂਢ-ਗੁਆਂਢ ਦੇ ਲੋਕਾਂ ਦੇ ਘਰਾਂ ਵਿੱਚ ਕਰੰਟ ਆ ਗਿਆ। ਇਸ ਕਰਕੇ ਬਿਜਲੀ ਨਾਲ ਚਲਣ ਵਾਲੀਆਂ ਚੀਜ਼ਾਂ ਵੀ ਸੜ ਗਈਆਂ। ਇਸ ਬਾਰੇ ਘਰ ਦੇ ਮਾਲਕ ਅਰੁਣ ਕੁਮਾਰ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਇਹ ਜਗ੍ਹਾ ਉਨ੍ਹਾਂ ਨੇ ਕਿਸੇ ਪ੍ਰਾਪਰਟੀ ਡੀਲਰ ਤੋਂ ਲਈ ਸੀ ਤੇ ਉਸ ਨੇ ਉਨ੍ਹਾਂ ਨੂੰ ਬੇਝਿਜਕ ਘਰ ਬਣਾਉਣ ਲਈ ਕਿਹਾ ਪਰ ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਵੱਲੋਂ ਕਾਫ਼ੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਬਿਜਲੀ ਵਿਭਾਗ 'ਚ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲੇ ਵੀ ਇਨ੍ਹਾਂ ਨੂੰ ਕਲੀਅਰੈਂਸ ਦੇ ਲਈ ਕਿਹਾ ਗਿਆ ਸੀ ਪਰ ਘਰ ਦੇ ਮਾਲਿਕ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਉਹ ਖੁਦ ਮੌਕੇ 'ਤੇ ਖੜ੍ਹੇ ਹੋ ਕੇ ਉਸ ਨੂੰ ਕਲੀਅਰ ਕਰਵਾ ਰਹੇ ਹਨ।