ਬੇਅਦਬੀ ਮਾਮਲੇ 'ਤੇ ਸਿਆਸਤ ਕਰਨ ਵਾਲਿਆਂ ਨਹੀਂ ਕੀਤਾ ਜਾਵੇਗਾ ਮੁਆਫ - ਸੁਖਬੀਰ ਬਾਦਲ - ਬੇਅਦਬੀ ਮਾਮਲੇ 'ਤੇ ਸਿਆਸਤ
🎬 Watch Now: Feature Video
ਜਲੰਧਰ:ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਵਿਖੇ ਐਸਜੀਪੀਸੀ ਵੱਲੋਂ ਖੋਲ੍ਹੇ ਗਏ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ। ਇਥੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਿਹਤ ਸਹੂਲਤਾਂ ਦੇ ਮਾੜੇ ਪ੍ਰਬਧਨ ਨੂੰ ਲੈ ਕੇ ਆੜੇ ਹੱਥੀ ਲਿਆ। ਮੀਡੀਆ ਨਾਲ ਰੁਬਰੂ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਦੇ ਪ੍ਰਬੰਧ ਕਰਨ 'ਚ ਪੂਰੀ ਤਰ੍ਹਾਂ ਫੇਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਸੱਤਾ ਵਿੱਚ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਡਿਪਟੀ ਸੀਐਮ ਦਲਿਤ ਭਾਈਚਾਰੇ ਦੇ ਆਗੂ ਨੂੰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ਕਿਸਾਨੀ ਮਸਲੇ ਦਾ ਹੱਲ ਨਹੀਂ ਕਰ ਸਕੀ। ਬੇਅਦਬੀ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਆਖਿਆ ਕਿ ਉਹ ਖ਼ੁਦ ਦਰਬਾਰ ਸਾਹਿਬ ਜਾ ਕੇ ਇਸ ਬਾਰੇ ਅਰਦਾਸ ਕਰ ਚੁੱਕੇ ਹਨ ਤੇ ਜੋ ਵੀ ਲੋਕ ਇਸ ਮੁੱਦੇ ਵਿੱਚ ਰਾਜਨੀਤੀ ਕਰ ਰਹੇ ਹਨ ਜਾਂ ਜੋ ਲੋਕ ਇਸ ਦੇ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਦਾ ਅੰਦਾਜ਼ਾ ਕੈਪਟਨ ਸਰਕਾਰ 'ਚ ਆਪਸੀ ਕਲੇਸ਼ ਦੇ ਤੌਰ 'ਤੇ ਨਜ਼ਰ ਆ ਰਿਹਾ ਹੈ।