ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਰਵਾਏ ਸਾਈਕਲਿੰਗ ਮੁਕਾਬਲੇ - ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ
🎬 Watch Now: Feature Video
ਫ਼ਾਜ਼ਿਲਕਾ: ਭਾਰਤ ਪਾਕਿ ਸੀਮਾ ਦੇ ਨਜ਼ਦੀਕ ਵੱਸਣ ਵਾਲੇ ਸ਼ਹਿਰਾਂ, ਪਿੰਡਾਂ ਅਤੇ ਨਗਰਾਂ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ’ਤੇ ਠੱਲ੍ਹ ਪਾਉਣ ਲਈ ਤੇ ਖੇਡਾਂ ਪ੍ਰਤੀ ਰੁਝਾਨ ਨੂੰ ਵਧਾਉਣ ਨੂੰ ਲੈ ਕੇ ਪੁਲਿਸ ਵੱਲੋਂ ਫ਼ਾਜ਼ਿਲਕਾ ਵਿੱਚ 40 ਕਿਲੋਮੀਟਰ ਦੇ ਸਾਈਕਲਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਰਹੱਦੀ ਇਲਾਕੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਮੌਕੇ ਐੱਸਐੱਸਪੀ ਫਾਜ਼ਿਲਕਾ ਨੇ ਦੱਸਿਆ ਕਿ ਅੱਜਕੱਲ੍ਹ ਨੌਜਵਾਨਾਂ ਵਿੱਚ ਨਸ਼ਿਆਂ ਦੇ ਪ੍ਰਤੀ ਬਹੁਤ ਜ਼ਿਆਦਾ ਰੁਝਾਨ ਵਧਾ ਗਿਆ ਹੈ ਜਿਸ ਨੂੰ ਠੱਲ੍ਹ ਪਾਉਣ ਅਤੇ ਖੇਡਾਂ ਪ੍ਰਤੀ ਆਕਰਸ਼ਤ ਕਰਨ ਲਈ ਉਨ੍ਹਾਂ ਨੇ 40 ਕਿਲੋਮੀਟਰ ਰੇਸ ਦੀ ਸ਼ੁਰੂਆਤ ਕੀਤੀ ਹੈ।