ਕਿਸਾਨਾਂ ਦੇ ਅੰਦੋਲਨ 'ਤੇ ਬੋਲੇ ਭਾਜਪਾ ਪੰਜਾਬ ਪ੍ਰਧਾਨ
🎬 Watch Now: Feature Video
ਪਠਾਨਕੋਟ: ਕਿਸਾਨਾਂ ਆਪਣੇ ਹੱਕਾਂ ਦੇ ਖਾਤਿਰ ਹੁਣ ਦਿੱਲੀ ਦਾ ਘਿਰਾਓ ਕਰ ਰਹੇ ਹਨ ਤੇ ਵੱਖ- ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣਾ ਪੱਖ ਇਸ ਮੁੱਦੇ 'ਤੇ ਰੱਖ ਰਹੇ ਹਨ। ਇਸੇ ਲੜੀ ਤਹਿਤ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਕਿਸਾਨਾਂ ਤੇ ਕੇਂਸਰ 'ਚ ਸੁਖਾਂਵੇਂ ਮਾਹੌਲ 'ਚ 7 ਘੰਟੇ ਗੱਲ਼ਬਾਤ ਹੋਈ ਸੀ ਤੇ ਹੁਣ ਵੀ ਕਿਸਾਨਾਂ ਨੂੰ 3 ਦਸੰਬਰ ਦੀ ਗੱਲ਼ਬਾਤ ਦਾ ਸੱਦਾ ਦਿੱਤਾ ਗਿਆ ਹੈ ਪਰ ਕਿਸਾਨਾਂ ਨੇ ਆਪਣਾ ਇਹ ਅੰਦੋਲਨ ਜਾਰੀ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਨਾ ਹੈ ਕਿ ਕੁੱਝ ਸ਼ਰਾਰਤੀ ਅਨਸਰ ਨੇ ਜੋ ਦੇਸ਼ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।