ਗਲਤ ਖੁਰਾਕ ਅਤੇ ਆਦਤਾਂ ਕਾਰਨ ਲੋਕ ਲਗਾਤਾਰ ਢਿੱਡ ਦੀ ਵਧਦੀ ਚਰਬੀ ਦਾ ਸ਼ਿਕਾਰ ਹੋ ਰਹੇ ਹਨ। ਢਿੱਡ ਦੀ ਵਧਦੀ ਚਰਬੀ ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਲੋਕ ਇਸ ਚਰਬੀ ਨੂੰ ਘੱਟ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਫਿਰ ਵੀ ਕਈ ਵਾਰ ਕੋਈ ਸੁਧਾਰ ਨਜ਼ਰ ਨਹੀਂ ਆਉਦਾ। ਇਸ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ 'ਚ ਕੁਝ ਨਵੀਆਂ ਆਦਤਾਂ ਨੂੰ ਅਪਣਾਉਣ ਦੀ ਲੋੜ ਹੈ, ਤਾਂਕਿ ਸਮੇਂ ਰਹਿੰਦੇ ਢਿੱਡ ਦੀ ਚਰਬੀ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਫਿਰ ਹੀ ਤੁਸੀਂ ਖੁਦ ਨੂੰ ਕਈ ਬਿਮਾਰੀਆਂ ਤੋਂ ਬਚਾ ਸਕੋਗੇ।
ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਤੁਸੀਂ ਕੁਝ ਸਿਹਤਮੰਦ ਆਦਤਾਂ ਨੂੰ ਅਪਣਾ ਕੇ ਸਿਰਫ਼ 21 ਦਿਨਾਂ ਵਿੱਚ ਹੀ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ।
ਸਿਰਫ਼ 21 ਦਿਨਾਂ 'ਚ ਢਿੱਡ ਦੀ ਚਰਬੀ ਨੂੰ ਘੱਟ ਕਰਨਗੀਆਂ ਇਹ ਆਦਤਾਂ
- ਬੇਲੀ ਫੈਟ ਬਰਨਰ ਡਰਿੰਕ: ਤੁਸੀਂ ਆਪਣੀ ਖੁਰਾਕ 'ਚ ਬੇਲੀ ਫੈਟ ਬਰਨਰ ਡਰਿੰਕ ਨੂੰ ਸ਼ਾਮਲ ਕਰ ਸਕਦੇ ਹੋ। ਇਹ ਡਰਿੰਕ ਤੁਹਾਡੇ ਭਾਰ ਨੂੰ ਘਟਾਉਣ 'ਚ ਮਦਦ ਕਰੇਗੀ।
- ਤੇਲ: ਤੇਲ ਦਾ ਜ਼ਿਆਦਾ ਇਸਤੇਮਾਲ ਵੀ ਭਾਰ ਨੂੰ ਵਧਾ ਸਕਦਾ ਹੈ। ਇਸ ਲਈ ਪਾਚਨ ਨੂੰ ਡੀਟੌਕਸੀਫਾਈ ਕਰਨ ਅਤੇ ਉਤੇਜਿਤ ਕਰਨ ਲਈ ਘੱਟ ਤੇਲ ਦਾ ਇਸਤੇਮਾਲ ਕਰੋ।
- ਸੂਰਜ ਦੀ ਰੌਸ਼ਨੀ 'ਚ ਬੈਠੋ: ਸੂਰਜ 'ਚ ਬੈਠਣਾ ਫਾਇਦੇਮੰਦ ਹੁੰਦਾ ਹੈ। ਇਸ ਲਈ ਸਵੇਰੇ ਸੂਰਜ ਦੀ ਰੌਸ਼ਨੀ 'ਚ ਬੈਠੋ। ਇਸ ਨਾਲ ਤੁਹਾਡੇ ਸਰਕੇਡੀਅਨ ਤਾਲਾਂ ਨੂੰ ਨਿਯਮਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ।
- ਪ੍ਰੋਟੀਨ ਨਾਲ ਭਰਪੂਰ ਭੋਜਨ: ਮਾਸਪੇਸ਼ੀਆਂ ਦੇ ਟਿਸ਼ੂ ਬਣਾਉਣ, ਮੁਰੰਮਤ ਕਰਨ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਲਈ ਆਪਣੇ ਭੋਜਨ ਵਿੱਚ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ।
- ਇਸ ਕ੍ਰਮ ਵਿੱਚ ਖਾਓ ਭੋਜਨ: ਪਾਚਨ ਅਤੇ ਪੌਸ਼ਟਿਕ ਤੱਤਾਂ ਦੇ ਸੋਖਣ ਨੂੰ ਅਨੁਕੂਲ ਬਣਾਉਣ ਲਈ ਪਹਿਲਾਂ ਸਬਜ਼ੀਆਂ, ਉਸ ਤੋਂ ਬਾਅਦ ਪ੍ਰੋਟੀਨ, ਚਰਬੀ ਅਤੇ ਫਿਰ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਖਾਓ।
- ਸੂਰਜ ਡੁੱਬਣ ਤੋਂ ਪਹਿਲਾ ਰਾਤ ਦਾ ਭੋਜਨ ਖਾਓ: ਸਹੀ ਪਾਚਨ ਲਈ ਅਤੇ ਅੱਧੀ ਰਾਤ ਦੀ ਲਾਲਸਾ ਨੂੰ ਘਟਾਉਣ ਲਈ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਰਾਤ ਦਾ ਭੋਜਨ ਖਤਮ ਕਰੋ।
- ਜਲਦੀ ਉੱਠੋ: ਦਿਨ ਭਰ ਊਰਜਾਵਨ ਰਹਿਣ ਲਈ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਓ। ਆਪਣੇ ਮੈਟਾਬੋਲਿਜ਼ਮ ਨੂੰ ਸ਼ੁਰੂ ਕਰਨ ਲਈ ਜਲਦੀ ਉੱਠਣ ਦੀ ਆਦਤ ਬਣਾਓ ਅਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ।
- ਭੋਜਨ ਤੋਂ ਬਾਅਦ ਸੈਰ: ਪਾਚਨ ਨੂੰ ਤੇਜ਼ ਕਰਨ, ਬਲੱਡ ਸ਼ੂਗਰ ਕੰਟਰੋਲ ਨੂੰ ਬਿਹਤਰ ਬਣਾਉਣ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਲਈ ਭੋਜਨ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰੋ।
- ਪ੍ਰਾਣਾਯਮ ਅਤੇ ਧਿਆਨ: ਤਣਾਅ ਘਟਾਉਣ, ਹਾਰਮੋਨਸ ਨੂੰ ਨਿਯੰਤ੍ਰਿਤ ਕਰਨ ਅਤੇ ਭਾਰ ਨੂੰ ਘਟਾਉਣ ਲਈ ਪ੍ਰਾਣਾਯਮ ਅਤੇ ਧਿਆਨ ਦਾ ਅਭਿਆਸ ਕਰੋ।
- ਪ੍ਰੀਬਾਇਓਟਿਕਸ ਸ਼ਾਮਲ ਕਰੋ: ਅੰਤੜੀਆਂ ਦੀ ਸਿਹਤ ਨੂੰ ਸਮਰਥਨ ਦੇਣ, ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਭਾਰ ਘਟਾਉਣ ਨੂੰ ਵਧਾਉਣ ਲਈ ਆਪਣੀ ਖੁਰਾਕ ਵਿੱਚ ਪ੍ਰੋਬਾਇਓਟਿਕਸ ਸ਼ਾਮਲ ਕਰੋ।
ਇਹ ਵੀ ਪੜ੍ਹੋ:-
- ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਕਿਉਂ ਨਹੀਂ ਪਾਣੀ ਚਾਹੀਦਾ? ਭੁੱਲ ਕੇ ਵੀ ਨਾ ਕਰੋ ਇਹ 3 ਗਲਤੀਆਂ ਨਹੀਂ ਤਾਂ...
- ਵੈਲੇਨਟਾਈਨ ਡੇ ਮੌਕੇ ਆਪਣੇ ਪਾਰਟਨਰ ਨੂੰ ਦੇਣਾ ਹੈ ਕੋਈ ਗਿਫ਼ਟ? ਇੱਥੇ ਦੇਖੋ ਸ਼ਾਨਦਾਰ ਆਪਸ਼ਨ, ਰਿਸ਼ਤੇ 'ਚ ਵਧੇਗਾ ਹੋਰ ਵੀ ਪਿਆਰ
- ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾ ਪੀਓ ਇਹ ਪਾਣੀ, ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਕੰਟਰੋਲ ਕਰਨ ਤੱਕ ਮਿਲਣਗੇ ਕਈ ਲਾਭ, ਇੱਥੇ ਸਿੱਖੋ ਬਣਾਉਣ ਦਾ ਤਰੀਕਾ