ਗੁਰਦਾਸਪੁਰ 'ਚ ਨਾਂਦੇੜ ਸਾਹਿਬ ਤੋਂ ਪਰਤੇ 598 ਸ਼ਰਧਾਲੂ - ਡੀਸੀ ਮੁਹੱਮਦ ਇਸ਼ਫ਼ਾਕ
🎬 Watch Now: Feature Video
ਗੁਰਦਾਸਪੁਰ: ਸ਼ਹਿਰ 'ਚ ਨਾਂਦੇੜ ਸਾਹਿਬ ਤੋਂ 598 ਸ਼ਰਧਾਲੂ ਆਏ ਸਨ। ਇਨ੍ਹਾਂ ਸ਼ਰਧਾਲੂਆਂ ਨੂੰ ਬਟਾਲਾ, ਗੁਰਦਾਸਪੁਰ, ਗਾਲੜੀ, ਡੇਰਾ ਬਾਬਾ ਨਾਨਕ ਵਿਖੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਗੁਰਦਾਸਪੁਰ ਦੇ ਡੀਸੀ ਮੁਹੱਮਦ ਇਸ਼ਫ਼ਾਕ ਨੇ ਦਿੱਤੀ। ਡੀਸੀ ਮੁਹੱਮਦ ਇਸ਼ਫ਼ਾਕ ਨੇ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ ਦਾ ਹੁਣ ਟੈਸਟ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਾਂਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਦਾ ਖਾਣਪੀਣ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।