ਪਿੰਡ ਰੁੜਕਾ ਖੁਰਦ ’ਚ ਲੁਟੇਰੇ ਦਿਨ-ਦਿਹਾੜੇ ਮੋਬਾਇਲ ਖੋਹ ਹੋਏ ਫਰਾਰ - ਕਸਬਾ ਗੁਰਾਇਆ
🎬 Watch Now: Feature Video
ਜਲੰਧਰ: ਲੁਟੇਰਿਆ ਨੇ ਹੌਂਸਲੇ ਇਨੇ ਵਧ ਗਏ ਹਨ ਕਿ ਉਹ ਦਿਨ ਦਿਹਾੜ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਅਜਿਹਾ ਹੀ ਇੱਕ ਮਾਮਲਾ ਕਸਬਾ ਗੁਰਾਇਆ ਦੇ ਪਿੰਡ ਰੁੜਕਾ ਖੁਰਦ ਤੋਂ ਆਇਆ ਹੈ ਜਿੱਥੇ ਇੱਕ ਵਿਅਕਤੀ ਕੋਲੋ ਲੁਟੇਰੇ ਫੋਨ ਖੋਹ ਫਰਾਰ ਹੋ ਗਏ। ਜਿਸ ਤੋਂ ਬਾਅਦ ਵਿਅਕਤੀ ਨੇ ਇਸ ਦੀ ਸੂਚਨਾ ਗੁਰਾਇਆ ਵਿਖੇ ਦਿੱਤੀ। ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸੈਰ ਕਰ ਰਹੇ ਸਨ ਤਾਂ ਪਿੱਛੋਂ ਤਿੰਨ ਨਕਾਬਪੋਸ਼ ਆਏ ਅਤੇ ਉਸ ਦੇ ਕੋਲੋਂ ਰਸਤਾ ਪੁੱਛਣ ਲੱਗ ਪਏ ਤੇ ਨਿਕਲ ਗਏ ਥੋੜੀ ਦੂਰ ਜਾ ਕੇ 2 ਨੌਜਵਾਨ ਉਸ ਦੇ ਬਿਲਕੁਲ ਕੋਲ ਆ ਗਏ ਤੇ ਉਸ ਦੇ ਗਰਦਨ ’ਤੇ ਦਾਤਰ ਰੱਖ ਪਰਸ ਮੰਗਣ ਲੱਗੇ ਜਦੋਂ ਮੈਂ ਕਿਹਾ ਮੇਰੇ ਕੋਲ ਪਰਸ ਨਹੀਂ ਤਾਂ ਉਹ ਮੇਰਾ ਰੈੱਡਮੀ ਨੋਟ 9 ਪ੍ਰੋ ਫੋਨ ਖੋਹ ਕੇ ਲੈ ਗਏ ਜਿਸ ਦੀ ਕਿਮਤ 19 ਹਜ਼ਾਰ ਰੁਪਏ ਸੀ।