ਛੱਤੀਸਗੜ੍ਹ ਦੇ ਰਾਏਪੁਰ ਪੁੱਜਾ ਨਗਰ ਕੀਰਤਨ - 550 ਸਾਲਾ ਪ੍ਰਕਾਸ਼ ਪੁਰਬ
🎬 Watch Now: Feature Video
ਰਾਏਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਛੱਤੀਸਗੜ੍ਹ ਦੇ ਰਾਏਪੁਰ ਪੁੱਜਾ। ਸਿੱਖ ਸੰਗਤ ਨੇ ਨਗਰ ਕੀਰਤਨ ਦਾ ਹੁੰਮ ਹੁਮਾ ਕੇ ਸਵਾਗਤ ਕੀਤਾ। ਸਿੱਖ ਜੱਥਾ ਰਾਤ ਨੂੰ ਤੇਲੀਬਾਂਧਾ ਸਥਿਤ ਗੁਰਦੁਆਰਾ ਸਾਹਿਬ ਵਿੱਚ ਠਹਿਰੇਗਾ ਅਤੇ ਐਤਵਾਰ ਸਵੇਰੇ ਟਾਟੀਬੰਧ ਗੁਰਦਵਾਰਾ ਸਾਹਿਬ ਤੋਂ ਹੁੰਦਾ ਹੋਇਆ ਅੱਗੇ ਵਧੇਗਾ। ਇਸ ਨਗਰ ਕੀਰਤਨ ਵਿੱਚ ਪਾਲਕੀ ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਵਰੂਪ, ਗੁਰੂ ਜੀ ਦੀਆਂ ਖੜਾਵਾਂ ਅਤੇ ਸ਼ਸਤਰ-ਬਸਤਰ ਵੀ ਹਨ ਜਿਨ੍ਹਾਂ ਦੇ ਦਰਸ਼ਨਾਂ ਲਈ ਹਰ ਕੋਈ ਤਰਸਦਾ ਹੈ।