ਖੇਤੀ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਪਾਵਰਕਾਮ ਐਕਸੀਐਨ ਦਫਤਰ ਮਾਨਸਾ ਦਾ ਕੀਤਾ ਘਿਰਾਓ - Powercom AEN office mansa - POWERCOM AEN OFFICE MANSA
🎬 Watch Now: Feature Video
Published : Jul 25, 2024, 4:48 PM IST
ਮਾਨਸਾ : ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਅੱਜ ਮਾਨਸਾ ਵਿਖੇ ਪਾਵਰਕਾਮ ਦੇ ਐਕਸੀਅਨ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨਿਰਵਿਗਨ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ ਅਤੇ ਕਿਸਾਨਾਂ ਨੂੰ ਬਿਨਾਂ ਮੋਟਰਾਂ ਤੋਂ ਨਹਿਰੀ ਪਾਣੀ ਤੇ ਝੋਨੇ ਦੀ ਬਿਜਾਈ ਕਰਨ ਦੇ ਦਿਲਾਸੇ ਦਿੰਦੀ ਸੀ ਅੱਜ ਉਸ ਸਰਕਾਰ ਦੇ ਸਾਰੇ ਹੀ ਵਾਅਦੇ ਖੋਖਲੇ ਹੋ ਗਏ ਹਨ। ਉਹਨਾਂ ਕਿਹਾ ਕਿ ਖੇਤਾਂ ਦੇ ਵਿੱਚ ਮੋਟਰਾਂ 'ਤੇ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਅਤੇ ਬਿਜਲੀ ਵੀ ਨਹੀਂ ਆ ਰਹੀ ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਦੇ ਵਿੱਚ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਝੋਨੇ ਦੀ ਬਿਜਾਈ ਕਰ ਲਈ ਹੈ ਉਹਨਾਂ ਤੋਂ ਝੋਨੇ ਦੇ ਵਿੱਚ ਪਾਣੀ ਪੂਰਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਬਿਜਲੀ ਨਾ ਆਉਣ ਕਾਰਨ ਮੋਟਰਾਂ ਨੇ ਹੀ ਚੱਲ ਰਹੀਆਂ ਤੇ ਕਿਸਾਨਾਂ ਨੂੰ ਡੀਜ਼ਲ ਫੂਕਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਉਨਾਂ ਸਾਰੇ ਵਾਅਦਿਆਂ ਤੋਂ ਸਰਕਾਰ ਭੱਜ ਚੁੱਕੀ ਹੈ ਅਤੇ ਅੱਜ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਬਿਜਲੀ ਕੱਟ ਨਾ ਘਟ ਹੋਏ ਤਾਂ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।