ਮਾਨਸਾ ਦੇ ਕਿਸਾਨਾਂ ਨੇ ਮਾਨ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਦਿੱਤੀ ਵੱਡੇ ਸੰਘਰਸ਼ ਦੀ ਚੇਤਾਵਨੀ - Farmer protest against AAP - FARMER PROTEST AGAINST AAP
🎬 Watch Now: Feature Video
Published : Jul 25, 2024, 2:49 PM IST
ਮਾਨਸਾ: ਸੂਬਾ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹੁਣ ਖੇਤੀ ਲਈ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ ਅਤੇ 8 ਘੰਟੇ ਬਿਜਲੀ ਦਿੱਤੀ ਜਾਵੇਗੀ, ਪਰ ਮਾਨਸਾ 'ਚ ਇਸ ਦੇ ਉਲਟ ਕਿਸਾਨਾਂ ਨੂੰ ਮੋਟਰ ਚਲਾਉਣ ਲਈ ਮਹਿਜ਼ ਦੋ ਘੰਟੇ ਦੀ ਬਿਜਲੀ ਮਿਲ ਰਹੀ ਹੈ ਜਿਸ ਦੇ ਚਲਦਿਆਂ ਕਿਸਾਨਾਂ ਨੇ ਪਿੰਡ ਭੈਣੀ ਬਾਘਾ ਦੇ ਵਿੱਚ ਮਾਨ ਸਰਕਾਰ ਖਿਲਾਫ ਮੋਰਚਾ ਖੋਲ਼੍ਹਿਆ ਹੈ। ਇਸ ਤਹਿਤ ਕਿਸਾਨਾਂ ਨੇ ਵੱਡੇ ਪੱਧਰ 'ਤੇ ਇਕੱਤਰਤਾ ਕੀਤੀ ਗਈ ਤੇ ਕਿਸਾਨਾਂ ਨੇ ਕਿਹਾ ਕਿ ਝੋਨੇ ਦੇ ਵਿੱਚ ਪਾਣੀ ਸੁੱਕ ਰਿਹਾ ਹੈ ਜਦੋਂ ਕਿ ਬਿਜਲੀ ਨਾਹ ਮਾਤਰ ਹੀ ਆ ਰਹੀ ਹੈ। ਖੇਤੀ ਲਈ ਕਿਸਾਨਾਂ ਨੂੰ ਪਾਣੀ ਦੀ ਵੱਡੀ ਸਮੱਸਿਆ ਆ ਰਹੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਤੇ ਝੋਨੇ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ ਤੇ ਬਿਜਲੀ ਵੀ ਨਹੀਂ ਆ ਰਹੀ ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਦੀ ਲਾਈਟ ਦੇ ਸਬੰਧੀ ਮਾਨਸਾ ਵਿਖੇ ਵਿਭਾਗ ਐਕਸ਼ਨ ਨੂੰ ਮਿਲਿਆ ਜਾਵੇਗਾ। ਜਿਹੜੀ ਲਾਈਟ ਕਈ ਦਿਨਾਂ ਤੋਂ ਲੈ ਕੇ ਸਿਰਫ ਦੋ ਘੰਟੇ ਆ ਰਹੀ ਹੈ ਛੇ ਘੰਟਿਆਂ ਦਾ ਪਾਵਰ ਕੱਟ ਲੱਗ ਰਹੇ ਨੇ, ਉਸ ਦੇ ਸਬੰਧ ਵਿੱਚ ਮਾਨਸਾ ਐਕਸ਼ਨ ਤੋਂ ਮੰਗ ਕੀਤੀ ਜਾਵੇਗੀ ਨਹੀਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।