ਪੰਜਾਬ

punjab

ETV Bharat / videos

ਦੂਰ ਹੋਈ ਪਟਿਆਲਾ ਦੇ ਟਕਸਾਲੀ ਕਾਂਗਰਸੀਆਂ ਦੀ ਨਾਰਾਜ਼ਗੀ, ਹੁਣ ਧਰਮਵੀਰ ਗਾਂਧੀ ਨਾਲ ਡਟ ਕੇ ਦੇਣਗੇ ਸਾਥ - Lok Sabha Elections - LOK SABHA ELECTIONS

By ETV Bharat Punjabi Team

Published : Apr 26, 2024, 8:12 AM IST

ਪਟਿਆਲਾ: ਕਾਂਗਰਸ ਵਲੋਂ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਜਿਥੇ ਚਰਚਾਵਾਂ ਸੀ ਕਿ ਕਾਂਗਰਸ ਦੇ ਇਸ ਫੈਸਲੇ ਤੋਂ ਟਕਸਾਲੀ ਕਾਂਗਰਸੀ ਨਾਰਾਜ਼ ਹਨ। ਇਸ ਦੇ ਚੱਲਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ 'ਚ ਟਕਸਾਲੀ ਕਾਂਗਰਸੀ ਸਾਰੇ ਇਕੱਠੇ ਹੋਏ ਹਨ। ਇਸ ਦੌਰਾਨ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਵਿਰੋਧੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਰੇ ਕਾਂਗਰਸੀ ਇੱਕ ਹਨ ਤੇ ਡਾ. ਗਾਂਧੀ ਹੀ ਇਥੋਂ ਚੋਣ ਜਿੱਤਣਗੇ। ਇਸ ਦੌਰਾਨ ਨਵਜੋਤ ਸਿੱਧੂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਸਾਰੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਜ਼ਰੂਰ ਕਰਨਗੇ ਅਤੇ ਕਾਂਗਰਸ ਨੂੰ ਜਿਤਾਉਣਗੇ। ਜਲੰਧਰ 'ਚ ਚੰਨੀ ਦੇ ਪੋਸਟਰ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਗਲਤ ਅਤੇ ਨੀਵੇਂ ਪੱਧਰ ਦੀ ਸੋਚ ਵਾਲੀ ਰਾਜਨੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜਿਸ ਨੂੰ ਵੀ ਮੁਅੱਤਲ ਕੀਤਾ ਗਿਆ ਹੈ, ਜੇਕਰ ਉਹ ਕਾਂਗਰਸ ਦਾ ਝੰਡਾ ਬੁਲੰਦ ਰੱਖਦਾ ਹੈ ਤਾਂ ਉਹ ਸਾਡਾ ਵਰਕਰ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਨਾ ਚੰਡੀਗੜ੍ਹ ਅਤੇ ਨਾ ਹੀ ਕਿਤੇ ਹੋਰ 'ਆਪ' ਲਈ ਪ੍ਰਚਾਰ ਕਰਨਗੇ। ਇਸ ਦੇ ਨਾਲ ਹੀ ਸੁਨੀਲ ਜਾਖੜ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ 'ਆਪ' ਨਾਲ ਆਉਣ ਦੀ ਗੱਲ ਕਰਨ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਕੱਠੇ ਅਸੀਂ ਨਹੀਂ ਸਗੋਂ ਭਾਜਪਾ ਅਤੇ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਤਸਵੀਰ ਵੱਖਰੀ ਹੋਣੀ ਸੀ।

ABOUT THE AUTHOR

...view details