ਅੱਜ ਤੋਂ ਸ਼ੁਰੂ 'ਚੇਤ ਦੇ ਨਰਾਤੇ', ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਮੰਦਰਾਂ 'ਚ ਲੱਗੀ ਭੀੜ - Chet de Narate starting from today - CHET DE NARATE STARTING FROM TODAY
Published : Apr 9, 2024, 1:08 PM IST
ਅੰਮ੍ਰਿਤਸਰ: ਅੱਜ ਤੋਂ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ, ਅਗਲੇ ਨੌ ਦਿਨ ਤੱਕ ਦੁਰਗਾ ਮਾਤਾ ਦੇ ਨਰਾਤੇ ਚਲਦੇ ਰਹਿਣਗੇ, ਅੱਜ ਤੋਂ ਹੀ ਹਿੰਦੂ ਧਰਮ ਦੇ ਵਿੱਚ ਨਵੇਂ ਸਾਲ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਨਰਾਤਿਆਂ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੀ ਤਾਦਾਦ ਤੇ ਸ਼ਰਧਾਲੂ ਮੰਦਰਾਂ ਦਾ ਰੁੱਖ ਕਰ ਰਹੇ ਹਨ। ਅੱਜ ਸਵੇਰ ਤੋਂ ਹੀ ਮੰਦਰਾਂ ਤੇ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂਆਂ ਦੀ, ਨਰਾਤਿਆਂ ਨੂੰ ਲੈ ਕੇ ਪੰਡਿਤ ਜੀ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਅੱਜ ਦੇ ਦਿਨ ਦੀ ਮਹੱਤਤਾ ਦੱਸੀ ਤੇ ਸ਼ਰਧਾਲੂਆਂ ਨੂੰ ਕਿਸ ਤਰ੍ਹਾਂ ਪੂਜਾ ਅਰਚਨਾ ਕਰਨੀ ਚਾਹੀਦੀ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ।