ਹੈਦਰਾਬਾਦ:Redmi ਨੇ ਕੱਲ੍ਹ ਆਪਣੇ ਇਵੈਂਟ 'ਚ Redmi Pad SE ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਅੱਜ ਇਸ ਟੈਬਲੇਟ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। Redmi Pad SE 'ਚ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੱਲ੍ਹ Xiaomi ਦਾ Smarter Living ਇਵੈਂਟ ਸੀ। ਇਸ ਇਵੈਂਟ 'ਚ Redmi Pad SE ਤੋਂ ਇਲਾਵਾ, ਕੰਪਨੀ ਨੇ ਹੋਰ ਵੀ ਕਈ ਪ੍ਰੋਡਕਟਸ ਲਾਂਚ ਕੀਤੇ ਹਨ।
Redmi Pad SE ਟੈਬਲੇਟ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 11 ਇੰਚ ਦੀ LCD ਡਿਸਪਲੇ ਮਿਲਦੀ ਹੈ, ਜੋ ਕਿ 1920x1200 ਪਿਕਸਲ Resolution, 90Hz ਦੇ ਰਿਫ੍ਰੈਸ਼ ਦਰ, 180Hz ਟਚ ਸੈਪਲਿੰਗ ਦਰ ਅਤੇ 400nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ ਸਨੈਪਡ੍ਰੈਗਨ 680 ਚਿਪਸੈੱਟ ਮਿਲਦੀ ਹੈ। ਇਸ ਟੈਬਲੇਟ ਨੂੰ 4GB+128GB, 6GB+128GB ਅਤੇ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਟੈਬਲੇਟ 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ ਦੇ ਬੈਕ 'ਚ 8MP ਦਾ ਸੈਂਸਰ ਅਤੇ 5MP ਦਾ ਫਰੰਟ ਸੈਂਸਰ ਦਿੱਤਾ ਗਿਆ ਹੈ।