ਪੰਜਾਬ

punjab

By ETV Bharat Tech Team

Published : Apr 12, 2024, 10:41 AM IST

ETV Bharat / technology

ਮੈਟਾ ਯੂਜ਼ਰਸ ਨੂੰ ਜਲਦ ਮਿਲੇਗਾ ਕਰਾਸ-ਪੋਸਟਿੰਗ ਦਾ ਵਿਕਲਪ, ਵਟਸਐਪ ਸਟੇਟਸ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਕਰ ਸਕੋਗੇ ਸ਼ੇਅਰ - WhatsApp cross posting Feature

WhatsApp Latest News: ਮੈਟਾ ਵਟਸਐਪ ਨੂੰ ਹੁਣ ਇੰਸਟਾਗ੍ਰਾਮ ਨਾਲ ਜੋੜਦੇ ਹੋਏ ਯੂਜ਼ਰਸ ਨੂੰ ਕਰਾਸ-ਪੋਸਟਿੰਗ ਦਾ ਵਿਕਲਪ ਦੇਣ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵਟਸਐਪ ਸਟੇਟਸਾਂ ਨੂੰ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਵੀ ਸ਼ੇਅਰ ਕਰ ਸਕਣਗੇ।

WhatsApp Latest News
WhatsApp Latest News

ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਮੈਟਾ ਯੂਜ਼ਰਸ ਨੂੰ ਨਵਾਂ ਵਿਕਲਪ ਮਿਲਣ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਦੀਆਂ ਐਪਾਂ 'ਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਸ਼ਾਮਲ ਹੈ। ਇਨ੍ਹਾਂ ਐਪਾਂ ਨੂੰ ਆਪਸ 'ਚ ਜੋੜਨ ਲਈ ਕੰਪਨੀ ਨੇ ਕਈ ਬਦਲਾਅ ਕੀਤੇ ਹਨ। ਹੁਣ ਵਟਸਐਪ ਨੂੰ ਇੰਸਟਾਗ੍ਰਾਮ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਮੈਟਾ ਕਰਾਸ-ਪੋਸਟਿੰਗ ਦਾ ਵਿਕਲਪ ਪੇਸ਼ ਕਰਨ ਜਾ ਰਿਹਾ ਹੈ। ਇਸਦੀ ਮਦਦ ਨਾਲ ਤੁਸੀਂ ਵਟਸਐਪ ਸਟੇਟਸਾਂ ਨੂੰ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰ ਸਕੋਗੇ।

ਵਟਸਐਪ ਯੂਜ਼ਰਸ ਨੂੰ ਮਿਲੇਗਾ ਕਰਾਸ-ਪੋਸਟਿੰਗ ਵਿਕਲਪ:ਵਟਸਐਪ ਆਪਣੇ ਨਵੇਂ ਫੀਚਰਸ ਨੂੰ ਰੋਲਆਊਟ ਕਰਨ ਤੋਂ ਪਹਿਲਾ ਬੀਟਾ ਵਰਜ਼ਨ 'ਚ ਟੈਸਟ ਕਰਦਾ ਹੈ। ਹੁਣ ਐਂਡਰਾਈਡ ਬੀਟਾ ਵਰਜ਼ਨ ਤੋਂ ਕਰਾਸ-ਪੋਸਟਿੰਗ ਫੀਚਰ ਦੇ ਸੰਕੇਤ ਮਿਲੇ ਹਨ। ਇਸ ਫੀਚਰ ਦੀ ਮਦਦ ਨਾਲ ਵਟਸਐਪ ਸਟੇਟਸ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੇ ਜਾ ਸਕਣਗੇ। IOS ਵਰਜ਼ਨ 'ਚ ਇਹ ਫੀਚਰ ਪਹਿਲਾ ਹੀ ਮਿਲ ਚੁੱਕਾ ਹੈ। ਕੰਪਨੀ ਨੇ ਇਸ ਤੋਂ ਪਹਿਲਾ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਵੀ ਇਸ ਫੀਚਰ ਨੂੰ ਪੇਸ਼ ਕੀਤਾ ਸੀ ਅਤੇ ਹੁਣ ਵਟਸਐਪ ਲਈ ਕਰਾਸ-ਪੋਸਟਿੰਗ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ।

ਕਰਾਸ-ਪੋਸਟਿੰਗ ਫੀਚਰ ਦਾ ਫਾਇਦਾ: ਜੇਕਰ ਵਟਸਐਪ ਅਤੇ ਇਸਟਾਗ੍ਰਾਮ ਦੋਨਾਂ 'ਤੇ ਸਟੇਟਸ ਸ਼ੇਅਰ ਕਰਨ ਦਾ ਵਿਕਲਪ ਮਿਲਦਾ ਹੈ, ਤਾਂ ਯੂਜ਼ਰਸ ਨੂੰ ਅਲੱਗ-ਅਲੱਗ ਐਪਾਂ 'ਚ ਜਾ ਕੇ ਇੱਕ ਹੀ ਸਟੇਟਸ ਨੂੰ ਵਾਰ-ਵਾਰ ਪਾਉਣਾ ਨਹੀਂ ਪਵੇਗਾ, ਸਗੋ ਇੱਕ ਹੀ ਵਾਰ 'ਚ ਦੋਨਾਂ ਐਪਾਂ 'ਤੇ ਸਟੇਟਸ ਪੈ ਜਾਵੇਗਾ। ਯੂਜ਼ਰਸ ਕਿਹੜੇ ਲੋਕਾਂ ਦੇ ਨਾਲ ਵਟਸਐਪ ਜਾਂ ਇੰਸਟਾਗ੍ਰਾਮ ਦਾ ਸਟੇਟਸ ਸ਼ੇਅਰ ਕਰਨਾ ਚਾਹੁੰਦੇ ਹਨ, ਇਸ ਨਾਲ ਜੁੜੀ ਸੈਟਿੰਗਸ ਵੀ ਤੁਸੀਂ ਕਰ ਸਕਦੇ ਹੋ।

ABOUT THE AUTHOR

...view details