ਹੈਦਰਾਬਾਦ: Hotstar ਨੇ Jio ਨਾਲ ਹੱਥ ਮਿਲਾ ਕੇ JioHotstar ਪਲੇਟਫਾਰਮ ਨੂੰ ਲਾਂਚ ਕਰ ਦਿੱਤਾ ਹੈ। ਇਸ ਪਲੇਟਫਾਰਮ 'ਤੇ ਤੁਹਾਨੂੰ JioCinema ਅਤੇ Hotstar ਦੋਨਾਂ ਦਾ ਕੰਟੈਟ ਦੇਖਣ ਨੂੰ ਮਿਲੇਗਾ ਪਰ ਇਸ ਪਲੇਟਫਾਰਮ ਦਾ ਬਿਨ੍ਹਾਂ ਵਿਗਿਆਪਨ ਦੇ ਇਸਤੇਮਾਲ ਕਰਨ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਇਸ ਲਈ Hotstar ਅਤੇ JioCinema ਦਾ ਇਸਤੇਮਾਲ ਕਰ ਰਹੇ ਗ੍ਰਾਹਕਾਂ ਦੇ ਮਨਾਂ 'ਚ ਸਵਾਲ ਉੱਠ ਰਹੇ ਹਨ ਕਿ ਉਨ੍ਹਾਂ ਦੇ Hotstar ਅਤੇ JioCinema ਦੇ ਪੁਰਾਣੇ ਸਬਸਕ੍ਰਿਪਸ਼ਨ ਦਾ ਹੁਣ ਕੀ ਹੋਵੇਗਾ?
Hotstar ਅਤੇ JioCinema ਦੇ ਪੁਰਾਣੇ ਸਬਸਕ੍ਰਿਪਸ਼ਨ ਦਾ ਕੀ ਹੋਵੇਗਾ?
Hotstar ਅਤੇ JioCinema ਦਾ ਦੇਸ਼ ਭਰ ਦੇ ਕਈ ਲੋਕ ਇਸਤੇਮਾਲ ਕਰਦੇ ਹਨ। ਇਸ ਲਈ ਅਜਿਹੇ ਲੋਕਾਂ ਨੇ ਇਨ੍ਹਾਂ ਪਲੇਟਫਾਰਮਾਂ ਦਾ ਸਬਸਕ੍ਰਿਪਸ਼ਨ ਵੀ ਲਿਆ ਹੁੰਦਾ ਹੈ। ਇਸ ਲਈ ਹੁਣ Hotstar ਅਤੇ JioCinema ਦੇ ਗ੍ਰਾਹਕ ਆਪਣੇ ਪੁਰਾਣੇ ਸਬਸਕ੍ਰਿਪਸ਼ਨ ਨੂੰ ਲੈ ਕੇ ਚਿੰਤਾ 'ਚ ਹਨ ਅਤੇ ਸਵਾਲ ਕਰ ਰਹੇ ਹਨ ਕੀ ਹੁਣ ਉਨ੍ਹਾਂ ਨੂੰ ਦੁਬਾਰਾ ਪੈਸੇ ਖਰਚ ਕਰਕੇ ਸਬਸਕ੍ਰਿਪਸ਼ਨ ਲੈਣਾ ਹੋਵੇਗਾ? ਤਾਂ ਦੱਸ ਦੇਈਏ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਮੌਜ਼ੂਦਾ ਸਬਸਕ੍ਰਾਈਬਰਸ ਦੀ ਨਵੇਂ ਪਲੇਟਫਾਰਮ 'ਤੇ ਆਪਣੇ ਆਪ ਤਬਦੀਲੀ ਹੋ ਜਾਵੇਗੀ। ਇਸ ਲਈ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ।
Globalstar @AlwaysRamCharan Welcomes #JioHotstar Merge#JioHotstar #RamCharan pic.twitter.com/L2ClzNvdgA
— Praveen (@AlwaysPraveen7) February 14, 2025
ਇਨ੍ਹਾਂ ਲੋਕਾਂ ਨੂੰ ਨਹੀਂ ਦੇਣੇ ਪੈਣਗੇ ਪੈਸੇ
ਜਦੋਂ ਯੂਜ਼ਰਸ JioHotstar 'ਤੇ ਲੌਗਇਨ ਕਰਨਗੇ ਤਾਂ ਉਨ੍ਹਾਂ ਨੂੰ ਆਪਣੀ ਮੈਂਬਰਸ਼ਿਪ ਐਕਟਿਵ ਕਰਨ ਦਾ ਆਪਸ਼ਨ ਮਿਲੇਗਾ। ਯਾਨੀ ਯੂਜ਼ਰਸ ਨੂੰ ਬਿਨ੍ਹਾਂ ਪੈਸੇ ਦੇ JioHotstar ਦਾ ਸਬਸਕ੍ਰਿਪਸ਼ਨ ਮਿਲ ਜਾਵੇਗਾ। ਦੱਸ ਦੇਈਏ ਕਿ ਬਿਨ੍ਹਾਂ ਪੈਸੇ ਦੇ ਸਬਸਕ੍ਰਿਪਸ਼ਨ ਉਨ੍ਹਾਂ ਯੂਜ਼ਰਸ ਨੂੰ ਹੀ ਮਿਲੇਗਾ, ਜਿਨ੍ਹਾਂ ਨੇ ਪਹਿਲਾ ਤੋਂ JioCinema ਅਤੇ Hotstar ਦਾ ਸਬਸਕ੍ਰਿਪਸ਼ਨ ਲਿਆ ਹੋਵੇਗਾ।
#JioHotstar pe milta hai non-stop sports aur endless entertainment! Iska matlab? Mazze hi mazze hai! #InfinitePossibilities pic.twitter.com/Pp5ZzxcSYo
— JioHotstar (@JioHotstar) February 14, 2025
ਕੀ ਬਿਨ੍ਹਾਂ ਸਬਸਕ੍ਰਿਪਸ਼ਨ ਦੇ ਦੇਖਿਆ ਜਾ ਸਕੇਗਾ ਕੰਟੈਟ?
ਕੀਮਤ ਬਾਰੇ ਗੱਲ ਕਰੀਏ ਤਾਂ JioHotstar ਦੀ ਕੀਮਤ 149 ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕੀ ਇਸ ਪਲੇਟਫਾਰਮ 'ਤੇ ਤੁਸੀਂ ਕੰਟੈਟ ਬਿਨ੍ਹਾਂ ਸਬਸਕ੍ਰਿਪਸ਼ਨ ਦੇ ਵੀ ਦੇਖ ਸਕਦੇ ਹੋ? ਜੀ ਹਾਂ...ਪਰ ਇਸ 'ਚ ਯੂਜ਼ਰਸ ਨੂੰ ਵਿਗਿਆਪਨ ਵੀ ਦੇਖਣੇ ਪੈਣਗੇ ਜਦਕਿ ਪ੍ਰੀਮੀਅਮ ਕੰਟੈਟ ਵੀ JioHotstar 'ਤੇ ਬਿਨ੍ਹਾਂ ਸਬਸਕ੍ਰਿਪਸ਼ਨ ਦੇ ਉਪਲਬਧ ਹੈ।
Ab ghar ghar mein party ka maahol hoga full, #JioHotstar aaya hai karne aapke dil par rule. #InfinitePossibilities – from blockbuster movies to sports, all here! pic.twitter.com/sFbDIzgHjf
— JioHotstar (@JioHotstar) February 14, 2025
One platform, endless entertainment, and non-stop sports. Ready for #InfinitePossibilities on #JioHotstar? pic.twitter.com/pBG2LJ2rmi
— JioHotstar (@JioHotstar) February 14, 2025
JioHotstar ਦੇ ਲਾਭ
JioHotstar ਆਪਣੇ ਗ੍ਰਾਹਕਾਂ ਨੂੰ ਕਈ ਲਾਭ ਦੇਵੇਗਾ। ਇਸ ਪਲੇਟਫਾਰਮ ਦੇ ਸਬਸਕ੍ਰਿਪਸ਼ਨ ਦੇ ਨਾਲ ਯੂਜ਼ਰਸ ਨੂੰ ਕੰਪਨੀ ਵੱਲੋਂ ਐਡਿਸ਼ਨਲ ਲਾਭ ਵੀ ਆਫ਼ਰ ਕੀਤੇ ਜਾਣਗੇ। ਇਸ ਤੋਂ ਇਲਾਵਾ, JioHotstar ਦੇ ਯੂਜ਼ਰਸ ਨੂੰ ਕਈ ਐਡਵਾਂਸ ਅਨੁਭਵ ਵਾਲੇ ਆਫ਼ਰਸ ਵੀ ਮਿਲਣਗੇ। ਇਸ ਪਲੇਟਫਾਰਮ 'ਚ 4K ਸਟ੍ਰੀਮਿੰਗ, ਮਲਟੀ ਡਿਵਾਈਸ ਸਪੋਰਟ ਅਤੇ ਬਿਹਤਰ ਯੂਜ਼ਰ ਇੰਟਰਫੇਸ ਵਰਗੇ ਫੀਚਰਸ ਵੀ ਦਿੱਤੇ ਜਾਣਗੇ। JioHotstar ਯੂਜ਼ਰਸ ਨੂੰ 10 ਭਾਰਤੀ ਭਾਸ਼ਾਵਾਂ 'ਚ ਅਲੱਗ-ਅਲੱਗ ਕੰਟੈਟ ਦੇਖਣ ਨੂੰ ਮਿਲੇਗਾ। ਇਸ 'ਚ ਫਿਲਮਾਂ, ਸ਼ੋਅ, ਡਾਕੂਮੈਂਟਰੀ, ਲਾਈਵ ਸਪੋਰਟਸ ਅਤੇ ਹੋਰ ਕਈ ਤਰ੍ਹਾਂ ਦੇ ਕੰਟੈਟ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ:-