ਫ਼ਰੀਦਕੋਟ:ਫ਼ਰੀਦਕੋਟ ਦੇ ਹਰਿੰਦਰਾ ਨਗਰ 'ਚ ਪੁਰਾਣੀਆਂ ਕਾਰਾਂ ਦੀ ਡੀਲਿੰਗ ਕਰਨ ਵਾਲੇ ਕਾਰ ਡੀਲਰ ਕੋਲੋਂ ਅਣਪਛਾਤੇ ਵਿਅਕਤੀ ਕਾਰ ਦੀ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫਰਾਰ ਹੋ ਗਏ, ਜਦਕਿ ਕਾਰ ਦੀ ਟਰਾਈ ਦਿਵਾਉਣ ਨਾਲ ਗਏ ਕਾਰ ਡੀਲਰ ਦੀ ਚੋਰ ਕੁੱਟਮਾਰ ਕਰਕੇ ਰਸਤੇ 'ਚ ਸੁੱਟ ਗਏ। ਇਸ ਝਗੜੇ ਦੌਰਾਨ ਲੁਟੇਰਿਆਂ ਕੋਲ ਰੱਖਿਆ ਇੱਕ ਦੇਸੀ ਕੱਟਾ ਵੀ ਉਥੇ ਹੀ ਡਿੱਗ ਗਿਆ। ਹਾਲਾਂਕਿ ਫਿਰੋਜ਼ਪੁਰ ਜਿਲ੍ਹੇ ਦੇ ਇੱਕ ਪਿੰਡ ਕੋਲ ਜਾ ਕੇ ਕਾਰ ਚ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਕਾਰ ਉਥੇ ਹੀ ਛੱਡ ਲੁਟੇਰੇ ਫਰਾਰ ਹੋ ਗਏ। ਜੋ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।
ਕਾਰ ਦੀ ਟਰਾਈ ਲੈਣ ਆਏ ਤਿੰਨ ਵਿਅਕਤੀ ਕਾਰ ਲੈ ਕੇ ਹੋਏ ਫਰਾਰ, ਹੱਥੋਪਾਈ 'ਚ ਲੁਟੇਰਿਆਂ ਦੀ ਡਿੱਗੀ ਦੇਸੀ ਪਿਸਤੌਲ - Thieves ran away with a car
Ferozepur latest news: ਫ਼ਰੀਦਕੋਟ ਵਿੱਚ ਕਾਰ ਬਾਜ਼ਾਰ ਚ ਕਾਰ ਡੀਲਰ ਕੋਲੋਂ ਅਣਪਛਾਤੇ ਵਿਅਕਤੀ ਕਾਰ ਦੀ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫ਼ਰਾਰ ਹੋ ਗਏ।
Published : Apr 24, 2024, 4:55 PM IST
ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਨਾਮ ਦੇ ਕਾਰ ਡੀਲਰ ਕੋਲ ਗ੍ਰਾਹਕ ਬਣ ਕੁਝ ਵਿਅਕਤੀ ਆਏ, ਜਿਨ੍ਹਾਂ ਵੱਲੋਂ ਕਾਰ ਖਰੀਦਣ ਦੀ ਗੱਲ ਕਹੀ ਅਤੇ ਇੱਕ ਮਰੂਤੀ ਸਿਆਜ ਕਾਰ ਪਸੰਦ ਵੀ ਕਰ ਲਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕਾਰ ਦੀ ਟਰਾਈ ਲੈਣ ਦੀ ਗੱਲ ਕਹੀ ਤਾਂ ਕਾਰ ਡੀਲਰ ਉਨ੍ਹਾਂ ਨੂੰ ਕਾਰ ਦੀ ਟਰਾਈ ਦਿਵਾਉਣ ਲਈ ਨਾਲ ਬੈਠ ਗਿਆ ਪਰ ਕੁਝ ਕੁ ਦੂਰੀ ਇੱਕ ਪਿੰਡ ਕੋਲ ਜਾ ਕੇ ਉਨ੍ਹਾਂ ਵਿਅਕਤੀਆਂ ਵੱਲੋਂ ਕਾਰ ਡੀਲਰ ਨੂੰ ਪਿਸਤੌਲ ਦਿਖਾ ਧੱਕਾਮੁਕੀ ਕਰ ਉਥੇ ਹੀ ਰਸਤੇ ਵਿੱਚ ਉਤਾਰ ਦਿੱਤਾ ਗਿਆ ਅਤੇ ਖੁਦ ਕਾਰ ਲੈ ਕੇ ਫਰਾਰ ਹੋ ਗਏ। ਇਸੇ ਧੱਕਾਮੁਕੀ ਦੌਰਾਨ ਉਨ੍ਹਾਂ ਦਾ ਦੇਸੀ ਕੱਟਾ ਵੀ ਉਥੇ ਡਿੱਗ ਗਿਆ ਜੋ ਬਾਅਦ ਚ ਪੁਲਿਸ ਨੇ ਕਬਜ਼ੇ ਚ ਲੈ ਲਿਆ।
- ਡੀਸੀ ਘਨਸ਼ਾਮ ਥੋਰੀ ਨੇ ਮਜੀਠਾ ਦਾਣਾ ਮੰਡੀ ਦਾ ਕੀਤਾ ਦੌਰਾ, ਕਿਸਾਨਾਂ ਨੂੰ ਆ ਰਹੀਆਂ ਤਮਾਮ ਮੁਸ਼ਕਿਲਾਂ ਬਾਰੇ ਲਈ ਜਾਣਕਾਰੀ - DC visit Majitha Dana Mandi
- ਟ੍ਰੇਨਿੰਗ ਤੋਂ ਬਾਅਦ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਵਿਦਿਆਰਥੀ, ਸੜਕ ਹਾਦਸੇ 'ਚ ਹੋਈ ਮੌਤ - Death in Road Accident
- ਕੰਬੋਡੀਆ ਪਾਰਸਲ ਰਾਹੀਂ ਸਿਮ ਭੇਜਣ ਦੇ ਮਾਮਲਾ, ਜੁਆਇੰਟ ਕਮਿਸ਼ਨਰ ਨੇ ਕਿਹਾ- ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਜਾਣੇ ਸੀ ਸਿਮ ਕਾਰਡ - SIM card parcel in Abroad
ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਨ੍ਹਾਂ ਵੱਲੋਂ ਆਸਪਾਸ ਦੇ ਥਾਣਿਆਂ 'ਚ ਇਤਲਾਹ ਵੀ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਫਿਰੋਜ਼ਪੁਰ ਜ਼ਿਲੇ ਦੇ ਕਸਬਾ ਗੁਰਹਾਰਸਹਾਏ ਕੋਲ ਲੁਟੇਰੇ ਕਾਰ ਛੱਡ ਕੇ ਫਰਾਰ ਹੋ ਗਏ, ਜਿਸਦੀ ਵਜ੍ਹਾ ਜਾਂ ਤਾਂ ਗੱਡੀ 'ਚ ਕੋਈ ਤਕਨੀਕੀ ਖਰਾਬੀ ਕਾਰਨ ਪੈਣ ਜਾਂ ਫਿਰ ਪੁਲਿਸ ਦੀ ਨਾਕੇਬੰਦੀ ਦੇ ਡਰ ਕਾਰਨ ਉਹ ਕਾਰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਕਿਸੇ ਵਾਰਦਾਤ ਕਰਨ ਦੀ ਨੀਅਤ ਨਾਲ ਇਹ ਕਾਰ ਖੋਹ ਕੇ ਫਰਾਰ ਹੋਏ ਸਨ, ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।