ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ, "ਗੋਗੀ ਨਾਲ 10-15 ਦਿਨ ਪਹਿਲਾਂ ਹੋਈ ਸੀ। ਹਰ ਸਮੇਂ ਉਹ ਲੋਕਾਂ ਤੇ ਪੰਜਾਬ ਦੀ ਗੱਲ ਕਰਦੇ ਸੀ। ਆਪਣੇ ਹਲਕੇ ਦੀ ਸੇਵਾ ਲਈ ਚਿੰਤਤ ਰਹਿੰਦੇ ਸੀ। ਗੁਰਪ੍ਰੀਤ ਗੋਗੀ ਆਪਣੀ ਗੱਲ ਬਹੁਤ ਬੇਬਾਕੀ ਤੇ ਚੰਗੇ ਢੰਗ ਨਾਲ ਰੱਖਦੇ ਸੀ। ਉਹ ਹਮੇਸ਼ਾ ਖੁਸ਼ ਰਹਿੰਦੇ ਸੀ, ਅਸੀਂ ਕਦੇ ਗੋਗੀ ਨੂੰ ਉਦਾਸ ਨਹੀਂ ਦੇਖਿਆ। ਅਜਿਹੇ ਸਾਥੀ ਦਾ ਚਲੇ ਜਾਣਾ ਬਹੁਤ ਘਾਟਾ ਹੈ, ਜੋ ਨਿੱਜੀ ਤੇ ਪਾਰਟੀ ਲਈ ਦੋਨਾਂ ਨੂੰ ਹੈ।"
ਨਹੀਂ ਰਹੇ ਆਪ ਵਿਧਾਇਕ ਗੁਰਪ੍ਰੀਤ ਗੋਗੀ, ਡਾਕਟਰ ਦਾ ਪੈਨਲ ਕਰੇਗਾ ਪੋਸਟਮਾਰਟਮ, ਸੀਐਮ ਮਾਨ ਸਣੇ ਕਾਂਗਰਸੀ ਆਗੂ ਵਲੋਂ ਦੁੱਖ ਪ੍ਰਗਟਾਵਾ - AAP MLA GURPREET GOGI
Published : Jan 11, 2025, 6:58 AM IST
|Updated : Jan 11, 2025, 10:42 AM IST
AAP MLA Gurpreet Gogi Bassi Death Live Updates:ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਦੇਰ ਰਾਤ ਭੇਦ ਭਰੇ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਤ ਦੇ ਸਮੇਂ ਡਿਊਟੀ ਤੇ ਤੈਨਾਤ ਸੁਰੱਖਿਆ ਕਰਮੀ ਵੱਲੋਂ ਗੋਗੀ ਨੂੰ ਡੀਐਮਸੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜੁਇੰਟ ਕਮਿਸ਼ਨਰ ਜਸਕੀਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਚੁੱਕੀ ਹੈ, ਕਾਰਨ ਕੀ ਰਹੇ ਫਿਲਹਾਲ ਜਾਂਚ ਦਾ ਵਿਸ਼ਾ ਹੈ।
ਪੜ੍ਹੋ ਪ੍ਰੋਫਾਈਲ:ਜਾਣੋ, ਗੁਰਪ੍ਰੀਤ ਗੋਗੀ ਕਿਵੇਂ ਬਣੇ ਕਾਂਗਰਸੀ ਕੌਂਸਲਰ ਤੋਂ ਆਪ ਐਮਐਲਏ, ਗੋਗੀ ਨੂੰ ਆਪਣਾ ਲੱਕੀ ਸਕੂਟਰ ਸੀ ਬੇਹੱਦ ਪਿਆਰਾ
LIVE FEED
ਆਪਣੇ ਹਲਕੇ ਦੀ ਸੇਵਾ ਲਈ ਚਿੰਤਤ ਰਹਿੰਦੇ ਸੀ ਗੋਗੀ: ਬਰਿੰਦਰ ਗੋਇਲ
'ਡਾਕਟਰਾਂ ਦਾ ਪੈਨਲ ਗੁਰਪ੍ਰੀਤ ਗੋਗੀ ਦਾ ਪੋਸਟਮਾਰਟਮ ਕਰੇਗਾ'
ਡੀਸੀਪੀ ਸ਼ੁੱਭਮ ਅਗਰਵਾਲ ਨੇ ਦੱਸਿਆ ਕਿ, "ਡਾਕਟਰਾਂ ਦੀ ਟੀਮ ਨਾਲ ਤਾਲਮੇਲ ਚੱਲ ਰਿਹਾ ਹੈ ਅਤੇ ਗੱਲਬਾਤ ਕਰਕੇ ਜਿੱਥੇ ਬੈਸਟ ਲੱਗਾ ਸਿਵਲ ਜਾਂ ਡੀਐਮਐਸ ਉੱਥੇ ਹੀ ਪੋਸਟਮਾਰਟਮ ਹੋਵੇਗਾ। ਡਾਕਟਰਾਂ ਦਾ ਪੈਨਲ ਗੁਰਪ੍ਰੀਤ ਗੋਗੀ ਦਾ ਪੋਸਟਮਾਰਟਮ ਕਰੇਗਾ।"
ਗੁਰਪ੍ਰੀਤ ਗੋਗੀ ਦਾ ਦੁਪਹਿਰ 3 ਵਜੇ ਤੋਂ ਬਾਅਦ ਹੋਵੇਗਾ ਅੰਤਿਮ ਸਸਕਾਰ
ਗੁਰਪ੍ਰੀਤ ਗੋਗੀ ਦਾ ਦੁਪਹਿਰ 3 ਵਜੇ ਤੋਂ ਬਾਅਦ ਅੰਤਿਮ ਸਸਕਾਰ ਹੋਵੇਗਾ। ਦੱਸ ਦਈਏ ਕਿ ਬੀਤੀ ਰਾਤ ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਕਿਵੇਂ ਲੱਗੀ, ਇਸ ਬਾਰੇ ਅਜੇ ਕੁੱਝ ਨਹੀਂ ਪਤਾ ਚੱਲ ਸਕਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਗੋਗੀ ਦੇ ਦੇਹਾਂਤ ਉੱਤੇ ਜਤਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਗੋਗੀ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਵਾ ਕੀਤਾ। ਲਿਖਿਆ -
ਲੁਧਿਆਣਾ ਪੱਛਮੀ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ। ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਦੁਖਦਾਈ ਭਾਣਾ ਮੰਨਣ ਦਾ ਹੌਸਲਾ-ਹਿੰਮਤ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਗੋਗੀ ਨੇ ਹਮੇਸ਼ਾ ਖੁਸ਼ੀਆਂ ਵੰਡੀਆਂ: ਕਾਂਗਰਸੀ ਆਗੂ
ਗੁਰਪ੍ਰੀਤ ਗੋਗੀ ਦੇ ਘਰ ਦੁਖ ਪ੍ਰਗਟਾਵਾ ਕਰਨ ਪਹੁੰਚੇ ਕਾਂਗਰਸੀ ਆਗੂ ਕੇਕੇ ਬਾਵਾ। ਕੇਕੇ ਬਾਵਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਗੋਗੀ ਦੇ ਚਿਹਰੇ ਉੱਤੇ ਕਦੇ ਕੋਈ ਉਦਾਸੀ ਨਹੀਂ ਦੇਖੀ, ਹਮੇਸ਼ਾ ਖੁਸ਼ ਰਹਿੰਦੇ ਸਨ। ਗੋਗੀ ਹਮੇਸ਼ਾ ਖੁਸ਼ ਰਹਿੰਦੇ ਸੀ, ਪਰ ਉਹ ਸਾਰਿਆਂ ਨੂੰ ਬਹੁਤ ਵੱਡੀ ਉਦਾਸੀ ਦੇ ਗਿਆ। ਉਨ੍ਹਾਂ ਕਿਹਾ ਕਿ ਗੋਗੀ ਸਿਰਫ਼ ਪਰਿਵਾਰ ਤੱਕ ਸੀਮਤ ਨਹੀ ਸੀ, ਉਸ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਸੀ, ਜਿਨ੍ਹਾਂ ਨੂੰ ਭਾਰੀ ਘਾਟਾ ਪਿਆ ਹੈ।
ਗੁਰਪ੍ਰੀਤ ਗੋਗੀ ਦਾ ਜਾਣਾ ਲੁਧਿਆਣਾ ਵਾਸੀਆਂ ਤੇ ਪਾਰਟੀ ਨੂੰ ਵੀ ਇਹ ਵੱਡਾ ਘਾਟਾ
ਦੇਰ ਰਾਤ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਐਮ.ਐਲ.ਏ. ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਜਿੱਥੇ ਵੱਡਾ ਘਾਟਾ, ਉੱਥੇ ਲੁਧਿਆਣਾ ਵਾਸੀਆਂ ਤੇ ਪਾਰਟੀ ਨੂੰ ਵੀ ਇਹ ਵੱਡਾ ਘਾਟਾ ਹੈ।
ਗੁਰਪ੍ਰੀਤ ਗੋਗੀ ਦੇ ਸਮਰਥਕ ਪਹੁੰਚੇ ਰਹੇ ਉਨ੍ਹਾਂ ਦੇ ਘਰ, ਅੱਜ ਦੁਪਹਿਰ ਤੱਕ ਕੀਤਾ ਜਾਵੇਗਾ ਅੰਤਿਮ ਸਸਕਾਰ
ਗੁਰਪ੍ਰੀਤ ਗੋਗੀ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਲੁਧਿਆਣਾ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਸਮਰਥਕ ਘਰ ਪੁੱਜਣਾ ਸ਼ੁਰੂ ਹੋ ਗਏ ਹਨ। ਹਰ ਕੋਈ ਯਕੀਨ ਨਹੀ ਕਰ ਪਾ ਰਿਹਾ ਹੈ ਕਿ ਜੋ ਗੋਗੀ ਬੀਤੇ ਕੁਝ ਘੰਟੇ ਪਹਿਲਾਂ ਲੋਕਾਂ ਵਿੱਚ ਬੈਠ ਕੇ ਗਿਆ ਅੱਜ ਜਿਊਂਦਾ ਹੀ ਨਹੀਂ ਰਿਹਾ। ਫਿਲਹਾਲ, ਮੁੱਢਲੀ ਜਾਣਕਾਰੀ ਮੁਤਾਬਕ, ਗੋਗੀ ਦਾ ਅੰਤਿਮ ਸਸਕਾਰ ਦੁਪਹਿਰ 2 ਵਜੇ ਤੱਕ ਸਿਵਿਲ ਲਾਈਨ ਦੇ ਸ਼ਮਸ਼ਾਨ ਵਿੱਚ ਕੀਤਾ ਜਾਵੇਗਾ।
ਅੱਜ ਹੋਵੇਗਾ ਪੋਸਟਮਾਰਟਮ, ਰਿਪਰੋਟ ਤੋਂ ਬਾਅਦ ਕਾਰਨ ਹੋਣਗੇ ਸਪੱਸ਼ਟ
ਲੁਧਿਆਣਾ ਤੋਂ ਡੀਸੀਪੀ ਜਸਕੀਰਨਜੀਤ ਸਿੰਘ ਤੇਜਾ ਨੇ ਕਿਹਾ ਕਿ, "ਗੁਰਪ੍ਰੀਤ ਗੋਗੀ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ, ਉਨ੍ਹਾਂ ਦੀ ਲਾਸ਼ ਨੂੰ ਡੀਐੱਮਸੀ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਅੱਜ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਕੋਲੋਂ ਗ਼ਲਤੀ ਨਾਲ ਆਪਣੇ ਆਪ ਨੂੰ ਗੋਲੀ ਲੱਗੀ ਹੈ। ਜਿਸ ਨਾਲ ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।''