ਕਿਸਾਨ ਅੱਜ ਦਿੱਲੀ ਨਹੀਂ ਜਾਣਗੇ। ਕਿਸਾਨਾਂ ਦੇ ਜ਼ਖਮੀ ਹੋਣ ਕਾਰਨ ਦਿੱਲੀ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਿਹੱਥੇ ਕਿਸਾਨਾਂ ’ਤੇ ਹਮਲਾ ਕਰਨਾ ਬੇਇਨਸਾਫ਼ੀ ਹੈ। ਪੰਧੇਰ ਨੇ ਦੱਸਿਆ ਕਿ 4 ਤੋਂ 5 ਕਿਸਾਨ ਜ਼ਖਮੀ ਹੋਏ ਹਨ। ਹੁਣ ਭਲਕੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਲਿਆ ਜਾਵੇਗਾ।
Farmer Protest: ਕਿਸਾਨਾਂ ਦਾ ਜੱਥਾ ਅੱਜ ਦਿੱਲੀ ਨਹੀਂ ਜਾਵੇਗਾ, ਕਿਸਾਨ ਆਗੂ ਨੇ ਕੀਤਾ ਐਲਾਨ, ਅੱਜ 6 ਕਿਸਾਨ ਹੋਏ ਜ਼ਖਮੀ - FARMER PROTEST UPDATES
Published : Dec 6, 2024, 12:46 PM IST
|Updated : Dec 6, 2024, 4:37 PM IST
ਪੰਜਾਬ-ਹਰਿਆਣਾ ਸਰਹੱਦ 'ਤੇ ਪਿਛਲੇ 9 ਮਹੀਨਿਆਂ ਤੋਂ ਡਟੇ ਹੋਏ ਕਿਸਾਨ ਅੱਜ ਦੁਪਹਿਰ 1 ਵਜੇ ਦਿੱਲੀ ਤੋਂ ਸੰਸਦ ਵੱਲ ਮਾਰਚ ਲਈ ਕਿਸਾਨਾਂ ਨੇ ਚਾਲੇ ਪਾ ਦਿੱਤੇ ਪਰ ਇਹ ਰਾਹ ਕਿਸਾਨਾਂ ਲਈ ਸੌਖੀ ਨਹੀਂ ਕਿਉਂਕਿ ਪ੍ਰਸਾਸ਼ਨ ਵੱਲੋਂ ਪੁਰੀ ਸਖ਼ਤੀ ਵਰਤੀ ਜਾ ਰਹੀ ਹੈ।। ਹਰਿਆਣਾ ਸਰਕਾਰ ਨੇ ਐਮਐਸਪੀ, ਕਰਜ਼ਾ ਮੁਆਫੀ ਅਤੇ ਪੈਨਸ਼ਨ ਵਰਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਦੱਸਿਆ ਕਿ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਨੂੰ ਨਮਕ ਦਿੱਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ 'ਤੇ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਕਿੱਥੇ, ਕੀ ਸੁਰੱਖਿਆ ਪ੍ਰਬੰਧ
ਖਨੌਰੀ ਬਾਰਡਰ- ਪੁਲਿਸ ਦੀਆਂ 13 ਕੰਪਨੀਆਂ, ਸੀਆਰਪੀਐਫ ਅਤੇ ਬੀਐਸਐਫ ਦੀ ਇੱਕ-ਇੱਕ ਕੰਪਨੀ ਤਾਇਨਾਤ ਕੀਤੀ ਗਈ ਹੈ। ਕੁੱਲ ਡੇਢ ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ। 3 ਜੇ.ਸੀ.ਬੀ., ਵਾਟਰ ਕੈਨਨ ਗੱਡੀਆਂ, 3 ਵਜਰਾ ਗੱਡੀਆਂ, 20 ਰੋਡਵੇਜ਼ ਬੱਸਾਂ ਅਤੇ 7 ਪੁਲਿਸ ਬੱਸਾਂ ਖੜੀਆਂ ਕੀਤੀਆਂ ਗਈਆਂ ਹਨ। 30 ਕਿਲੋਮੀਟਰ ਦੇ ਖੇਤਰ ਵਿਚ 3 ਥਾਵਾਂ 'ਤੇ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ।
ਸ਼ੰਭੂ ਬਾਰਡਰ- ਇੱਥੇ 3 ਲੇਅਰ ਬੈਰੀਕੇਡਿੰਗ ਹੈ। ਹਰਿਆਣਾ ਪੁਲਿਸ ਨੇ ਸੀਮਿੰਟ ਦੀ ਪੱਕੀ ਕੰਧ ਬਣਾਈ ਹੈ। ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ ਹਨ। ਪੁਲ ਦੇ ਹੇਠਾਂ ਕਰੀਬ 1 ਹਜ਼ਾਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਹਨ। ਵਜਰਾ ਗੱਡੀਆਂ ਅਤੇ ਐਂਬੂਲੈਂਸ ਵੀ ਮੌਜੂਦ ਹਨ। ਇਸ ਸਮੇਂ ਇੱਥੇ ਡੇਢ ਹਜ਼ਾਰ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ।
LIVE FEED
ਕਿਸਾਨ ਅੱਜ ਦਿੱਲੀ ਨਹੀਂ ਜਾਣਗੇ
ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ
ਹਰਿਆਣਾ-ਪੰਜਾਬ ਸ਼ੰਭੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ। ਕਿਸਾਨਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਅੱਥਰੂ ਗੈਸ ਦੇ ਗੋਲਿਆਂ ਨਾਲ ਕਿਸਾਨਾਂ ਨੂੰ ਪੁਲਿਸ ਵੱਲੋਂ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਵੀ ਹੌਸਲੇ ਬੁਲੰਦ ਹਨ।
"ਕਿਸਾਨ ਜਥੇਬੰਦੀਆਂ ਕੋਲ ਅੱਗੇ ਜਾਣ ਦੀ ਇਜਾਜ਼ਤ ਨਹੀਂ"
ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਦੇ ਹੋਏ ਕਿਹਾ ਕਿ, "ਕਿਸਾਨ ਜਥੇਬੰਦੀਆਂ ਕੋਲ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਇਨ੍ਹਾਂ ਕੋਲ ਹਰਿਆਣਾ ਅੰਦਰ ਦਾਖਲ ਹੋਣ ਦੀ ਵੀ ਪਰਮਿਸ਼ਨ ਨਹੀ ਹੈ। ਅੰਬਾਲਾ ਵਿੱਚ ਧਾਰਾ 163 ਲਾਗੂ ਹੈ। ਪਰਮਿਸ਼ਨ ਲੈ ਆਉਣ...।"
ਸ਼ੰਭੂ ਬਾਰਡਰ ਉੱਤੇ ਕਿਸਾਨ ਤੇ ਪੁਲਿਸ ਆਮ੍ਹੋ-ਸਾਹਮਣੇ
ਸ਼ੰਭੂ ਬਾਰਡਰ ਉੱਤੇ ਕਿਸਾਨ ਤੇ ਪੁਲਿਸ ਆਮ੍ਹੋ-ਸਾਹਮਣੇ। ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਸਰਹੱਦ 'ਤੇ ਦਿੱਲੀ ਵੱਲ ਜਾਣ ਤੋਂ ਰੋਕਿਆ ਜਾ ਰਿਹਾ ਹੈ।
'ਦਿੱਲੀ ਚਲੋ' ਮਾਰਚ ਕਰ ਰਹੇ ਕਿਸਾਨ ਡਿਟੇਨ ਕੀਤੇ
ਉੱਤਰ ਪ੍ਰਦੇਸ਼: ਗ੍ਰੇਟਰ ਨੋਇਡਾ ਦੇ ਪਰੀ ਚੌਕ 'ਤੇ 'ਦਿੱਲੀ ਚਲੋ' ਮਾਰਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ।
ਅੰਬਾਲਾ ਦੇ ਕੁਝ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਠੱਪ
ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ ਦੇ ਕੁਝ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਮਾਨਸਿਕ ਤੇ ਸਰੀਰਕ ਤੌਰ ਉੱਤੇ ਤਿਆਰ- ਕਿਸਾਨ ਆਗੂ
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਮਾਨਸਿਕ ਤੇ ਸਰੀਰਕ ਤੌਰ ਉੱਤੇ ਸਾਡੀ ਪੂਰੀ ਤਿਆਰੀ ਹੈ। ਨਰਜੀਵੜਿਆ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੱਜ ਪੈਦਲ ਮਾਰਚ ਕਰਦੇ ਹੋਏ ਦਿੱਲੀ ਪਹੁੰਚਾਂਗੇ।