ਬਠਿੰਡਾ ਦੇ ਘੰਨਈਆ ਚੌਕ ਵਿਖੇ ਲੱਗੇ ਕਿਸਾਨਾਂ ਵੱਲੋਂ ਧਰਨੇ ਦਾ ਸਮਰਥਨ ਕਰਨ ਪੁੱਜਿਆ ਵਿਆਹ ਵਾਲਾ ਲਾੜਾ। ਲਾੜਾ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਬੇਸ਼ਕ 30 ਦਸੰਬਰ ਨੂੰ ਅੱਜ ਦੇ ਦਿਨ ਵਿਆਹ ਹੈ, ਪ੍ਰੰਤੂ ਬਹੁਤ ਮਾਣ ਮਹਿਸੂਸ ਹੁੰਦਾ ਹੈ, ਜਿੱਥੇ ਅੱਜ ਪੂਰਾ ਪੰਜਾਬ ਬੰਦ ਹੋਵੇ ਅਤੇ ਮੈਂ ਵਿਆਹ ਲਈ ਜਾ ਰਿਹਾ ਹਾਂ। ਜੇਕਰ ਗੱਲ ਕੀਤੀ, ਤਾਂ ਸ਼ੁਰੂ ਤੋਂ ਹੀ ਮੈਂ ਅਤੇ ਮੇਰਾ ਪਰਿਵਾਰ ਕਿਸਾਨਾਂ ਦੇ ਨਾਲ ਹੈ ਅਤੇ ਅੱਜ ਦਾ ਜੋ ਇਨ੍ਹਾਂ ਦਾ ਸਮਰਥਨ ਵੀ ਕੀਤਾ ਹੈ। ਸਾਡੀ ਵੀ ਮੰਗ ਹੈ ਕਿ ਬੇਸ਼ਕ ਲੰਬੇ ਸਮੇਂ ਤੋਂ ਜੋ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਾਨ ਵਰਤੇ ਬੈਠੇ ਹਨ, ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਮੁੱਲ ਮਿਲੇ, ਜਿੱਥੇ ਕਿਤੇ ਵੀ ਰਾਸਤੇ ਵਿੱਚ ਧਰਨਾ ਲੱਗਿਆ ਸੀ ,ਉਨ੍ਹਾਂ ਨੇ ਸਾਡਾ ਸਾਥ ਦਿੰਦੇ ਹੋਏ ਸਾਨੂੰ ਅੱਗੇ ਲੰਘਾਇਆ ਹੈ।
Punjab Bandh: ਲੋਕਾਂ ਨੇ ਬੰਦ ਦੌਰਾਨ ਕਿਸਾਨਾਂ ਦਾ ਦਿੱਤਾ ਸਾਥ, ਕਈ ਪਾਸੇ ਹੋਇਆ ਹੱਲਾ, ਕਿਸੇ ਪਾਸੇ ਸ਼ਾਤੀਪੂਰਵਕ ਖਤਮ ਹੋਇਆ ਪੰਜਾਬ ਬੰਦ - PUNJAB BANDH UPDATES
Published : Dec 30, 2024, 7:13 AM IST
|Updated : Dec 30, 2024, 2:09 PM IST
Punjab Bandh Live Updates : ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਉੱਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਲਗਾਤਾਰ ਡਟੇ ਹੋਏ ਹਨ। ਉਨ੍ਹਾਂ ਨੂੰ ਦਿੱਲੀ ਜਾਣ ਤੋਂ ਲਗਾਤਾਰ ਉੱਥੇ ਹੀ ਰੋਕਿਆ ਗਿਆ ਹੈ। ਦੂਜੇ ਪਾਸੇ, ਮਰਨ ਵਰਤ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 34 ਦਿਨ ਹੋ ਚੁੱਕੇ ਹਨ। ਉਨ੍ਹਾਂ ਦੀ ਸਿਹਤ ਲਗਾਤਾਰ ਨਾਜ਼ੁਕ ਹੋ ਰਹੀ ਹੈ, ਜਿਸ ਉੱਤੇ ਸੁਪਰੀਮ ਕੋਰਟ ਵਲੋਂ ਵੀ ਦਖਲ ਅੰਦਾਜੀ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਢੁੱਕਵਾਂ ਹੱਲ ਲੱਭਣ ਦੇ ਆਦੇਸ਼ ਜਾਰੀ ਕੀਤੇ ਹਨ।
ਕਿਸਾਨ ਨੇਤਾਵਾਂ ਵਲੋਂ ਅੱਜ ਯਾਨੀ 30 ਦਸੰਬਰ ਨੂੰ ਮੁੰਕਮਲ ਪੰਜਾਬ ਬੰਦ ਦਾ ਐਲ਼ਾਨ ਕੀਤਾ ਹੈ ਜਿਸ ਦੇ ਚੱਲਦੇ ਅੱਜ ਪੰਜਾਬ ਬੰਦ ਰਹੇਗਾ, ਜਿੱਥੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ।
ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ
- 4 ਜਨਵਰੀ ਨੂੰ ਹਰਿਆਣਾ ਵਿੱਚ ਮਹਾਪੰਚਾਇਤ
- 9 ਜਨਵਰੀ ਨੂੰ ਮੋਗਾ ਵਿੱਚ ਮਹਾਪੰਚਾਇਤ
LIVE FEED
ਲਾੜੇ ਵਲੋਂ ਕਿਸਾਨਾਂ ਨੂੰ ਸਮਰਥਨ ਤੇ ਕਿਸਾਨਾਂ ਵਲੋਂ ਲਾੜੇ ਦੀ ਵੀ ਸਪੋਰਟ
ਲੁਧਿਆਣਾ ਦਾ ਚੋੜਾ ਬਾਜ਼ਾਰ ਖੁੱਲ੍ਹਾ, ਵਪਾਰੀਆਂ ਨੇ ਕਿਹਾ- ਕਿਸਾਨਾਂ ਦੇ ਨਾਲ, ਪਰ ਕੰਮ ਬੰਦ ਕਰਨਾ ਔਖਾ
ਲੁਧਿਆਣਾ ਦੇ ਚੋੜਾ ਬਾਜ਼ਾਰ ਵਿੱਚ ਦੁਕਾਨਾਂ ਖੁੱਲੀਆਂ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕਰਨਾ ਹੈ, ਤਾਂ ਮੰਤਰੀਆਂ ਦੇ ਅਤੇ ਵਿਧਾਇਕਾਂ ਦੇ ਘਰ ਦੇ ਬਾਹਰ ਕਰਨ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਅਸੀਂ ਵੀ ਰੋਜ਼ ਕਮਾ ਕੇ, ਖਾਣ ਵਾਲਿਆਂ ਚੋਂ ਹਾਂ। ਦੁਕਾਨਦਾਰਾਂ ਨੇ ਕਿਹਾ ਕਿ ਇੱਕ ਦਿਨ ਦਾ ਵਰਕਰਾਂ ਨਾਲ ਮੁਫਤ ਦਾ ਖ਼ਰਚਾ ਨਹੀਂ ਚੁੱਕ ਸਕਦੇ। ਵਪਾਰੀਆਂ ਨੇ ਕਿਹਾ ਅਸੀਂ ਕਿਸਾਨਾਂ ਦੇ ਨਾਲ, ਪਰ ਸ਼ਹਿਰ ਬੰਦ ਕਰਕੇ ਜਾਂ ਫਿਰ ਦੁਕਾਨਾਂ ਬੰਦ ਕਰਕੇ ਲੋਕਾਂ ਨੂੰ ਰੋਕ ਕੇ ਮਸਲੇ ਹੱਲ ਨਹੀਂ ਹੋਣਗੇ, ਕਿਸਾਨਾਂ ਨੂੰ ਸਰਕਾਰਾਂ ਤੱਕ ਪਹੁੰਚ ਕਰਨ ਦੀ ਲੋੜ ਹੈ।
ਹੁਸ਼ਿਆਰਪੁਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਰਚ
ਕਿਸਾਨੀ ਬੰਦ ਦੇ ਸੱਦੇ ਦੌਰਾਨ ਅੱਜ ਹੁਸ਼ਿਆਰਪੁਰ 'ਚ ਨੌਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਤੋਂ ਇੱਕ ਮਾਰਚ ਸ਼ਹਿਰ ਵਿੱਚ ਕੱਢਿਆ ਗਿਆ। ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈl ਹਾਲਾਂਕਿ, ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ, ਤਾਂ ਹੁਸ਼ਿਆਰਪੁਰ ਚ ਵਪਾਰੀਆਂ ਵੱਲੋਂ ਪਹਿਲਾਂ ਤੋਂ ਹੀ ਦੁਕਾਨਾਂ ਬੰਦ ਕਰਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਸੀ। ਇਸ ਮੌਕੇ ਆਗੂਆਂ ਨੇ ਕਿਹਾ ਕੀ ਪਹਿਲਾਂ ਵਾਂਗ ਅੱਜ ਨੌਜਵਾਨਾਂ ਪੀੜੀ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੀ ਹੈ ਤੇ ਕੇਂਦਰ ਸਰਕਾਰ ਨੂੰ ਝੁਕਾ ਕੇ ਸਾਹ ਲਵੇਗੀ l
ਮੋਗਾ ਤੇ ਤਰਨਤਾਰਨ ਵਿੱਚ ਵੀ ਬੰਦ ਦਾ ਅਸਰ, ਕਿਸਾਨਾਂ ਨੂੰ ਮਿਲ ਰਿਹਾ ਸਮਰਥਨ
ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਦਾ ਅਸਰ ਤਰਨ ਤਾਰਨ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮੋਗਾ ਵਿੱਚ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ।
ਅੰਮ੍ਰਿਤਸਰ 'ਚ ਫਸਿਆ ਰੂਸੀ ਪਰਿਵਾਰ, ਘੁੰਮਣ ਆਇਆ ਸੀ ਪਰਿਵਾਰ
ਪੰਜਾਬ ਬੰਦ ਦੌਰਾਨ ਕਿਸਾਨਾਂ ਵੱਲੋਂ ਅੰਮ੍ਰਿਤਸਰ ਗੋਲਡਨ ਗੇਟ ਉੱਤੇ ਵੀ ਧਰਨਾ ਲਗਾਇਆ ਗਿਆ ਹੈ ਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦੇ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਸ਼ਹਿਰ ਤੋਂ ਬਾਹਰ ਜਾਣ ਦਿੱਤਾ ਜਾ ਰਿਹਾ। ਇਸ ਦੌਰਾਨ ਰੂਸ ਤੋਂ ਆਏ ਸੈਲਾਨੀ ਵੀ ਇਸ ਬੰਦ ਵਿੱਚ ਫਸ ਗਏ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਰੂਸ ਤੋਂ ਆਏ ਇਸ ਸੈਲਾਨੀਆਂ ਨੂੰ ਆਟੋ ਵਿੱਚ ਬਿਠਾ ਕੇ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਸਰਾਂ ਵੱਲ ਰਵਾਨਾ ਕੀਤਾ ਗਿਆ।
ਪਠਾਨਕੋਟ ਬੱਸ ਸਟੈਂਡ ਉੱਤੇ ਸਰਕਾਰੀ ਤੇ ਨਿੱਜੀ ਬੱਸ ਸੇਵਾਵਾਂ ਠੱਪ
ਕਿਸਾਨਾਂ ਦੀਆਂ ਮੰਗਾਂ ਦੇ ਚੱਲਦੇ ਕਿਸਾਨ ਆਗੂਆਂ ਵੱਲੋਂ ਅੱਜ 30 ਦਸੰਬਰ ਨੂੰ ਬੰਦ ਦੀ ਕਾਲ ਦਿੱਤੀ ਸੀ ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ। ਇਸ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ। ਦੱਸ ਦੇਈਏ ਕਿ ਕਿਸਾਨਾਂ ਦੇ ਇਸ ਬੰਦ ਦੀ ਕਾਲ ਦੇ ਚੱਲਦੇ ਬੱਸ ਸਟੈਂਡ ਪੂਰੀ ਤਰਾਂ ਬੰਦ ਹਨ। ਬੱਸਾਂ ਚਾਹੇ ਉਹ ਸਰਕਾਰੀ ਦਾਇਰੇ ਦੀਆਂ ਹੋਣ, ਚਾਹੇ ਨਿੱਜੀ ਦਾਇਰੇ ਦੀਆਂ, ਸ਼ਾਮ ਤੱਕ ਬੰਦ ਰਹਿਣਗੀਆਂ।
ਇਸ ਸਬੰਧੀ ਜਦੋਂ ਮੁਸਾਫ਼ਰਾਂ ਦੇ ਨਾਲ ਗੱਲ ਕੀਤੀ ਗਈ. ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕੰਮ ਤੋਂ ਗੁਰਦਾਸਪੁਰ ਜਾ ਰਹੇ ਸਨ, ਪਰ ਬਸ ਸਟੈਂਡ ਤੇ ਆ ਕੇ ਪਤਾ ਚੱਲਿਆ ਕਿ ਬੱਸਾਂ ਬੰਦ ਨੇ ਅਤੇ ਟ੍ਰੇਨਾਂ ਵੀ ਬੰਦ ਨੇ ਜਿਸ ਕਰਕੇ, ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਪਨ ਬੱਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਪਨਬਸ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਹੈ ਅਤੇ ਜਗ੍ਹਾ ਜਗ੍ਹਾ ਜਾਮ ਹੋਣ ਦੀ ਵਜਾ ਦੇ ਨਾਲ ਉਹਨਾਂ ਵੱਲੋਂ ਬਸ ਸੇਵਾ ਬੰਦ ਕੀਤੀ ਗਈ ਹੈ, ਤਾਂ ਜੋ ਲੋਕਾਂ ਨੂੰ ਅੱਗੇ ਜਾ ਕੇ ਖੱਜਲ ਖੁਆਰ ਨਾ ਹੋਣਾ ਪਵੇ।
ਰਾਜਪੁਰਾ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਧਰਨਾ
ਪਟਿਆਲਾ: ਰਾਜਪੁਰਾ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਜਾਰੀ। ਪਟਿਆਲਾ ਵਿੱਚ ਵੀ ਬੰਦ ਦਾ ਅਸਰ, ਜ਼ਿਆਦਾਤਰ ਦੁਕਾਨਾਂ ਬੰਦ ਨਜ਼ਰ ਆਈਆਂ।
ਹੁਸ਼ਿਆਰਪੁਰ ਵਿੱਚ ਬੰਦ ਨੂੰ ਸਮਰਥਨ
ਅੱਜ ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਤੱਕ ਪੂਰਾ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ। ਉਸ ਦੇ ਮੱਦੇਨਜ਼ਰ ਹੀ ਜੇਕਰ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ, ਤਾਂ ਇੱਥੇ ਸਵੇਰੇ 3 ਵਜੇ ਤੋਂ ਹੀ ਚਹਿਲ ਪਹਿਲ ਨਜ਼ਰ ਆਉਂਦੀ ਹੈ, ਪਰ ਅੱਜ ਮੰਡੀ ਬੰਦ ਹੋਣ ਕਾਰਨ ਇੱਥੇ ਕੋਈ ਵੀ ਵਿਅਕਤੀ ਨਜ਼ਰ ਨਹੀਂ ਆਇਆ ਅਤੇ ਜਿਹੜੇ ਮੰਡੀ ਦੇ ਕਰਿੰਦੇ ਹਨ ਉਹ ਅੱਗ ਸੇਕਦੇ ਨਜ਼ਰ ਆਏ। ਇਸ ਲਈ ਮੰਡੀ ਦੇ ਵਿੱਚ ਪੂਰਨ ਤੌਰ ਉੱਤੇ ਬੰਦ ਨਜ਼ਰ ਆਇਆ। ਹੁਸ਼ਿਆਰਪੁਰ ਦਾ ਬੱਸ ਸਟੈਂਡ ਮੁਕੰਮਲ ਤੌਰ ਉੱਤੇ ਬੰਦ ਨਜ਼ਰ ਆਇਆ ਤੇ ਬੱਸ ਸਟੈਂਡ ਦੇ ਅੰਦਰ ਲੁਧਿਆਣਾ ਜਾਣ ਲਈ ਦੋ ਵਿਅਕਤੀ ਮਿਲੇ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਕੰਪਨੀ ਵਿੱਚ ਲੁਧਿਆਣਾ ਕੰਮ ਕਰਦੇ ਹਨ ਤੇ ਉਨ੍ਹਾਂ ਲਈ ਬੜੀ ਦਿੱਕਤ ਹੈ। ਨਾਲ ਹੀ ਇੱਕ ਰਾਹਗੀਰ ਨੇ ਕਿਹਾ ਕਿ ਅਜਿਹੇ ਧਰਨੇ ਨਹੀਂ ਲੱਗਣੇ ਚਾਹੀਦੇ, ਜੇਕਰ ਸਰਕਾਰ ਇਨ੍ਹਾਂ ਧਰਨਿਆਂ ਦੇ ਬਾਰੇ ਸੁਚਾਰਕ ਹੋਵੇ, ਤਾਂ ਇਹਨਾਂ ਮਸਲਿਆਂ ਨੂੰ ਹੱਲ ਕਰੇ ਅਤੇ ਜਲਦ ਤੋਂ ਜਲਦ ਇਨ੍ਹਾਂ ਧਰਨਿਆਂ ਦਾ ਹੱਲ ਕਰੇ, ਤਾਂ ਜੋ ਆਮ ਲੋਕ ਪ੍ਰਭਾਵਿਤ ਨਾ ਹੋ ਸਕਣ।
ਫ਼ਰੀਦਕੋਟ ਵਿੱਚ ਬੰਦ ਮਿਲੇ ਬਾਜ਼ਾਰ
ਫਰੀਦਕੋਟ ਵਿਚ ਕਿਸਾਨਾਂ ਦੇ ਬੰਦ ਨੂੰ ਪੂਰਾ ਸਮਰਥਨ ਦਿਖਾਈ ਦਿੱਤਾ। ਫ਼ਰੀਦਕੋਟ ਦੇ ਸਾਰੇ ਬਜ਼ਾਰ ਪੂਰੀ ਤਰਾਂ ਬੰਦ ਨਜ਼ਰ ਆਏ।
ਲਾਡੋਵਾਲ ਟੋਲ ਪਲਾਜ਼ਾ ਠੱਪ, ਕਲਕੱਤਾ ਤੋਂ ਆਏ ਸੈਲਾਨੀ ਫਸੇ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ। ਲੋਕ ਖੱਜਲ ਖੁਆਰ ਹੁੰਦੇ ਦਿਖਾਈ ਦਿੱਤੇ। ਕਲਕੱਤਾ ਤੋਂ ਦਿੱਲੀ ਜਾ ਰਹੇ ਦੋ ਨੌਜਵਾਨ ਵੀ ਫਸੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੱਜ ਟਰੇਨ ਸੀ, ਪਰ ਬੰਦ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਸ਼ਿਮਲਾ ਘੁੰਮਣ ਗਏ ਹੋਏ ਸੀ। ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਜਾਵੇ। ਦੂਜੇ ਪਾਸੇ, ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਬੰਦ ਦਾ ਸਮਰਥਨ ਕਰਨ, ਨਹੀਂ ਤਾਂ ਸਾਨੂੰ ਸਾਰਿਆਂ ਨੂੰ ਅੰਬਾਨੀ-ਅਡਾਨੀਆਂ ਦੀ ਮਜ਼ਦੂਰੀ ਕਰਨੀ ਪਵੇਗੀ।
ਗੁਰੂ ਨਗਰ ਅੰਮ੍ਰਿਤਸਰ ਵਿੱਚ ਬੰਦ ਦਾ ਅਸਰ, ਗੋਲਡਨ ਗੇਟ ਉੱਤੇ ਵੀ ਧਰਨਾ
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਸ਼ੰਬੂ ਤੇ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕਿਹਾ ਸੀ ਕਿ ਪੂਰੇ ਪੰਜਾਬ ਚੋਂ ਵੱਖ ਵੱਖ ਵਰਗਾਂ ਵੱਲੋਂ ਉਨ੍ਹਾਂ ਨੂੰ ਬੰਦ ਦਾ ਸਮਰਥਨ ਮਿਲ ਰਿਹਾ ਹੈ। ਇੱਥੋਂ ਤੱਕ ਕਿ ਬੱਸ ਯੂਨੀਅਨ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਹੀ, ਅੰਮ੍ਰਿਤਸਰ ਬੱਸ ਸਟੈਂਡ ਦੇ ਉੱਪਰ ਪੂਰੀ ਤਰੀਕੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਬੱਸਾਂ ਬੰਦ ਖੜੀਆਂ ਰਹੀਆਂ ਅਤੇ ਪਲੇਟਫਾਰਮ ਵੀ ਖਾਲੀ ਦਿਖਾਈ ਦਿੱਤੇ ਹਾਲਾਂਕਿ ਥੋੜੀ ਗਿਣਤੀ ਵਿੱਚ ਲੋਕ ਬਸ ਸਟੈਂਡ 'ਤੇ ਜ਼ਰੂਰ ਪਹੁੰਚੇ, ਜੋ ਆਪਣੀ ਮੰਜ਼ਿਲ ਉੱਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵੀ ਜਾਇਜ਼ ਹਨ, ਸਰਕਾਰ ਨੂੰ ਕਿਸਾਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਬਠਿੰਡਾ: PUNBUS ਤੇ PRTC ਵਲੋਂ ਦੁਪਹਿਰ 2 ਵਜੇ ਤੱਕ ਬੱਸਾਂ ਬੰਦ
ਬਠਿੰਡਾ: ਪੰਜਾਬ ਬੰਦ ਦੇ ਸੱਦੇ 'ਤੇ ਪੀਆਰਟੀਸੀ ਅਤੇ ਪ੍ਰਾਈਵੇਟ ਬੱਸ ਸਰਵਿਸ ਵੱਲੋਂ ਆਪਣੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ। ਤਸਵੀਰਾਂ ਬਠਿੰਡਾ ਦੇ ਬੱਸ ਸਟੈਂਡ ਦੀਆਂ, ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਪੰਜਾਬ ਬੰਦ ਦੇ ਸੱਦੇ ਕਾਰਨ ਨਹੀਂ ਚਲਾਈਆਂ ਗਈਆਂ। ਪੀਆਰਟੀਸੀ ਪਨ ਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 2 ਵਜੇ ਤੱਕ ਆਪਣੀਆਂ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਬੰਦ ਦੇ ਸੱਦੇ 'ਤੇ ਬਠਿੰਡਾ ਵਿੱਚ ਵਪਾਰੀਆਂ ਵੱਲੋਂ ਵੀ ਆਪਣੇ ਵਪਾਰ ਬੰਦ ਰੱਖੇ ਗਏ। ਬਠਿੰਡਾ ਦੇ ਕੋਰਟ ਰੋਡ ਉੱਤੇ ਵਪਾਰੀਆਂ ਵੱਲੋਂ ਮੁਕੰਮਲ ਤੌਰ ਉੱਤੇ ਆਪਣੇ ਕਾਰੋਬਾਰ ਬੰਦ ਕਰਕੇ ਬੰਦ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ ਵਿੱਚ ਦੁਕਾਨਦਾਰਾਂ ਦਾ ਕਿਸਾਨ ਜਥੇਬੰਦੀਆਂ ਨੂੰ ਸਮਰਥਨ
ਸ੍ਰੀ ਮੁਕਤਸਰ ਸਾਹਿਬ: ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਉੱਤੇ ਸ੍ਰੀ ਮੁਕਤਸਰ ਸਾਹਿਬ 'ਚ ਮੁਕੰਮਲ ਬੰਦ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਅੱਜ ਪੂਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਅਤੇ ਕਿਸਾਨਾਂ ਦਾ ਸਾਥ ਦੇਣਗੇ।
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਯਾਤਰੀ ਪ੍ਰੇਸ਼ਾਨ, ਪਠਾਨਕੋਟ 'ਚ ਪੰਜਾਬ-ਜੰਮੂ ਬਾਰਡਰ ਵੀ ਜਾਮ
ਪਠਾਨਕੋਟ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਪੰਜਾਬ ਬੰਦ ਦਾ ਪਠਾਨਕੋਟ ਵਿੱਚ ਅਸਰ। ਕਿਸਾਨ ਜਥੇਬੰਦੀਆਂ ਨੇ ਪਠਾਨਕੋਟ ਜ਼ਿਲ੍ਹੇ 'ਚ ਸਵੇਰੇ 7 ਵਜੇ ਤੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਲਾਡਪਾਲਵਾ ਟੋਲ ਪਲਾਜ਼ਾ ਜਾਮ ਕੀਤਾ। ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਸ਼ਾਮ 4 ਵਜੇ ਤੱਕ ਜਾਮ ਰਹੇਗਾ। ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਘਰ ਵਿੱਚ ਹੀ ਰਹਿਣ, ਨਹੀਂ ਤਾਂ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਬੰਦ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ-ਜੰਮੂ ਬਾਰਡਰ ਵੀ ਜਾਮ ਕਰ ਦਿੱਤਾ ਗਿਆ। ਪਠਾਨਕੋਟ ਦੇ ਮਾਧੋਪੁਰ ਪੰਜਾਬ ਬਾਰਡਰ 'ਤੇ ਧਰਨਾ ਦਿੱਤਾ ਗਿਆ, ਸ਼ਾਮ 4 ਵਜੇ ਤੱਕ ਜਾਮ ਰਹੇਗਾ।
ਲੁਧਿਆਣਾ: ਲੁਧਿਆਣਾ ਵਿੱਚ ਫਿਲਹਾਲ ਨਹੀਂ ਕੋਈ ਜਿਆਦਾ ਬੰਦ ਦਾ ਅਸਰ। ਆਮ ਦਿਨਾਂ ਵਾਂਗ ਸੜਕੀ ਆਵਾਜਾਈ ਜਾਰੀ। ਪੈਟਰੋਲ ਪੰਪ ਵੀ ਖੁੱਲੇ। ਪਰ, ਦੂਜੇ ਪਾਸੇ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਜ਼ਰੂਰ ਦੂਜੇ ਸੂਬਿਆਂ ਤੋਂ ਇੱਥੇ ਪਹੁੰਚੇ ਅਤੇ ਅੱਗੇ ਜਾਣ ਵਾਲੇ ਯਾਤਰੀ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਇੱਕ ਯਾਤਰੀ ਉਤਰ ਪ੍ਰਦੇਸ਼ ਤੋਂ ਲੁਧਿਆਣਾ ਪਹੁੰਚਿਆ, ਜਿਸ ਨੇ ਅੱਗੇ ਜੰਮੂ ਜਾਣਾ ਹੈ, ਪਰ ਇੱਥੇ ਪਹੁੰਚ ਕੇ ਉਸ ਨੂੰ ਜਾਣਕਾਰੀ ਮਿਲੀ ਕਿ ਅੱਜ ਰੇਲ ਰੱਦ ਹੈ।
ਕੀ-ਕੀ ਰਹੇਗਾ ਬੰਦ?
- ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ।
- ਸਕੂਲ-ਕਾਲਜ ਬੰਦ ਰਹਿਣਗੇ।
- ਬੱਸਾਂ ਨਹੀਂ ਚੱਲਣਗੀਆਂ।
- ਰੇਲ ਆਵਾਜਾਈ ਬੰਦ।
- ਸ਼ਹੀਰਾਂ ਵਿੱਚ ਦੁਕਾਨਾਂ ਨਹੀਂ ਖੁੱਲ੍ਹਣਗੀਆਂ।
- ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਬੰਦ।
- ਪ੍ਰਾਈਵੇਟ ਵਾਹਨ ਨਹੀਂ ਚੱਲਣਗੇ।
- ਗੈਸ ਸਟੇਸ਼ਨ ਬੰਦ।
- ਪੈਟਰੋਲ ਪੰਪ ਬੰਦ।
- ਸਬਜ਼ੀ ਮੰਡੀਆਂ ਬੰਦ।
- ਦੁੱਧ ਦੀ ਸਪਲਾਈ ਬੰਦ।
- 200,300 ਥਾਵਾਂ 'ਤੇ ਨਾਕੇਬੰਦੀ।
- ਆਮ ਜਨਤਾ ਘਰੋਂ ਬਾਹਰ ਨਾ ਨਿਕਲੇ।
ਕੀ-ਕੀ ਖੁੱਲਾ ਰਹੇਗਾ?
- ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ।
- ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।
- ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।
- ਲਾੜਾ-ਲਾੜੀ ਦੀ ਗੱਡੀ ਨੂੰ ਨਹੀਂ ਰੋਕਿਆ ਜਾਵੇਗਾ।
- ਵਿਦਿਆਰਥੀ ਜੋ ਪੇਪਰ ਦੇਣ ਜਾ ਰਿਹਾ ਹੈ, ਉਸ ਨੂੰ ਨਹੀਂ ਰੋਕਿਆ ਜਾਵੇਗਾ।
- ਇੰਟਰਵਿਊ ਦੇਣ ਜਾ ਰਹੇ ਨੌਜਵਾਨਾਂ ਨੂੰ ਨਹੀਂ ਰੋਕਿਆ ਜਾਵੇਗਾ।
ਵਪਾਰੀ ਵਰਗ ਦਾ ਪੰਜਾਬ ਬੰਦ ਨੂੰ ਸਮਰਥਨ ਨਹੀਂ
ਪੰਜਾਬ ਬੰਦ ਨੂੰ ਲੈ ਕੇ ਪੰਜਾਬ ਵਿੱਚ ਸੜਕੀ ਆਵਾਜਾਈ ਦੇ ਨਾਲ-ਨਾਲ ਹੋਰ ਕਾਰੋਬਾਰ ਪ੍ਰਭਾਵਿਤ ਹੋਣਗੇ। ਉੱਥੇ ਹੀ, ਪੰਜਾਬ ਬੰਦ ਤੋਂ ਵਪਾਰੀ ਵਰਗ ਨੇ ਕਿਨਾਰਾ ਕੀਤਾ ਹੈ। ਵਪਾਰੀਆਂ ਨੇ ਬਾਜ਼ਾਰ ਖੋਲ੍ਹਣ ਦਾ ਐਲਾਨ ਕੀਤਾ ਹੈ। ਪੰਜਾਬ ਵਪਾਰ ਮੰਡਲ ਦੇ ਸੂਬਾ ਆਗੂ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਪੰਜਾਬ ਬੰਦ ਸਬੰਧੀ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਇਸ ਦੇ ਨਾਲ ਹੀ, ਪੰਜਾਬ ਬੰਦ ਦਾ ਵਪਾਰੀ ਵਰਗ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਵਪਾਰ ਪਹਿਲਾਂ ਹੀ ਬਹੁਤ ਮੰਦੀ ਵਿੱਚ ਚੱਲ ਰਿਹਾ ਹੈ। ਇਸ ਲਈ ਵਪਾਰੀ ਵਰਗ ਪੰਜਾਬ ਬੰਦ ਨੂੰ ਸਮਰਥਨ ਨਹੀਂ ਕਰੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਰਥਨ
ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬੰਦ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਇਹ ਫੈਸਲਾ ਕੀਤਾ ਹੈ।