ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਇੱਕ ਸਨਸਨੀ ਵਜੋਂ ਉਭਰ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੋਸ਼ ਬਰਾੜ, ਜਿੰਨ੍ਹਾਂ ਦੇ ਸਫ਼ਲਤਾ ਦੇ ਨਵੇਂ ਰਾਹਾਂ ਵੱਲ ਵਧਾਏ ਜਾ ਰਹੇ ਪ੍ਰਭਾਵੀ ਕਦਮਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੇ ਦਿੱਲੀ ਵਿਖੇ ਹੋਣ ਜਾ ਰਹੇ ਗ੍ਰੈਂਡ ਕੰਸਰਟ ਦੀ ਲੜੀ, ਜਿਸ ਦੌਰਾਨ ਉਹ ਪਹਿਲੀ ਵਾਰ ਦੇਸ਼ ਦੀ ਇਸ ਰਾਜਧਾਨੀ ਵਿੱਚ ਪ੍ਰੋਫਾਰਮ ਕਰਨ ਦਾ ਮਾਣ ਹਾਸਿਲ ਕਰਨਗੇ।
'ਮੈਜਿਕ ਮੂਵਮੈਂਟ ਮਿਊਜ਼ਿਕ ਸਟੂਡਿਓ' ਵੱਲੋਂ ਪ੍ਰਯੋਜਿਤ ਕੀਤੇ ਜਾ ਰਹੇ ਇਸ ਦੋ ਰੋਜ਼ਾਂ ਮੇਘਾ ਲਾਈਵ ਸ਼ੋਅ ਲੜੀ ਦਾ ਆਯੋਜਨ 21 ਅਤੇ 22 ਫ਼ਰਵਰੀ ਨੂੰ ਗੁੜਗਾਂਵ ਅਤੇ ਦਿੱਲੀ ਐਨਸੀਆਰ ਦੇ ਵੱਖ-ਵੱਖ ਹਿੱਸਿਆਂ ਵਿਖੇ ਹੋਵੇਗਾ, ਜਿੰਨ੍ਹਾਂ ਵਿੱਚ ਉਹ ਸੋਲੋ ਗਾਇਕ ਦੇ ਰੂਪ ਵਿੱਚ ਅਪਣੀ ਅਨੂਠੀ ਗਾਇਨ ਸ਼ੈਲੀ ਦਾ ਮੁਜ਼ਾਹਰਾ ਅਪਣੇ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ।
ਕੈਨੇਡਾ ਬਿਲਬੋਰਡ ਉਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਾਲੇ ਸਭ ਤੋਂ ਛੋਟੀ ਉਮਰ ਗਾਇਕ ਵਜੋਂ ਭੱਲ ਸਥਾਪਿਤ ਕਰਨ ਵਾਲੇ ਇਹ ਹੋਣਹਾਰ ਅਤੇ ਸੁਰੀਲੇ ਫ਼ਨਕਾਰ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸੰਪੰਨ ਹੋਏ ਗਾਇਕ ਏਪੀ ਦੇ ਸ਼ੋਅ ਵਿੱਚ ਵੀ ਅਪਣੀ ਸ਼ਾਨਦਾਰ ਕਲੋਬ੍ਰੇਸ਼ਨ ਦਰਜ ਕਰਵਾ ਚੁੱਕੇ ਹਨ, ਜਿੰਨ੍ਹਾਂ ਦਾ ਗਾਇਕੀ ਕਰੀਅਰ ਗ੍ਰਾਫ਼ ਇੰਨੀ ਦਿਨੀਂ ਸਿਖਰਾਂ ਛੂਹ ਲੈਣ ਵੱਲ ਵੱਧ ਰਿਹਾ ਹੈ।
ਗਾਇਕੀ ਜਗਤ ਦੇ ਸਿਰਮੌਰ ਫ਼ਨਕਾਰ ਰਹੇ ਅਪਣੇ ਪਿਤਾ ਮਰਹੂਮ ਰਾਜ ਬਰਾੜ ਦੇ ਨਾਂਅ ਨੂੰ ਹੋਰ ਰੋਸ਼ਨ ਕਰ ਰਹੇ ਗਾਇਕ ਜੋਸ਼ ਬਰਾੜ ਅਪਣੇ ਪਾਪਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਦਾ ਅਹਿਸਾਸ ਉਨ੍ਹਾਂ ਬੀਤੇ ਦਿਨੀ ਅਪਣੇ ਜੱਦੀ ਪਿੰਡ ਮੱਲਕੇ ਵਿਖੇ ਅਪਣੀ ਗਾਇਕੀ ਅਤੇ ਸੰਗੀਤਕ ਸੰਯੋਜਨ ਕਲਾ ਨੂੰ ਹੋਰ ਪਰਪੱਕਤਾ ਦੇਣ ਲਈ ਹੋਰ ਅਹਿਮ ਸੰਗੀਤਕ ਕੋਸ਼ਿਸ਼ਾਂ ਨੂੰ ਜੀਅ-ਜਾਨ ਨਾਲ ਅੰਜ਼ਾਮ ਦੇਣ ਲਈ ਸੰਬੰਧਤ ਕੀਤੇ ਗਏ ਕੁਝ ਅਹਿਮ ਫੈਸਲਿਆਂ ਦੇ ਰੂਪ ਵਿੱਚ ਵੀ ਕਰਵਾਇਆ ਹੈ।
ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਇੱਕ ਹੀ ਗਾਣੇ ਨਾਲ ਸਟਾਰ ਰੁਤਬਾ ਹਾਸਿਲ ਕਰ ਲੈਣ ਵਾਲੇ ਜੋਸ਼ ਬਰਾੜ ਦੇ ਉਕਤ ਗਾਣੇ ਨੇ ਹਾਲੇ ਤੱਕ ਟੌਪ ਚਾਰਟ ਬਸਟਰ ਗੀਤਾਂ ਵਿੱਚ ਅਪਣੀ ਮੌਜ਼ੂਦਗੀ ਬਣਾਈ ਹੋਈ ਹੈ।
ਇਹ ਵੀ ਪੜ੍ਹੋ: