ETV Bharat / state

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪੈਰਾ ਐਥਲੀਟ ਬਣਿਆ ਖਿੱਚ ਦਾ ਕੇਂਦਰ, ਜਿੱਤ ਚੁੱਕਾ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਉੱਤੇ ਕਈ ਇਨਾਮ - QILA RAIPUR SPORTS FESTIVAL

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪੈਰਾ ਐਥਲੀਟ ਮਿਥਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਹੁਣ ਤੱਕ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਉੱਪਰ ਜਿੱਤ ਚੁੱਕਾ ਕਈ ਇਨਾਮ...

Qila Raipur Sports Festival
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪੈਰਾ ਐਥਲੀਟ ਬਣਿਆ ਖਿੱਚ ਦਾ ਕੇਂਦਰ (Etv Bharat)
author img

By ETV Bharat Punjabi Team

Published : Feb 1, 2025, 10:40 AM IST

ਲੁਧਿਆਣਾ: ਮਿੰਨੀ ਓਲੰਪਿਕ ਕਹੇ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਪਹਿਲੇ ਦਿਨ ਕਬੱਡੀ, ਹਾਕੀ, ਖੋਹ-ਖੋਹ ਅਤੇ ਦੌੜਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਹੋਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਦੇ ਦੌਰਾਨ ਦਸੂਹਾ ਦਾ ਪੈਰਾ ਐਥਲੀਟ ਮਿਥਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪੈਰਾ ਐਥਲੀਟ ਬਣਿਆ ਖਿੱਚ ਦਾ ਕੇਂਦਰ (Etv Bharat)

ਪੈਰਾ ਐਥਲੀਟ ਬਣਿਆ ਖਿੱਚ ਦਾ ਕੇਂਦਰ

ਬੇਸ਼ੱਕ ਇਹਨਾਂ ਖੇਡਾਂ ਵਿੱਚ ਉਹ ਅੱਵਲ ਨਹੀਂ ਆ ਸਕਿਆ ਪਰ ਉਸ ਦਾ ਉਤਸ਼ਾਹ ਅਤੇ ਜੋਸ਼ ਵੇਖਣ ਵਾਲਾ ਸੀ। ਹੁਣ ਤੱਕ ਅੰਤਰਰਾਸ਼ਟਰੀ ਪੱਧਰ ਉੱਤੇ ਮਿਥਨ ਕਈ ਤਗਮੇ ਜਿੱਤ ਚੁੱਕਾ ਹੈ ਅਤੇ ਆਪਣੇ ਨਾਂ ਰੋਸ਼ਨ ਕਰ ਚੁੱਕਾ ਹੈ। ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਮਿਥਨ ਨੇ ਦੱਸਿਆ ਕਿ 8 ਨੈਸ਼ਨਲ ਮੈਡਲ ਉਹ ਜਿੱਤ ਚੁੱਕਾ ਹੈ, ਜਿਸ ਵਿੱਚ ਸਿਲਵਰ ਅਤੇ ਕਾਂਸੀ ਦੇ ਮੈਡਲ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਕੌਮਾਂਤਰੀ ਪੱਧਰ ਉੱਤੇ ਏਸ਼ੀਆ ਅਤੇ ਓਲੰਪਿਕ ਦੇ ਵਿੱਚ ਵੀ ਪੈਰਾ ਖੇਡਾਂ ਅੰਦਰ ਕੁਆਲੀਫਾਈ ਕਰ ਚੁੱਕਾ ਹੈ।

Qila Raipur Sports Festival
ਪੈਰਾ ਐਥਲੀਟ ਮਿਥਨ (Etv Bharat)

ਮਿਥਨ ਨੇ ਦੱਸਿਆ ਕਿ ਉਹ ਗਰੀਬ ਘਰ ਨਾਲ ਸਬੰਧ ਰੱਖਦਾ ਹੈ ਅਤੇ ਇੱਕ ਸਾਲ ਪਹਿਲਾ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦਾ ਵੱਡਾ ਭਰਾ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਅੰਤਰਰਾਸ਼ਟਰੀ ਪੱਧਰ ਉੱਪਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਇਨਾਮ ਵੀ ਦਿੱਤਾ ਗਿਆ ਸੀ।

Qila Raipur Sports Festival
ਪੈਰਾ ਐਥਲੀਟ ਮਿਥਨ (Etv Bharat)

ਖਿਡਾਰੀ ਨੇ ਸਰਕਾਰ ਤੋਂ ਮਦਦ ਦੀ ਕੀਤੀ ਮੰਗ

ਪੈਰਾ ਐਥਲੀਟ ਨੇ ਦੱਸਿਆ ਕਿ ਖਿਡਾਰੀ ਨੂੰ ਖੇਡਣ ਦੇ ਲਈ ਵਿਸ਼ੇਸ਼ ਖੁਰਾਕ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਖ਼ਾਸ ਤਰ੍ਹਾਂ ਦੇ ਬੂਟ ਆਦਿ ਖਰੀਦਣ ਲਈ ਵੀ ਮਿਹਨਤ ਕਰਨੀ ਪੈਂਦੀ ਹੈ। ਉਸ ਦਾ ਸੁਪਨਾ ਪੈਰਾ ਓਲੰਪਿਕ ਵਿੱਚ ਦੇਸ਼ ਦੇ ਲਈ ਗੋਲਡ ਲੈ ਕੇ ਆਉਣਾ ਹੈ ਅਤੇ ਉਹ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਆਪਣੇ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਕੋਚ ਦੀ ਨੌਕਰੀ ਦਿੱਤੀ ਜਾਵੇ ਜਿਸ ਲਈ ਉਸ ਨੇ ਅਪਲਾਈ ਵੀ ਕੀਤਾ ਹੈ,'। ਮਿਥਨ,ਪੈਰਾ ਐਥਲੀਟ

ETV Bharat Logo

Copyright © 2025 Ushodaya Enterprises Pvt. Ltd., All Rights Reserved.