ETV Bharat / bharat

ਪਹਿਲੇ ਘੰਟੇ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ; ਗੋਪਾਲ ਰਾਏ ਅੱਗੇ, ਅਵਧ ਓਝਾ ਪਿੱਛੇ - DELHI ELECTION RESULT 2025

Delhi Assembly Election Result 2025
ਦਿੱਲੀ ਵਿਧਾਨ ਸਭਾ ਚੋਣ ਨਤੀਜੇ 2025 (ETV Bharat)
author img

By ETV Bharat Punjabi Team

Published : Feb 8, 2025, 7:04 AM IST

Updated : Feb 8, 2025, 9:23 AM IST

ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 11 ਜ਼ਿਲ੍ਹਿਆਂ ਵਿੱਚ ਕੁੱਲ 19 ਗਿਣਤੀ ਕੇਂਦਰ ਬਣਾਏ ਗਏ ਹਨ। ਦੱਸ ਦੇਈਏ ਕਿ 5 ਫ਼ਰਵਰੀ ਨੂੰ ਵੋਟਿੰਗ ਹੋਈ ਸੀ। ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਨਤੀਜੇ ਦੁਪਹਿਰ ਤੱਕ ਐਲਾਨ ਦਿੱਤੇ ਜਾਣਗੇ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਹੈ।

ਚੋਣ ਨਤੀਜਿਆਂ ਦੀ ਸਟੀਕ ਤੇ ਪੂਰੀ ਜਾਣਕਾਰੀ ਲਈ ਇਸ ਲਿੰਕ ਉੱਤੇ ਕੱਲਿਕ ਕਰੋ -

https://www.etvbharat.com/pa/!delhi-assembly-election-results-2025-live

LIVE FEED

9:22 AM, 8 Feb 2025 (IST)

ਪਹਿਲੇ ਘੰਟੇ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ

ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਜਪਾ 15 ਸੀਟਾਂ 'ਤੇ ਅਤੇ 'ਆਪ' 4 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

8:54 AM, 8 Feb 2025 (IST)

ਸ਼ੁਰੂਆਤੀ ਅਧਿਕਾਰਤ ਰੁਝਾਨਾਂ ਵਿੱਚ ਭਾਜਪਾ ਅੱਗੇ ...

ਪੋਸਟਲ ਬੈਲਟ ਦੀ ਗਿਣਤੀ 'ਚ ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ ਚੱਲ ਰਹੇ। ਸ਼ੁਰੂਆਤੀ ਅਧਿਕਾਰਤ ਰੁਝਾਨਾਂ ਦੇ ਅਨੁਸਾਰ, ਦਿੱਲੀ ਦੀਆਂ ਕੁੱਲ 70 ਸੀਟਾਂ ਵਿੱਚੋਂ, ਭਾਜਪਾ ਵਿਸ਼ਵਾਸ ਨਗਰ ਅਤੇ ਸ਼ਾਹਦਰਾ ਵਿਧਾਨ ਸਭਾ ਸੀਟਾਂ 'ਤੇ ਅੱਗੇ ਹੈ।

8:39 AM, 8 Feb 2025 (IST)

ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਅੱਗੇ ...

ਚੋਣ ਕਮਿਸ਼ਨ ਦੇ ਅਨੁਸਾਰ, ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਅੱਗੇ।

8:14 AM, 8 Feb 2025 (IST)

ਪੋਸਟਲ ਬੈਲਟ ਦੀ ਗਿਣਤੀ ਸ਼ੁਰੂ

ਦਿੱਲੀ ਚੋਣਾਂ 'ਚ ਵੋਟਾਂ ਦੀ ਗਿਣਤੀ ਸ਼ੁਰੂ, ਪੋਸਟਲ ਬੈਲਟ ਦੀ ਗਿਣਤੀ, ਸਵੇਰੇ 8.30 ਵਜੇ ਖੁੱਲ੍ਹਣਗੇ ਈ.ਵੀ.ਐਮ.।

7:58 AM, 8 Feb 2025 (IST)

ਕੇਜਰੀਵਾਲ ਦਾ ਛੋਟਾ ਸਮਰਥਕ ਪਹੁੰਚਿਆ ਕੇਜਰੀਵਾਲ ਦੇ ਘਰ

ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਛੋਟਾ ਸਮਰਥਕ ਅਵਿਆਨ ਤੋਮਰ ਉਨ੍ਹਾਂ ਦੇ ਸਮਰਥਨ ਵਿੱਚ ਉਨ੍ਹਾਂ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਉਨ੍ਹਾਂ ਦੇ ਘਰ ਪਹੁੰਚਿਆ।

7:50 AM, 8 Feb 2025 (IST)

"ਕੇਜਰੀਵਾਲ ਆਪਣੀ ਸੀਟ ਗੁਆਉਣ ਜਾ ਰਹੇ..."

ਕਾਲਕਾਜੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕਾਲਕਾ ਜੀ ਦੇ ਲੋਕਾਂ ਨੇ ਰਮੇਸ਼ ਬਿਧੂਰੀ ਨੂੰ ਪਸੰਦ ਕੀਤਾ ਹੈ, ਉਨ੍ਹਾਂ ਦੀ ਭਾਸ਼ਾ ਕਾਰਨ ਲੋਕਾਂ ਵਿੱਚ ਗੁੱਸਾ ਸੀ। ਮੇਰਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਸੀਟ ਗੁਆਉਣ ਜਾ ਰਹੇ ਹਨ। ਆਤਿਸ਼ੀ ਨੂੰ ਵੀ ਜ਼ਬਰਦਸਤ ਸੱਤਾ ਵਿਰੋਧੀ ਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸਨੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਕੰਮ ਨਹੀਂ ਕੀਤਾ।"

7:35 AM, 8 Feb 2025 (IST)

'ਆਪ' ਨੂੰ ਭਾਰੀ ਬਹੁਮਤ ਮਿਲੇਗਾ: ਸੌਰਭ ਭਾਰਦਵਾਜ

ਗ੍ਰੇਟਰ ਕੈਲਾਸ਼ ਸੀਟ ਤੋਂ 'ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਕਿਹਾ ਕਿ 'ਆਪ' ਨੂੰ ਸਰਕਾਰ ਤੋਂ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦਾ ਆਸ਼ੀਰਵਾਦ 'ਆਪ' ਦੇ ਨਾਲ ਹੈ। ਮੇਰਾ ਮੰਨਣਾ ਹੈ ਕਿ ਜਨਤਾ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਉਹ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਾਨੂੰ ਵੱਖ-ਵੱਖ ਇਲਾਕਿਆਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ 'ਆਪ' ਭਾਰੀ ਬਹੁਮਤ ਪ੍ਰਾਪਤ ਕਰੇਗੀ ਅਤੇ ਸਰਕਾਰ ਬਣਾਏਗੀ। ਘੱਟੋ-ਘੱਟ 40-45 ਸੀਟਾਂ ਮਿਲਣਗੀਆਂ।

7:35 AM, 8 Feb 2025 (IST)

ਲੋਕ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦੇਣਗੇ: ਅਭਿਸ਼ੇਕ ਦੱਤ

ਦਿੱਲੀ ਵਿੱਚ ਚੋਣ ਨਤੀਜਿਆਂ ਤੋਂ ਪਹਿਲਾਂ, ਕਸਤੂਰਬਾ ਨਗਰ ਤੋਂ ਕਾਂਗਰਸ ਦੇ ਵਿਧਾਇਕ ਉਮੀਦਵਾਰ, ਅਭਿਸ਼ੇਕ ਦੱਤ ਨੇ ਕਿਹਾ, ਸੱਚਾਈ ਅਤੇ ਸਾਡੀ ਮਿਹਨਤ ਦੀ ਜਿੱਤ ਹੋਵੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦੇਣਗੇ।

7:33 AM, 8 Feb 2025 (IST)

ਦਿੱਲੀ ਵਿੱਚ 'ਕਮਲ' ਖਿੜੇਗਾ: ਸਤੀਸ਼ ਉਪਾਧਿਆਏ

ਭਾਜਪਾ ਨੇਤਾ ਅਤੇ ਮਾਲਵੀਆ ਨਗਰ ਤੋਂ ਉਮੀਦਵਾਰ, ਸਤੀਸ਼ ਉਪਾਧਿਆਏ ਨੇ ਕਿਹਾ, "ਜਿਸ ਤਰ੍ਹਾਂ ਭਾਰਤ ਇੱਕ ਵਿਕਸਤ ਦੇਸ਼ ਬਣ ਰਿਹਾ ਹੈ, ਦਿੱਲੀ ਵਿੱਚ 'ਕਮਲ' ਖਿੜੇਗਾ। (ਆਪ) ਲਈ ਕੋਈ ਹੈਟ੍ਰਿਕ ਨਹੀਂ ਹੋਵੇਗੀ। ਐਗਜ਼ਿਟ ਪੋਲ ਲੋਕਾਂ ਦੇ ਮੂਡ ਨੂੰ ਦਰਸਾਉਂਦੇ ਹਨ।"

7:20 AM, 8 Feb 2025 (IST)

ਕਾਊਟਿੰਗ ਸ਼ੁਰੂ ਹੋਣ ਤੋਂ ਪਹਿਲਾਂ 'ਆਪ' ਉਮੀਦਵਾਰ ਨੇ ਕੀਤੀ ਪੂਜਾ

ਗ੍ਰੇਟਰ ਕੈਲਾਸ਼ ਸੀਟ ਤੋਂ 'ਆਪ' ਉਮੀਦਵਾਰ, ਸੌਰਭ ਭਾਰਦਵਾਜ ਨੇ ਦਿੱਲੀ ਚੋਣ ਨਤੀਜਿਆਂ ਤੋਂ ਪਹਿਲਾਂ ਕਾਲਕਾਜੀ ਮੰਦਰ ਵਿੱਚ ਪੂਜਾ ਕੀਤੀ।

7:02 AM, 8 Feb 2025 (IST)

ਕਾਊਟਿੰਗ ਸੈਂਟਰਾਂ ਦੀ ਸੁਰੱਖਿਆ ਵਧਾਈ

Delhi Assembly Election 2025 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਜਾ ਰਹੀ ਹੈ, ਇਸ ਲਈ ਕਾਊਟਿੰਗ ਸੈਂਟਰਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ।

6:59 AM, 8 Feb 2025 (IST)

ਕੀ ਕਹਿੰਦੇ ਹਨ ਐਗਜ਼ਿਟ ਪੋਲ ?

ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਬਾਅਦ ਜ਼ਿਆਦਾਤਰ ਐਗਜ਼ਿਟ ਪੋਲ ਨੇ ਦਿੱਲੀ 'ਚ ਭਾਜਪਾ ਦੀ ਸਰਕਾਰ ਬਣਦੇ ਹੋਏ ਦਿਖਾਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਅੰਤਿਮ ਨਤੀਜੇ ਅੱਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣਗੇ।

Last Updated : Feb 8, 2025, 9:23 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.