ਨਿਹੰਗ ਸਿੰਘਾਂ ਦੀ ਸ਼ਰਦਾਈ 'ਚ ਕੀ ਹੈ ਖਾਸ, ਲੋਕ ਦੂਰ-ਦੂਰ ਤੋਂ ਆਉਂਦੇ ਹਨ ਪੀਣ, ਜਾਣੋ ਰਾਜ ਲੁਧਿਆਣਾ :ਲੁਧਿਆਣਾ ਦੇ ਵਿੱਚ ਨਿਹੰਗ ਸਿੰਘਾਂ ਦੀ ਸ਼ਰਦਾਈ ਇੰਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਦਰਅਸਲ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਨੇੜੇ ਰਾਜਗੁਰੂ ਨਗਰ ਦੇ ਕੋਲ ਨਿਹੰਗ ਸਿੰਘਾਂ ਵੱਲੋਂ ਲੋਕਾਂ ਨੂੰ ਸ਼ਰਦਾਈ ਪਿਲਾਈ ਜਾ ਰਹੀ ਹੈ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 12 ਤੋਂ 13 ਚੀਜ਼ਾਂ ਦੇ ਨਾਲ ਇਹ ਸ਼ਰਦਾਈ ਤਿਆਰ ਕੀਤੀ ਜਾ ਰਹੀ ਹੈ ਜੋ ਨਾ ਸਿਰਫ ਗਰਮੀ ਨੂੰ ਦੂਰ ਕਰਦੀ ਹੈ। ਨਿਹੰਗ ਸਿੰਘਾਂ ਨੇ ਦਾਵਾ ਕੀਤਾ ਹੈ ਕਿ ਇਹ ਸਰੀਰ ਵਿਚਲੀਆਂ ਬਿਮਾਰੀਆਂ ਨੂੰ ਵੀ ਖਤਮ ਕਰਦੀ ਹੈ। ਲੋਕ ਇਹ ਸ਼ਰਦਾਈ ਦੂਰ-ਦੂਰ ਤੋਂ ਪੀਣ ਲਈ ਵਿਸ਼ੇਸ਼ ਤੌਰ ਤੇ ਆਉਂਦੇ ਨੇ ਅਤੇ ਇਸ ਦੀ ਸ਼ਲਾਘਾ ਕਰਦੇ ਹਨ। ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਪਰਮਜੀਤ ਸਿੰਘ ਵੱਲੋਂ ਇਸ ਦੀ ਸ਼ੁਰੂਆਤ ਲਗਭਗ ਦੋ ਮਹੀਨੇ ਪਹਿਲਾਂ ਹੀ ਕੀਤੀ ਗਈ ਹੈ।
ਨਿਹੰਗ ਸਿੰਘਾਂ ਦੀ ਸ਼ਰਦਾਈ 'ਚ ਕੀ ਹੈ ਖਾਸ, ਲੋਕ ਦੂਰ-ਦੂਰ ਤੋਂ ਆਉਂਦੇ ਹਨ ਪੀਣ, ਜਾਣੋ ਰਾਜ ਉਨ੍ਹਾਂ ਨੇ ਕਿਹਾ ਕਿ ਲੋਕ ਬਾਜ਼ਾਰਾਂ ਦੇ ਵਿੱਚ ਜਿਹੜੇ ਕੋਲਡ ਡਰਿੰਕਸ ਪੀਂਦੇ ਹਨ ,ਉਹ ਲੋਕਾਂ ਦੀ ਸਿਹਤ ਲਈ ਜ਼ਹਿਰ ਹਨ। ਇਸ ਕਰਕੇ ਉਨ੍ਹਾਂ ਨੂੰ ਚੰਗੀ ਚੀਜ਼ ਪਿਆਉਣ ਲਈ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਨਿਹੰਗ ਸਿੰਘਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਲਗਾਤਾਰ 15 ਦਿਨ ਕੋਈ ਇਹ ਸ਼ਰਦਾਈ ਪੀ ਲੈਂਦਾ ਹੈ ਤਾਂ ਉਸ ਦੇ ਸਰੀਰ ਵਿੱਚੋਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਖਾਸ ਕਰਕੇ ਚਮੜੀ ਰੋਗ ਅਤੇ ਹੋਰ ਲਿਵਰ ਅਤੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਦਾ ਨਿਪਟਾਰਾ ਹੋ ਜਾਂਦਾ ਹੈ।
ਨਿਹੰਗ ਸਿੰਘਾਂ ਦੀ ਸ਼ਰਦਾਈ 'ਚ ਕੀ ਹੈ ਖਾਸ, ਲੋਕ ਦੂਰ-ਦੂਰ ਤੋਂ ਆਉਂਦੇ ਹਨ ਪੀਣ, ਜਾਣੋ ਰਾਜ ਕਿਵੇਂ ਹੁੰਦੀ ਹੈ ਤਿਆਰ ਇਹ ਸ਼ਰਦਾਈ:ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸ਼ਰਦਾਈ ਤਿਆਰ ਕਰਨ ਦੇ ਲਈ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਮਿੱਟੀ ਦੇ ਭਾਂਡੇ ਦੇ ਵਿੱਚ 12 ਤੋਂ 13 ਆਈਟਮ ਆਪਾਂ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਦੇ ਵਿੱਚ ਕਾਜੂ ਬਦਾਮ ਮਗਜ਼ ਛੋਟੀ ਇਲਾਇਚੀ ਕਾਲੀ ਮਿਰਚ ਖਸ ਖਸ ਕਈ ਤਰ੍ਹਾਂ ਦੀਆਂ ਦੇਸੀ ਜੜੀ ਬੂਟੀਆਂ ਆਦਿ ਦਾ ਇਸਤੇਮਾਲ ਕਰਦੇ ਹਨ। ਇਸ ਸਾਰੇ ਹੀ ਸਮਾਨ ਨੂੰ ਉਹ ਨਿੰਮ ਦੇ ਘੋਟਣੇ ਦੇ ਨਾਲ ਰਗੜਾ ਲਾਉਂਦੇ ਹਨ। ਰਗੜਾ ਲਾ ਕੇ ਜਦੋਂ ਉਹ ਪੂਰੀ ਤਰਹਾਂ ਮੁਲਾਇਮ ਹੋ ਜਾਂਦੀ ਹੈ ਅਤੇ ਪਾਣੀ ਛੱਡਣ ਲੱਗ ਜਾਂਦੀ ਹੈ ਤਾਂ ਉਸ ਨੂੰ ਫਿਰ ਇੱਕ ਜਾਲੀਦਾਰ ਕੱਪੜੇ ਦੇ ਵਿੱਚ ਬੰਨ ਕੇ ਉਸ ਵਿੱਚ ਜਲ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਛਾਣਿਆ ਜਾਂਦਾ ਹੈ ਜਿਸ ਨਾਲ ਸਾਰਾ ਹੀ ਘੋਟਿਆ ਹੋਇਆ ਸਮਾਨ ਦੁੱਧ ਅਤੇ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਜਿਸ ਦੇ ਨਾਲ ਪਿਓਰ ਸ਼ਰਦਾਈ ਤਿਆਰ ਹੁੰਦੀ ਹੈ। ਜੋ ਕਿ ਗਰਮੀ ਦੇ ਵਿੱਚ ਲੋਕਾਂ ਲਈ ਕਾਫੀ ਗੁਣਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਸ ਦੇ ਵਿੱਚ ਜੋ ਸਮਾਨ ਪੈਂਦਾ ਹੈ ਉਸ ਦੀ ਤਾਸੀਰ ਜਰੂਰ ਗਰਮ ਹੁੰਦੀ ਹੈ ਪਰ ਜਦੋਂ ਇਸ ਨੂੰ ਰਗੜਾ ਲਾਇਆ ਜਾਂਦਾ ਹੈ ਅਤੇ ਪਾਣੀ ਦੇ ਵਿੱਚ ਛਾਣਿਆ ਜਾਂਦਾ ਹੈ ਤਾਂ ਇਹ ਠੰਡੀ ਹੋ ਜਾਂਦੀ ਹੈ ਜੋ ਕਿ ਸਰੀਰ ਲਈ ਕਾਫੀ ਲਾਭਦਾਇਕ।
ਨਿਹੰਗ ਸਿੰਘਾਂ ਦੀ ਸ਼ਰਦਾਈ 'ਚ ਕੀ ਹੈ ਖਾਸ, ਲੋਕ ਦੂਰ-ਦੂਰ ਤੋਂ ਆਉਂਦੇ ਹਨ ਪੀਣ, ਜਾਣੋ ਰਾਜ ਸਾਲਾਂ ਤੋਂ ਚੱਲ ਰਹੀ ਪ੍ਰਥਾ:ਨਿਹੰਗ ਸਿੰਘਾਂ ਨੇ ਦੱਸਿਆ ਕਿ ਇਹ ਪ੍ਰਥਾ ਸਾਲਾਂ ਤੋਂ ਚੱਲਦੀ ਆ ਰਹੀ ਹੈ ਗੁਰੂ ਮਹਾਰਾਜ ਦੇ ਸਮੇਂ ਤੋਂ ਹੀ ਸ਼ਰਦਾਈ ਪੀਣ ਅਤੇ ਪਲਾਉਣ ਦੀ ਪ੍ਰਥਾ ਚਲੀ ਆ ਰਹੀ ਹੈ ਉਨ੍ਹਾਂ ਕਿਹਾ ਕਿ ਖਾਸ ਕਰਕੇ ਨਿਹੰਗ ਸਿੰਘ ਇਸ ਨੂੰ ਜਿਆਦਾ ਵਧੀਆ ਬਣਾਉਂਦੇ ਹਨ ਕਿਉਂਕਿ ਇਸ ਨੂੰ ਰਾਗੜਾ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ ਭਾਵੇਂ 23 ਸਾਲ ਦੀ ਹੈ ਪਰ ਉਹ ਕਈ ਸਾਲਾਂ ਤੋਂ ਇਹ ਸ਼ਰਦਾਈ ਤਿਆਰ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਿਹੰਗ ਸਿੰਘ ਇਹ ਆਪਣੇ ਲਈ ਤਿਆਰ ਕਰਦੇ ਹੁੰਦੇ ਸਨ। ਜਿਸ ਵਿੱਚ ਉਹ ਭੰਗ ਦਾ ਵੀ ਇਸਤੇਮਾਲ ਕਰਦੇ ਸਨ। ਪਰ ਜਿਹੜੀ ਸ਼ਰਦਾਈ ਉਹ ਲੋਕਾਂ ਲਈ ਤਿਆਰ ਕਰਦੇ ਹਨ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ੇ ਦੀ ਵਰਤੋਂ ਨਹੀਂ ਕਰਦੇ। ਇਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪੀ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਲਈ ਵੀ ਨੁਕਸਾਨ ਦੇ ਨਹੀਂ ਹੈ ਸਗੋਂ ਫਾਇਦਾ ਹੀ ਦਿੰਦੀ ਹੈ। ਨਿਹੰਗ ਸਿੰਘਾਂ ਦੀ ਸ਼ਰਦਾਈ 'ਚ ਕੀ ਹੈ ਖਾਸ, ਲੋਕ ਦੂਰ-ਦੂਰ ਤੋਂ ਆਉਂਦੇ ਹਨ ਪੀਣ, ਜਾਣੋ ਰਾਜ ਕੈਮੀਕਲ ਵਾਲੇ ਕੋਲਡਰਿੰਗਸ ਨਾਲੋਂ ਬਿਹਤਰ:ਨਿਹੰਗ ਸਿੰਘਾਂ ਨੇ ਦੱਸਿਆ ਕਿ ਲੋਕ ਸ਼ਹਿਰਾਂ ਦੇ ਵਿੱਚ ਕੋਲ ਡਰਿੰਕਸ ਪੀਂਦੇ ਹਨ, ਕਈ ਤਰ੍ਹਾਂ ਦੇ ਹੋਰ ਪੈਕਟ ਵਾਲੇ ਜੂਸ ਆਦ ਪੀਂਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹਨ। ਉਨ੍ਹਾਂ ਕਿਹਾ ਕਿ ਸਾਡੀ ਸ਼ਰਦਾਈ ਅਸੀਂ ਬਿਲਕੁਲ ਲੋਕਾਂ ਦੇ ਸਾਹਮਣੇ ਬਣਾਉਂਦੇ ਹਨ, ਮਹਿਜ਼ 50 ਰੁਪਏ ਦੇ ਵਿੱਚ ਇਹ ਇੱਕ ਗਲਾਸ ਦਿੰਦੇ ਹਨ ਇਸ ਵਿੱਚ ਚੀਨੀ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ ਸਗੋਂ ਉਹ ਦੇਸੀ ਖੰਡ ਜਾਂ ਸ਼ੱਕਰ ਦੀ ਵਰਤੋਂ ਕਰਦੇ ਹਨ। ਜਿਸ ਦੇ ਨਾਲ ਸ਼ੂਗਰ ਨਹੀਂ ਵੱਧਦੀ ਉਨ੍ਹਾਂ ਨੇ ਕਿਹਾ ਕਿ ਜਿਮ ਵਾਲੇ ਨੌਜਵਾਨ ਖੇਡਾਂ ਵਾਲੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਉਨ੍ਹਾਂ ਕੋਲ ਹਰ ਰੋਜ਼ ਇਹ ਸ਼ਰਦਾਈ ਪਿੰਡ ਲਈ ਆਉਂਦੇ ਹਨ ਉਨ੍ਹਾਂ ਲਈ ਵੀ ਇਹ ਕਾਫੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਦੇ ਵਿੱਚ ਲੋਕ ਕਈ ਤਰ੍ਹਾਂ ਦੀਆਂ ਬਾਜਾਰੂ ਚੀਜ਼ਾਂ ਖਾਂਦੇ ਪੀਂਦੇ ਹਨ ਜੋ ਕਿ ਸਾਡੀ ਸਿਹਤ ਦੇ ਨਾਲ ਖਿਲਵਾੜ ਹੈ। ਉਨ੍ਹਾਂ ਦੀ ਇਸ ਸ਼ਰਦਾਈ ਦੀ ਗ੍ਰਾਹਕਾਂ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਸਿਰਫ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਮਿਲਿਆ ਕਰਦੀ ਸੀ। ਪਰ ਹੁਣ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਮੁੱਖ ਰੋਡ ਤੇ ਵੀ ਇਹ ਉਪਲੱਬਧ ਹੈ ਅਤੇ ਨੇੜੇ ਹੋਣ ਕਰਕੇ ਉਹ ਪੀਣ ਲਈ ਆਉਂਦੇ ਹਨ। ਉਨ੍ਹਾਂ ਨੇ ਕਿਹਾ ਟੇਸਟ ਦਾ ਟੇਸਟ ਘਰ ਵਰਗਾ ਹੈ ਘਰ ਦੇ ਵਿੱਚ ਵੀ ਸ਼ਰਦਾਈ ਤਿਆਰ ਕੀਤੀ ਜਾਂਦੀ ਸੀ ਸਾਡੇ ਬਜ਼ੁਰਗ ਪੁਰਾਣੇ ਇਹ ਪੀਂਦੇ ਹੁੰਦੇ ਸਨ।