ਅੰਮ੍ਰਿਤਸਰ: ਜਿੰਨੇ ਵੀ ਪੰਜਾਬੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਨ, ਹਰ ਇੱਕ ਦੀ ਆਪਣੀ ਹੀ ਇੱਕ ਵੱਖਰੀ ਕਹਾਣੀ ਹੈ। ਉਨ੍ਹਾਂ ਚੋਂ ਇੱਕ ਦਲੇਰ ਸਿੰਘ ਵੀ ਹੈ ਜੋ ਕਿ 60 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ। ਦਲੇਰ ਸਿੰਘ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਮਪੁਰਾ ਦਾ ਰਹਿਣ ਵਾਲਾ ਹੈ। ਇਹ ਵੀ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਨਿਹਰੇ ਭਵਿੱਖ ਲਈ ਅਮਰੀਕਾ ਗਿਆ ਸੀ, ਪਰ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ।
ਦਲੇਰ ਦੀ ਦਰਦਾਂ ਭਰੀ ਕਹਾਣੀ
"ਮੈਂ ਤਾਂ ਇੱਕ ਨੰਬਰ 'ਚ ਜਾਣ ਲਈ ਆਪਣਾ ਘਰ, ਜ਼ਮੀਨ ਗਹਿਣੇ ਰੱਖੀ, ਪਰ ਏਜੰਟ ਵੱਲੋਂ ਮੰਗੇ ਪੈਸੇ ਪੂਰੇ ਨਹੀਂ ਹੋਏ, ਫਿਰ ਮੈਂ ਆਪਣੇ ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਤੋਂ ਪੈਸੇ ਮੰਗੇ। ਇਸ ਤਰ੍ਹਾਂ ਮੈਂ 60 ਲੱਖ ਰੁਪਏ ਏਜੰਟ ਨੂੰ ਦਿੱਤੇ। ਮੇਰੇ ਸਾਰੇ ਪੈਸੇ ਉਸ ਸਮੇਂ ਮਿੱਟੀ ਹੋ ਗਏ ਜਦੋਂ ਪਤਾ ਲੱਗਿਆ ਕਿ ਉਹ ਡਿਰੋਪਟ ਹੋ ਗਿਆ ਹੈ"। - ਦਲੇਰ ਸਿੰਘ, ਪੀੜਤ
ਏਜੰਟ ਦਾ ਧੋਖਾ
ਦਲੇਰ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਏਜੰਟ ਨੇ ਉਸ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਉਸ ਨੂੰ 1 ਨੰਬਰ 'ਚ ਅਮਰੀਕਾ ਭੇਜਣ ਲਈ 60 ਲੱਖ ਦਿੱਤੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਵੀ ਡੰਕੀ ਜ਼ਰੀਏ ਹੀ ਅਮਰੀਕਾ 'ਚ ਪਹੁੰਚੇਗਾ। ਇਸ ਸਫ਼ਰ 'ਚ ਉਸ ਨੇ 4 ਮਹੀਨੇ ਦੀ ਖੱਜਲ-ਖੁਆਰੀ ਕੱਟੀ ਅਤੇ 20 ਦਿਨ ਦੀ ਅਮਰੀਕਾ ਦੀ ਜੇਲ੍ਹ ਵੀ ਕੱਟਣੀ ਪਈ। ਕਿਉਂਕਿ ਉਸ ਨੂੰ ਅਮਰੀਕੀ ਫੌਜ ਨੇ ਫੜ੍ਹ ਲਿਆ ਸੀ ਤੇ ਹੁਣ 5 ਸਾਲ ਤੱਕ ਉਸ ਉੱਤੇ ਬੈਨ ਲਗਾ ਦਿੱਤਾ ਹੈ। ਬੇਸ਼ੱਕ ਘਰ ਦਾ ਮਾਹੌਲ ਸ਼ਾਤ ਹੈ ਪਰ ਬੱਚਿਆਂ ਦੀਆਂ ਅੱਖਾਂ 'ਚ ਹੰਝੂ ਅਤੇ ਚਿਹਰੇ 'ਤੇ ਪਰੇਸ਼ਾਨ ਕਰ ਰਹੇ ਹਨ ਤੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੇ।
ਇਸਨਾਫ਼ ਦੀ ਮੰਗ
60 ਲੱਖ ਰੁਪਏ ਬਰਬਾਦ ਹੋਣ ਅਤੇ ਏਜੰਟ ਵੱਲੋਂ ਕੀਤੇ ਧੋਖੇ ਤੋਂ ਬਾਅਦ ਦਲੇਰ ਨੇ ਹੁਣ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਧੋਖੇਬਾਜ਼ ਏਜੰਟ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਗੁਹਾਰ ਲਗਾ ਰਿਹਾ ਕਿ ਉਸ ਦੇ ਪੈਸੇ ਵੀ ਵਾਪਸ ਕਰਵਾਏ ਜਾਣ ਤਾਂ ਜੋ ਉਹ ਆਪਣਾ ਕਰਜਾ ਉਤਾਰ ਸਕੇ।
15 ਜਨਵਰੀ ਤੋਂ ਬਾਅਦ ਪਰਿਵਾਰ ਨਾਲ ਕੋਈ ਗੱਲਬਾਤ ਨਾ ਹੋਈ
ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ "ਦਲੇਰ ਸਿੰਘ ਇੱਥੇ ਕਈ ਸਾਲਾਂ ਤੋਂ ਬੱਸ ਦੇ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਇੱਕ ਏਜੰਟ ਨਾਲ ਗੱਲ ਹੋਈ, ਜਿਸ ਨੇ ਅਮਰੀਕਾ ਵਿੱਚ ਚੰਗੀ ਨੌਕਰੀ ਦਿਵਾਉਣ ਲਈ 60 ਲੱਖ ਰੁਪਏ ਮੰਗੇ। ਇਸ ਚੱਕਰ ਵਿੱਚ ਪਹਿਲਾਂ ਉਸ ਨੂੰ ਦੁਬਈ ਭੇਜਿਆ ਗਿਆ, ਜਿੱਥੋਂ ਕੁਝ ਮਹੀਨਿਆਂ ਬਾਅਦ ਉਸ ਨੂੰ ਪਨਾਮਾ ਦੇ ਜੰਗਲ ਤੇ ਸਮੁੰਦਰੀ ਰਸਤੇ ਅਮਰੀਕਾ ਭੇਜਿਆ ਜਾਣਾ ਸੀ ਪਰ 15 ਜਨਵਰੀ ਤੋਂ ਬਾਅਦ ਦਲੇਰ ਦੀ ਆਪਣੇ ਪਰਿਵਾਰ ਨਾਲ ਕੋਈ ਗੱਲਬਾਤ ਨਾ ਹੋਈ।"