ਨੰਗਲ: ਆਏ ਦਿਨ ਕਿਸੇ ਨਾ ਕਿਸੇ ਥਾਂ ਤੋਂ ਸੜਕ ਹਾਦਸੇ ਦੀ ਖ਼ਬਰ ਜ਼ਰੂਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਸੜਕ ਹਾਦਸਾ ਪਿੰਡ ਬ੍ਰਹਮਪੁਰ ਦੇ ਕੋਲ ਨੰਗਲ ਚੰਡੀਗੜ੍ਹ ਮੁੱਖ ਮਾਰਗ 'ਤੇ ਇੱਕ ਬੱਸ ਅਤੇ ਅਟਿਕਾ ਕਾਰ ਦੀ ਜਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਕਾਰ ਸਵਾਰ ਕੁੱਲ ਛੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਵਿੱਚ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ ਪੰਜ ਗੰਭੀਰ ਰੂਪ ਵਿੱਚ ਜਖਮੀਆਂ ਨੂੰ ਪੁਲਿਸ ਅਤੇ ਐਬੂਲੈਂਸ ਦੀ ਮਦਦ ਨਾਲ ਨੰਗਲ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਇਕ 18 ਸਾਲ ਨੌਜਵਾਨ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਬਾਕੀ ਵੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਸਨ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
2 ਲੋਕਾਂ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ, ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ - RUPNAGAR NEWS
ਬੱਸ ਅਤੇ ਕਾਰ ਦੀ ਜਬਰਦਸਤ ਟੱਕਰ ਹੋਣ ਕਾਰਨ ਵਾਪਰਿਆ। 2 ਲੋਕਾਂ ਦੀ ਦਰਦਨਾਕ ਮੌਤ
![2 ਲੋਕਾਂ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ, ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ RUPNAGAR NEWS](https://etvbharatimages.akamaized.net/etvbharat/prod-images/21-01-2025/1200-675-23370313-thumbnail-16x9-alopopott.jpg)
2 ਲੋਕਾਂ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ (ETV Bharat)
Published : Jan 21, 2025, 4:27 PM IST
2 ਲੋਕਾਂ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ (ETV Bharat)
ਦੱਸ ਦਈਏ ਕਿ ਏ ਐਨ ਹੋਲੀਡੇਜ ਪ੍ਰਾਈਵੇਟ ਬੱਸ ਜੋ ਕਿ ਹਿਮਾਚਲ ਦੇ ਮਕਲੋੜ ਗੰਜ ਤੋਂ ਦਿੱਲੀ ਏਅਰਪੋਰਟ ਜਾ ਰਹੀ ਸੀ ਅਤੇ ਕਾਰ ਜੋ ਕਿ ਦਿੱਲੀ ਤੋਂ ਹਿਮਾਚਲ ਵੱਲ ਜਾ ਰਹੀ ਸੀ। ਜਿੱਥੇ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰਿਆ।ਹਾਲਾਂਕਿ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਠੀਕ ਦੱਸੀ ਜਾ ਰਹੀਆਂ ਹੈ। ਹਾਲਾਂਕਿ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਬਸ ਅਤੇ ਕਾਰ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਤੇਜ ਰਫਤਾਰ ਅਤੇ ਓਵਰਟੇਕ ਕਾਰਨ ਇਹ ਹਾਦਸਾ ਹੋਇਆ ਹੈ।ਬੱਸ ਵਿੱਚ ਸਵਾਰ ਸਾਰੇ ਸਵਾਰੀਆਂ ਨੂੰ ਕਿਸੇ ਹੋਰ ਬੱਸ ਵਿੱਚ ਬਿਠਾ ਕੇ ਦਿੱਲੀ ਵੱਲ ਰਵਾਨਾ ਕੀਤਾ।