ਪੰਜਾਬ

punjab

ETV Bharat / state

ਕੇਜਰੀਵਾਲ ਨੇ ਕਿਹਾ - ਮੋਦੀ ਨਾਲ ਮੇਰੀ ਲੜਾਈ, ਮੋਦੀ ਖੁਦ ਨੂੰ ਕਹਿ ਰਹੇ ਭਗਵਾਨ ਦਾ ਅਵਤਾਰ', ਜਨਤਾ ਨੂੰ ਕੀਤੀ ਇਹ ਅਪੀਲ - Arvinder Kejriwal campaigned

Kejriwal Campaigned In Ludhiana: ਲੁਧਿਆਣਾ ਵਿੱਚ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਦੌਰਾਨ ਭਾਜਪਾ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫਤ ਬਿਜਲੀ ਦੇਣ ਵਾਲਾ ਭ੍ਰਿਸ਼ਟਾਚਾਰੀ ਨਹੀਂ ਹੈ ਸਗੋਂ ਲੋਕਾਂ ਦੀ ਲੁੱਟ ਕਰਨ ਵਾਲੇ ਭਾਜਪਾ ਦੇ ਲੀਡਰ ਚੋਰ ਅਤੇ ਭ੍ਰਿਸ਼ਟਾਚਾਰੀ ਹਨ।

ARVINDE KEJRIWAL
ਲੁਧਿਆਣਾ ਪਹੁੰਚੇ ਕੇਜਰੀਵਾਲ ਨੇ ਕਿਹਾ ਮੋਦੀ ਨਾਲ ਮੇਰੀ ਲੜਾਈ (ਲੁਧਿਆਣਾ)

By ETV Bharat Punjabi Team

Published : May 28, 2024, 10:13 AM IST

Updated : May 28, 2024, 10:18 AM IST

ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ, ਦਿੱਲੀ (ਈਟੀਵੀ ਭਾਰਤ (ਲੁਧਿਆਣਾ, ਪੱਤਰਕਾਰ))

ਲੁਧਿਆਣਾ:ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ। ਜਿਨਾਂ ਵੱਲੋਂ ਲੁਧਿਆਣਾ ਦੇ ਵਿਧਾਨ ਸਭਾ ਕੇਂਦਰੀ ਦੇ ਵਿੱਚ ਜਨਕਪੁਰੀ ਵਿਖੇ ਇੱਕ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਜਿੱਥੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਣ ਦੀ ਅਪੀਲ ਕੀਤੀ। ਉੱਥੇ ਹੀ ਉਨ੍ਹਾਂ, ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸਵਾਲ ਵੀ ਖੜੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਾਜਿਸ਼ ਹੈ ਕਿ ਪੰਜਾਬ ਵਿੱਚ ਸਰਕਾਰ ਨੂੰ ਹਟਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਖ਼ਤਮ ਹੋ ਜਾਣਗੀਆਂ, ਜੋ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਉਹ ਜ਼ੀਰੋ ਨਹੀਂ ਹੋਣਗੇ।'


13 ਸੀਟਾਂ ਜਿੱਤਣੀਆਂ ਬੇਹਦ ਜਰੂਰੀ: ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਉੱਤੇ ਵਾਰ ਕਰਦੇ ਆ ਕਿਹਾ ਕਿ ਉਹ ਖੁਦ ਨੂੰ ਭਗਵਾਨ ਦਾ ਅਵਤਾਰ ਕਹਿ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਲੋਕਾਂ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਬਣਾਏ ਅਤੇ ਲੋਕਾਂ ਨੂੰ ਮੁਫਤ ਦਵਾਈ ਮਿਲ ਰਹੀ ਹੈ। ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਰਹੇ ਹਾਂ ਚੰਗੇ ਸਕੂਲ ਬਣਾ ਰਹੇ ਹਾਂ। ਉਹਨਾਂ ਕਿਹਾ ਕਿ ਇਹ ਸਾਰੇ ਕੰਮ ਭਾਜਪਾ ਨਹੀਂ ਕਰ ਸਕਦੀ, ਨਰਿੰਦਰ ਮੋਦੀ ਨਹੀਂ ਕਰ ਸਕਦੇ। ਇਸੇ ਕਰਕੇ ਮੇਰੇ ਉੱਤੇ ਝੂਠੇ ਮੁਕੱਦਮੇ ਪਾ ਕੇ ਮੈਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਲੜਾਈ ਸਿਰਫ ਪੰਜਾਬ ਦੀ ਹੀ ਨਹੀਂ ਸਗੋਂ ਕੇਂਦਰ ਤੱਕ ਹੈ। ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਪੰਜਾਬ ਵਿੱਚੋਂ 13 ਸੀਟਾਂ ਜਿੱਤਣੀਆਂ ਬੇਹਦ ਜਰੂਰੀ ਹਨ। ਪੰਜਾਬ ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਦੀ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ।



ਵੋਟ ਪਾਉਣ ਦੀ ਅਪੀਲ:ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਲੁਧਿਆਣਾ ਦੇ ਰਹਿਣ ਵਾਲੇ ਉਮੀਦਵਾਰ ਹਨ। ਲੁਧਿਆਣਾ ਵਿੱਚ ਹੀ ਜੰਮੇ ਪਲੇ ਹਨ, ਜਦੋਂ ਕਿ ਕਾਂਗਰਸ ਦਾ ਉਮੀਦਵਾਰ ਰਾਜਾ ਵੜਿੰਗ ਲੁਧਿਆਣਾ ਦੇ ਬਾਹਰ ਤੋਂ ਆਇਆ ਹੋਇਆ ਉਮੀਦਵਾਰ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਲੋਕ ਅਸ਼ੋਕ ਨੂੰ ਵੀ ਜਿਤਾਉਣ ਉਹਨਾਂ ਕਿਹਾ ਕਿ ਅਸ਼ੋਕ ਪਰਾਸ਼ਰ ਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਰਜਨ ਦੇ ਨਾਲ ਜਿਤਾਇਆ ਜਾਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਹੱਥ ਮਜਬੂਤ ਕਰਨ ਦੇ ਲਈ ਸਾਨੂੰ 13 ਸੀਟਾਂ ਦੀ ਲੋੜ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ 13 ਦੀਆਂ 13 ਸੀਟਾਂ ਜਿੱਤ ਕੇ ਉਹਨਾਂ ਨੂੰ ਦੇਵੇਗਾ ਉਹਨਾਂ ਕਿਹਾ ਕਿ ਜਿਹੜੀਆਂ ਸਹੂਲਤਾਂ ਅਸੀਂ ਦਿੱਤੀਆਂ ਹਨ, ਉਹਨਾਂ ਨੂੰ ਹੋਰ ਵਧੀਆ ਕਰਾਂਗੇ।



Last Updated : May 28, 2024, 10:18 AM IST

ABOUT THE AUTHOR

...view details