ਹਰ ਕੋਈ ਸਿਹਤਮੰਦ ਰਹਿਣਾ ਚਾਹੁੰਦਾ ਹੈ। ਪਰ ਸਿਹਤਮੰਦ ਰਹਿਣ ਲਈ ਕਿਸ ਤਰ੍ਹਾਂ ਦਾ ਭੋਜਨ ਲੈਣਾ ਚਾਹੀਦਾ ਹੈ? ਕਿੰਨੀ ਦੇਰ ਤੱਕ ਕਸਰਤ ਕਰਨੀ ਹੈ? ਇਮਿਊਨਿਟੀ ਨੂੰ ਕਿਵੇਂ ਵਧਾਇਆ ਜਾਵੇ? ਬਿਮਾਰ ਹੋਣ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? ਕਿਹੜੀਆਂ ਆਦਤਾਂ ਦੀ ਪਾਲਣਾ ਕਰਨੀ ਹੈ? ਆਦਿ ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਸਿਰਫ਼ ਖੁਰਾਕ ਜਾਂ ਕਸਰਤ ਕਰਨਾ ਹੀ ਨਹੀਂ ਸਗੋਂ ਕੁਝ ਆਦਤਾਂ ਨੂੰ ਆਪਣਾਉਣਾ ਵੀ ਜ਼ਰੂਰੀ ਹੈ।
ਸਿਹਤਮੰਦ ਰਹਿਣ ਲਈ ਆਦਤਾਂ
ਇਸ ਤਰ੍ਹਾਂ ਕਰੋ ਦਿਨ ਦੀ ਸ਼ੁਰੂਆਤ: ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਤੁਸੀਂ ਜੋ ਸਭ ਤੋਂ ਪਹਿਲਾਂ ਖਾਂਦੇ ਹਾਂ, ਉਹ ਸਾਨੂੰ ਦਿਨ ਭਰ ਊਰਜਾਵਾਨ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਸਵੇਰ ਦੇ ਸਮੇਂ ਸਰੀਰ ਨੂੰ ਊਰਜਾ ਦੇਣ ਵਾਲੇ ਪਦਾਰਥਾਂ ਨੂੰ ਜ਼ਿਆਦਾ ਤਰਜੀਹ ਦੇਣ ਦਾ ਸੁਝਾਅ ਦਿੱਤਾ ਜਾਂਦਾ ਹੈ। ਜ਼ਿਆਦਾ ਫਲ ਅਤੇ ਮੇਵੇ ਖਾਓ। ਹਰ ਰੋਜ਼ ਫਲ, ਕੁਝ ਬਦਾਮ/ਸੌਂਗੀ, ਦੋ ਕੇਸਰ ਦੀਆਂ ਪੱਤੀਆਂ ਨੂੰ ਰਾਤ ਭਰ ਭਿਓ ਲਓ ਅਤੇ ਫਿਰ ਸਵੇਰ ਦੇ ਸਮੇਂ ਖਾਓ। ਜੇਕਰ ਤੁਸੀਂ ਇਸ ਆਦਤ ਨੂੰ ਅਪਣਾਉਦੇ ਹੋ ਤਾਂ ਦਿਨ ਭਰ ਊਰਜਾਵਨ ਅਤੇ ਸਿਹਤਮੰਦ ਰਹੋਗੇ।
ਘਿਓ:ਕਈ ਲੋਕਾਂ ਦਾ ਮੰਨਣਾ ਹੈ ਕਿ ਘਿਓ ਖਾਣ ਨਾਲ ਮੋਟਾਪਾ ਹੋ ਸਕਦਾ ਹੈ। ਪਰ ਅਜਿਹਾ ਨਹੀਂ ਹੈ। ਪੂਰੇ ਦਿਨ ਵਿੱਚ ਤਿੰਨ ਸਮੇਂ ਦੇ ਭੋਜਨ 'ਚ ਇੱਕ ਚਮਚ ਘਿਓ ਮਿਲਾ ਕੇ ਖਾਣਾ ਸਿਹਤਮੰਦ ਹੁੰਦਾ ਹੈ। ਘਿਓ ਵਿੱਚ ਚਰਬੀ-ਘੁਲਣ ਵਾਲੇ ਵਿਟਾਮਿਨ ਏ, ਡੀ, ਈ ਅਤੇ ਕੇ ਹੁੰਦੇ ਹਨ। ਇਹ 2020 ਵਿੱਚ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਘਿਓ:ਏ ਰਿਵਿਊ ਆਫ ਇਟਸ ਨਿਊਟ੍ਰੀਸ਼ਨਲ ਐਂਡ ਫਾਰਮਾਕੋਲੋਜੀਕਲ ਪ੍ਰਾਪਰਟੀਜ਼ ਵਿੱਚ ਪਾਇਆ ਗਿਆ ਸੀ ।