ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਲੋਕ ਢਿੱਡ ਦੀ ਵਧਦੀ ਚਰਬੀ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਸਮੇਂ ਰਹਿੰਦੇ ਢਿੱਡ ਦੀ ਚਰਬੀ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਦੱਸ ਦੇਈਏ ਕਿ ਕਿਹਾ ਜਾਂਦਾ ਹੈ ਕਿ ਸਵੇਰ ਦਾ ਨਾਸ਼ਤਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਸਵੇਰ ਦੇ ਨਾਸ਼ਤੇ 'ਚ ਕੁਝ ਸਿਹਤਮੰਦ ਖੁਰਾਕ ਨੂੰ ਸ਼ਾਮਲ ਕਰਕੇ ਤੁਸੀਂ ਆਪਣੀ ਢਿੱਡ ਦੀ ਚਰਬੀ ਨੂੰ ਵੀ ਘਟਾ ਸਕਦੇ ਹੋ? ਜੀ ਹਾਂ...ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿੱਥੇ ਉਨ੍ਹਾਂ ਨੇ 10 ਅਜਿਹੇ ਉੱਚ-ਪ੍ਰੋਟੀਨ ਨਾਸ਼ਤਿਆ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਸਵੇਰ ਦੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਆਪਣੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ।
ਢਿੱਡ ਦੀ ਚਰਬੀ ਨੂੰ ਘਟਾਉਣ ਲਈ ਨਾਸ਼ਤਾ
- ਅੰਡੇ ਦੇ ਨਾਲ ਐਵੋਕਾਡੋ ਟੋਸਟ: ਤੁਸੀਂ ਸਵੇਰ ਦੇ ਨਾਸ਼ਤੇ 'ਚ ਅੰਡੇ ਦੇ ਨਾਲ ਐਵੋਕਾਡੋ ਟੋਸਟ ਖਾ ਸਕਦੇ ਹੋ। ਇਸ ਨਾਲ ਤੁਸੀਂ ਭਰਪੂਰ ਅਤੇ ਸੰਤੁਸ਼ਟ ਰਹੋਗੇ ਅਤੇ ਜ਼ਿਆਦਾ ਖਾਣ ਤੋਂ ਬਚੋਗੇ।
- ਪ੍ਰੋਟੀਨ ਨਾਲ ਭਰਪੂਰ ਸਮੂਦੀ: ਪ੍ਰੋਟੀਨ ਨਾਲ ਭਰਪੂਰ ਸਮੂਦੀ ਨੂੰ ਵੀ ਸਵੇਰ ਦੇ ਸਮੇਂ ਤੁਸੀਂ ਪੀ ਸਕਦੇ ਹੋ। ਇਸ ਨਾਲ ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਮਿਲੇਗੀ।
- ਸੱਤੂ ਪਰਾਂਠਾ ਅਤੇ ਦਹੀਂ: ਸੱਤੂ ਦੇ ਪਰਾਂਠੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜੇਕਰ ਇਸ ਪਰਾਂਠੇ ਨੂੰ ਤੁਸੀਂ ਦਹੀਂ ਨਾਲ ਖਾਓਗੇ ਤਾਂ ਇਸਦੇ ਗੁਣ ਹੋਰ ਵੀ ਵੱਧ ਜਾਣਗੇ।
- ਪਨੀਰ ਰਾਗੀ ਪਰਾਂਠਾ, ਪੁਦੀਨਾ ਅਤੇ ਧਨੀਆ ਚਟਨੀ: ਪਨੀਰ ਰਾਗੀ ਪਰਾਂਠਾ, ਪੁਦੀਨਾ ਅਤੇ ਧਨੀਆ ਚਟਨੀ ਪੌਸਟਿਕ ਤੱਤਾਂ ਨਾਲ ਭਰਪੂਰ ਨਾਸ਼ਤਾ ਹੈ। ਇਸਨੂੰ ਸਵੇਰ ਦੇ ਸਮੇਂ ਖਾਣ ਨਾਲ ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਕਾਫੀ ਮਦਦ ਮਿਲ ਸਕਦੀ ਹੈ।
- ਦਾਲ ਪਰਾਂਠਾ ਅਤੇ ਦਹੀਂ: ਦਾਲ ਪਰਾਂਠਾ ਅਤੇ ਦਹੀਂ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਹੈ। ਇਹ ਬਣਾਉਣ ਵਿੱਚ ਆਸਾਨ ਅਤੇ ਖਾਣ ਵਿੱਚ ਸੁਆਦੀ ਹੁੰਦਾ ਹੈ। ਇਸ ਲਈ ਸਵੇਰ ਦੇ ਨਾਸ਼ਤੇ 'ਚ ਇਸਨੂੰ ਤੁਸੀਂ ਆਸਾਨੀ ਨਾਲ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
- ਸਪ੍ਰਾਉਟਸ ਪੋਹਾ: ਸਪ੍ਰਾਉਟਸ ਪੋਹਾ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਇੱਕ ਸਿਹਤਮੰਦ ਨਾਸ਼ਤਾ ਹੈ। ਸਵੇਰ ਦੇ ਸਮੇਂ ਇਸਨੂੰ ਖਾਣ ਨਾਲ ਢਿੱਡ ਦੀ ਚਰਬੀ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
- ਮੂੰਗ ਦਾਲ ਇਡਲੀ: ਮੂੰਗ ਦਾਲ ਇਡਲੀ ਇੱਕ ਦੱਖਣੀ ਭਾਰਤੀ ਨਾਸ਼ਤਾ ਹੈ, ਜਿਸ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ। ਕੈਲੋਰੀ ਘੱਟ ਹੋਣ ਕਾਰਨ ਇਸਨੂੰ ਢਿੱਡ ਦੀ ਚਰਬੀ ਘਟਾਉਣ ਲਈ ਇੱਕ ਫਾਇਦੇਮੰਦ ਵਿਕਲਪ ਮੰਨਿਆ ਜਾਂਦਾ ਹੈ।
- ਸਪ੍ਰਾਉਟਸ, ਪਨੀਰ ਟਿੱਕੀ ਅਤੇ ਧਨੀਆ ਚਟਨੀ: ਸਪ੍ਰਾਉਟਸ, ਪਨੀਰ ਟਿੱਕੀ ਅਤੇ ਧਨੀਆ ਚਟਨੀ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਹੈ, ਜੋ ਭਾਰ ਘਟਾਉਣ 'ਚ ਤੁਹਾਡੀ ਮਦਦ ਕਰ ਸਕਦਾ ਹੈ।
- ਮੂੰਗਲੇਟ ਅਤੇ ਦਹੀ: ਮੂੰਗਲੇਟ ਅਤੇ ਦਹੀ ਇੱਕ ਪੌਸ਼ਟਿਕ ਨਾਸ਼ਤਾ ਹੈ, ਜਿਸ ਵਿੱਚ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
- ਪਨੀਰ, ਰਾਜਮਾ ਕਬਾਬ ਅਤੇ ਧਨੀਆ ਚਟਨੀ: ਪਨੀਰ, ਰਾਜਮਾ ਕਬਾਬ ਅਤੇ ਧਨੀਆ ਚਟਨੀ ਇੱਕ ਸੁਆਦੀ ਅਤੇ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਹੈ। ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਇਸਨੂੰ ਆਪਣੇ ਸਵੇਰ ਦੇ ਨਾਸ਼ਤੇ 'ਚ ਸ਼ਾਮਲ ਕਰ ਸਕਦੇ ਹੋ।
ਇਹ ਵੀ ਪੜ੍ਹੋ:-
- ਤਿਲ ਦੇ ਤੇਲ ਦਾ ਇਸ ਤਰ੍ਹਾਂ ਕਰੋਗੇ ਇਸਤੇਮਾਲ, ਤਾਂ ਮਿੰਟਾਂ 'ਚ ਗਾਇਬ ਹੋ ਜਾਵੇਗਾ ਮੋਟਾਪਾ! ਹੋਰ ਵੀ ਮਿਲਣਗੇ ਅਣਗਿਣਤ ਸਿਹਤ ਲਾਭ
- ਸਿਹਤ ਲਈ ਵਰਦਾਨ ਹੈ ਚੌਲਾਂ ਦਾ ਪਾਣੀ! ਪਿਸ਼ਾਬ 'ਚ ਜਲਣ ਤੋਂ ਲੈ ਕੇ ਖੂਨ ਵਹਿਣ ਤੱਕ ਕਈ ਸਮੱਸਿਆਵਾਂ ਤੋਂ ਦਿਵਾ ਸਕਦਾ ਹੈ ਰਾਹਤ
- ਬੋਲਦੇ ਸਮੇਂ ਮੂੰਹ 'ਚੋ ਬਦਬੂ ਆ ਰਹੀ ਹੈ? ਅਪਣਾਓ ਇਹ 10 ਘਰੇਲੂ ਨੁਸਖੇ, ਮਾਊਥਵਾਸ਼ ਦੀ ਨਹੀਂ ਪਵੇਗੀ ਲੋੜ ਅਤੇ ਬਦਬੂ ਵੀ ਮਿੰਟਾਂ 'ਚ ਹੋਵੇਗੀ ਦੂਰ!