ਹੈਦਰਾਬਾਦ: ਜ਼ਿਆਦਾਤਰ ਲੋਕ ਮਿਠਾਈ ਖਾਣਾ ਪਸੰਦ ਕਰਦੇ ਹਨ। ਤਿਉਹਾਰਾਂ ਅਤੇ ਜਨਮ ਦਿਨ ਦੀਆਂ ਪਾਰਟੀਆਂ 'ਚ ਵੀ ਮਠਿਆਈਆਂ ਮੌਜ਼ੂਦ ਹੁੰਦੀਆਂ ਹਨ। ਇਹ ਮਿਠਾਈਆਂ ਖੰਡ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਹਨ, ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਦੱਸ ਦਈਏ ਕਿ ਖੰਡ ਨੂੰ 'ਚਿੱਟਾ ਜ਼ਹਿਰ' ਵੀ ਕਿਹਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਦਾ ਹੈ, ਤਾਂ ਉਹ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਤੁਸੀਂ ਕੁਝ ਦਿਨਾਂ ਲਈ ਖੰਡ ਖਾਣਾ ਬੰਦ ਕਰ ਦਿੰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕਈ ਬਦਲਾਅ ਨਜ਼ਰ ਆ ਸਕਦੇ ਹਨ।
ਕੁਝ ਦਿਨਾਂ ਲਈ ਖੰਡ ਨੂੰ ਛੱਡਣ ਦੇ ਫਾਇਦੇ:
ਭਾਰ ਤੇਜ਼ੀ ਨਾਲ ਘੱਟ ਸਕਦਾ: ਖੰਡ ਵਿੱਚ ਬਹੁਤ ਸਾਰੀ ਕੈਲੋਰੀ ਪਾਈ ਜਾਂਦੀ ਹੈ, ਜਿਸ ਕਾਰਨ ਖੰਡ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਇਨ੍ਹਾਂ ਹੀ ਨਹੀਂ, ਖੰਡ 'ਚ ਪੋਸ਼ਕ ਤੱਤ ਵੀ ਨਹੀਂ ਹੁੰਦੇ ਹਨ। ਅਜਿਹੇ 'ਚ ਖੰਡ ਦੇ ਸੇਵਨ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਖੰਡ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹੋ, ਤਾਂ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ।
ਦਿਲ ਦੀਆਂ ਸਮੱਸਿਆਵਾ ਤੋਂ ਛੁਟਕਾਰਾ:ਜੇਕਰ ਤੁਸੀਂ ਖੰਡ ਦਾ ਸੇਵਨ ਨਹੀਂ ਕਰਦੇ ਹੋ, ਤਾਂ ਦਿਲ ਦੇ ਰੋਗਾਂ ਦਾ ਖ਼ਤਰਾ ਘੱਟ ਸਕਦਾ ਹੈ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ ਤੁਹਾਡੇ ਚੰਗੇ ਕੋਲੇਸਟ੍ਰੋਲ ਨੂੰ ਘਟਾਉਂਦੇ ਹਨ ਅਤੇ ਖਰਾਬ ਕੋਲੇਸਟ੍ਰੋਲ ਨੂੰ ਵਧਾਉਂਦੇ ਹਨ, ਜਿਸ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਸ਼ੂਗਰ ਕੰਟਰੋਲ: ਜੇਕਰ ਤੁਹਾਨੂੰ ਪ੍ਰੀ-ਡਾਇਬੀਟੀਜ਼ ਹੈ, ਤਾਂ ਤੁਹਾਨੂੰ ਖੰਡ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖੰਡ ਛੱਡਣ ਨਾਲ ਤੁਹਾਡੀ ਬਲੱਡ ਸ਼ੂਗਰ ਕਾਫੀ ਹੱਦ ਤੱਕ ਘੱਟ ਸਕਦੀ ਹੈ। ਤੁਸੀਂ ਖੰਡ ਦੇ ਸੇਵਨ ਨੂੰ ਘਟਾ ਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।
ਦੰਦਾਂ ਨੂੰ ਸੜਨ ਤੋਂ ਬਚਾਇਆ ਜਾ ਸਕਦਾ: ਜੇਕਰ ਤੁਸੀਂ ਕੁਝ ਦਿਨਾਂ ਤੱਕ ਖੰਡ ਦਾ ਸੇਵਨ ਨਹੀਂ ਕਰਦੇ ਹੋ, ਤਾਂ ਸ਼ੂਗਰ ਦੇ ਕਾਰਨ ਵਧਣ ਵਾਲੇ ਬੈਕਟੀਰੀਆ ਘੱਟ ਜਾਣਗੇ ਅਤੇ ਤੁਹਾਡੇ ਦੰਦ ਸੜਨ ਤੋਂ ਬਚਣਗੇ। ਇੰਨਾ ਹੀ ਨਹੀਂ, ਖੰਡ ਦਾ ਸੇਵਨ ਨਾ ਕਰਨ ਨਾਲ ਤੁਸੀਂ ਸਾਹ ਦੀ ਬਦਬੂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਊਰਜਾ ਦਾ ਪੱਧਰ ਵਧੇਗਾ: ਰਿਫਾਇੰਡ ਸ਼ੂਗਰ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇਸ ਕਾਰਨ ਤੁਸੀਂ ਥਕਾਵਟ ਅਤੇ ਸੁਸਤ ਮਹਿਸੂਸ ਕਰ ਸਕਦੇ ਹੋ। ਅਜਿਹੇ 'ਚ ਜੇਕਰ ਤੁਸੀਂ ਖੰਡ ਖਾਣਾ ਬੰਦ ਕਰਦੇ ਹੋ, ਤਾਂ ਤੁਸੀਂ ਐਨਰਜੀ ਨਾਲ ਭਰਪੂਰ ਰਹੋਗੇ।