ETV Bharat / state

ਨਸ਼ਾ ਛਡਾਊ ਕੇਂਦਰ ਦਾ ਕਾਲਾ ਸੱਚ ਆਇਆ ਸਾਹਮਣੇ, ਚਸ਼ਮਦੀਦਾਂ ਨੇ ਕੀਤੇ ਹੋਸ਼ ਉਡਾਉਣ ਵਾਲੇ ਖੁਲਾਸੇ, "ਲਾਸ਼ ਬਦਲੇ ਕੀਤੀ ਲਾਸ਼ ਦੀ ਮੰਗ" - DE ADDICTION CENTER OF MOGA

ਨੌਜਵਾਨ ਦੀ ਜਾਨ ਨੂੰ ਬਚਾਉਣ ਲਈ ਨਸ਼ਾ ਛਡਾਊ ਸੈਂਟਰ 'ਚ ਭਰਤੀ ਕਰਵਾਇਆ ਗਿਆ ਸੀ।

illegal drug rehabilitation center
ਨਸ਼ਾ ਛਡਾਊ ਕੇਂਦਰ ਦਾ ਕਾਲਾ ਸੱਚ ਆਇਆ ਸਾਹਮਣੇ (ETV Bharat (ਗ੍ਰਾਫਿਕਸ ਟੀਮ))
author img

By ETV Bharat Punjabi Team

Published : Nov 28, 2024, 6:57 PM IST

Updated : Nov 28, 2024, 7:39 PM IST

ਮੋਗਾ: ਪੰਜਾਬੀ ਨੌਜਵਾਨੀ ਬੁਰੀ ਤਰ੍ਹਾਂ ਨਸ਼ੇ ਦੀ ਦਲਦਲ 'ਚ ਫਸ ਚੁੱਕੀ ਹੈ। ਇਸੇ ਲਈ ਨੌਜਵਾਨੀ ਨੂੰ ਬਚਾਉਣ ਲਈ ਨਸ਼ਾ ਛਡਾਊ ਕੇਂਦਰਾਂ 'ਚ ਭਰਤੀ ਕਰਵਾਇਆ ਜਾਂਦਾ ਤਾਂ ਜੋ ਨੌਜਵਾਨਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ ਪਰ ਜੇਕਰ ਇਹ ਸੈਂਟਰਾਂ ਵਾਲਿਆਂ ਨੇ ਹੀ ਜੇਕਰ ਨੌਜਵਾਨਾਂ ਦੀ ਜਾਨ ਲੈਣੀ ਹੈ ਤਾਂ ਕੀ ਫਾਇਦਾ ਹੋਵੇਗਾ? ਅਜਿਹੇ ਹੀ ਨਸ਼ਾ ਛਡਾਊ ਸੈਂਟਰ ਦਾ ਕਾਲਾ ਸੱਚ ਮੋਗਾ ਤੋਂ ਸਾਹਮਣੇ ਆਇਆ ਹੈ। ਮੋਗਾ 'ਚ ਇੱਕ ਨੌਜਵਾਨ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਉਸ ਨੂੰ ਕਰੀਬ 15 ਦਿਨ ਪਹਿਲਾਂ ਨਸ਼ਾ ਛੁਡਾਊ ਕੇਂਦਰ ਭਰਤੀ ਕਰਵਾਇਆ ਗਿਆ ਤਾਂ ਜੋ ਉਸ ਦੀ ਨਸ਼ੇ ਦੀ ਆਦਤ ਨੂੰ ਛੁਡਾਇਆ ਜਾ ਸਕੇ ਪਰ ਜਦੋਂ ਸੈਂਟਰ ਵਾਲੇ ਹੀ ਨੌਜਵਾਨ ਦੀ ਲਾਸ਼ ਨੂੰ ਘਰ ਲੈ ਕੇ ਪਹੁੰਚੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਨਸ਼ਾ ਛਡਾਊ ਕੇਂਦਰ ਦਾ ਕਾਲਾ ਸੱਚ ਆਇਆ ਸਾਹਮਣੇ (ETV Bharat (ਮੋਗਾ, ਪੱਤਰਕਾਰ))

ਨਸ਼ਾ ਛੁਡਾਊ ਕੇਂਦਰ 'ਤੇ ਇਲਜ਼ਾਮ

ਮ੍ਰਿਤਕ ਦੇ ਪਰਿਵਾਰ ਵੱਲੋਂ ਸੈਂਟਰ ਚਾਲਕਾਂ ਵੱਲੋਂ 27 ਸਾਲਾ ਨੌਜਵਾਨ ਕਰਮਜੀਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜਾਮ ਲਗਾਏ ਨੇ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਰੋ-ਰੋ ਕੇ ਆਪਣੇ ਭਰਾ ਦੇ ਕਾਤਲਾਂ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੋਗਾ ਦੇ ਪਿੰਡ ਕੋਟ ਈਸੇਖਾਂ 'ਚ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਕੇਂਦਰ ਚਲਾਇਆ ਜਾ ਰਿਹਾ ਸੀ। ਹੁਣ ਸੈਂਟਰ ਵਾਲੇ ਮੌਕੇ ਤੋਂ ਫਰਾਰ ਹੋ ਗਏ ਹਨ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਹ ਜਗਰਾਓਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਨਸ਼ਾ ਛਡਾਉਣ ਲਈ ਪਿੰਡ ਚੀਮਾ ਸਥਿਤ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਸੀ। ਜਿੱਥੇ ਨਸ਼ਾ ਛਡਾਊ ਕੇਂਦਰ ਦੇ ਸੰਚਾਲਕਾਂ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਤੋਂ ਬਾਅਦ ਜਦੋਂ ਮੇਰੇ ਭਰਾ ਦੀ ਮੌਤ ਹੋ ਗਈ ਤਾਂ ਕੱਲ੍ਹ ਸ਼ਾਮ ਮੇਰੇ ਭਰਾ ਦੀ ਮ੍ਰਿਤਕ ਦੇਹ ਲੈ ਕੇ ਸਾਡੇ ਘਰ ਪਹੁੰਚੇ ਪਰ ਅਸੀਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ।

illegal drug rehabilitation center
ਮ੍ਰਿਤਕ ਕਰਮਜੀਤ (ETV Bharat)

ਇਨਸਾਫ਼ ਦੀ ਮੰਗ

ਮ੍ਰਿਤਕ ਦੀ ਭੈਣ ਨੇ ਪੰਜਾਬ ਸਰਕਾਰ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ "ਜੇਕਰ ਪੰਜਾਬ ਵਿੱਚੋਂ ਨਸ਼ਾ ਬੰਦ ਹੁੰਦਾ ਤਾਂ ਅੱਜ ਮੇਰਾ ਭਰਾ ਸ਼ਾਇਦ ਨਾ ਮਰਦਾ"। ਮੇਰੇ ਭਰਾ ਦੀ 5 ਮਹੀਨੇ ਹੀ ਪਹਿਲਾਂ ਹੀ ਵਿਆਹ ਹੋਇਆ ਸੀ ਅਜੇ ਤਾਂ ਸਾਡੇ ਚਾਅ ਲਾਡ ਵੀ ਪੂਰੇ ਵੀ ਨਹੀਂ ਹੋਏ ਕਿ ਅੱਜ ਨਸ਼ੇ ਕਾਰਨ ਮੇਰੇ ਭਰਾ ਦੀ ਮੌਤ ਹੋ ਗਈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੇਂਦਰ ਵਿੱਚ 20-25 ਹੋਰ ਨੌਜਵਾਨ ਦਾਖਲ ਹਨ। ਮ੍ਰਿਤਕ ਦੀ ਭੈਣ ਨੇ ਇੱਥੋਂ ਤੱਕ ਆਖ ਦਿੱਤਾ ਕਿ " ਸਾਨੂੰ ਇਨਸਾਫ਼ 'ਚ ਪੁਲਿਸ ਦੀ ਕਾਰਵਾਈ ਨਹੀਂ ਬਲਕਿ ਲਾਸ਼ ਬਦਲੇ ਲਾਸ਼ ਚਾਹੀਦੀ ਹੈ"।

ਪਲਿਸ ਅਧਿਕਾਰੀ ਦਾ ਪੱਖ

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਆ ਕੇ ਦੇਖਿਆ ਗਿਆ ਅਤੇ 20-25 ਹੋਰ ਮੁੰਡਿਆਂ ਨੂੰ ਰਿਹਾਅ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਇਹ ਨਸ਼ਾ ਛਡਾਉਣ ਵਾਲਾ ਸੈਂਟਰ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ। ਜਿਸ ਤੋਂ ਇਸ ਸੈਂਟਰ ਦੇ ਮਾਲਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਆਖਿਆ ਕਿ ਪੀੜਤਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।

"ਅਸੀਂ ਵੀ ਇਸ ਸੈਂਟਰ 'ਚ ਨਸ਼ਾ ਛੱਡਣ ਆਏ ਸਾਂ ਪਰ ਸਾਨੂੰ ਨਹੀਂ ਪਤਾ ਸੀ ਇੱਥੇ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇੱਥੇ ਸਾਰੇ ਹੀ ਮੁੰਡਿਆਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟ ਕੇ ਉਨ੍ਹਾਂ ਦੇ ਸ਼ਰੀਰ 'ਤੇ ਨਿਸ਼ਾਨ ਪਾ ਰੱਖੇ ਹਨ। ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੂੰ ਸਾਡੇ ਸਾਹਮਣੇ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ"। -ਚਸ਼ਮਦੀਦ

ਕੀ ਐਕਸ਼ਨ ਲਵੇਗੀ ਸਰਕਾਰ?

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ

  • ਪੰਜਾਬ ਸਰਕਾਰ ਅਤੇ ਸਬੰਧੀ ਅਧਿਕਾਰੀ ਇਸ ਮਾਮਲੇ 'ਚ ਕੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ?
  • ਕੀ ਪੰਜਾਬ 'ਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛਡਾਊ ਸੈਂਟਰਾਂ 'ਤੇ ਰੋਕ ਲੱਗੇਗੀ?
  • ਸਭ ਤੋਂ ਵੱਡਾ ਸਵਾਲ ਇਸ ਨੌਜਵਾਨ ਦੇ ਕਾਤਲ ਕਦੋਂ ਫੜੇ ਜਾਣਗੇ?

Last Updated : Nov 28, 2024, 7:39 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.