ETV Bharat / state

ਸਾਈਬਰ ਠੱਗੀ ਮਾਰਨ ਦੇ ਨਵੇਂ ਤਰੀਕਿਆਂ ਤੋਂ ਤੁਸੀਂ ਵੀ ਰਹਿ ਜਾਓਗੇ ਦੰਗ, ਦੇਸ਼ ਭਰ 'ਚ ਪੰਜਵੇਂ ਨੰਬਰ 'ਤੇ ਪੰਜਾਬ

ਸਾਈਬਰ ਠੱਗਾਂ ਨੇ ਠੱਗੀ ਦੇ ਨਵੇਂ ਢੰਗ ਬਣਾ ਲਏ ਹਨ। ਉਥੇ ਹੀ ਸਾਈਬਰ ਠੱਗੀ ਦੇ ਮਾਮਲੇ 'ਚ ਪੰਜਾਬ ਦੇਸ਼ ਭਰ 'ਚ ਪੰਜਵੇਂ ਨੰਬਰ 'ਤੇ ਹੈ।

ਸਾਈਬਰ ਠੱਗੀਆਂ ਮਾਰਨ ਦੇ ਤਰੀਕੇ
ਸਾਈਬਰ ਠੱਗੀਆਂ ਮਾਰਨ ਦੇ ਤਰੀਕੇ (ETV BHARAT)
author img

By ETV Bharat Punjabi Team

Published : Nov 28, 2024, 6:40 PM IST

ਲੁਧਿਆਣਾ: ਸਾਈਬਰ ਠੱਗੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਭਰ ਦੇ ਵਿੱਚ ਲੋਕ ਕਰੋੜਾਂ ਰੁਪਏ ਸਾਈਬਰ ਠੱਗਾਂ ਦੇ ਹੱਥੀ ਚੜ੍ ਕੇ ਗਵਾ ਰਹੇ ਹਨ। ਪਿਛਲੇ ਸਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਾਲ 2022 ਦੇ ਦੌਰਾਨ ਜਿੱਥੇ 329 ਮਾਮਲੇ ਰਜਿਸਟਰ ਹੋਏ ਸਨ, ਉੱਥੇ ਹੀ 2023 ਦੇ ਵਿੱਚ 353 ਅਤੇ 2024 ਚ ਹੁਣ ਤੱਕ 646 ਮਾਮਲੇ ਦਰਜ ਹੋ ਚੁੱਕੇ ਹਨ। ਜਿਸ ਵਿੱਚ ਕਰੋੜਾਂ ਰੁਪਇਆ ਦੀ ਨਾ ਸਿਰਫ ਠੱਗੀ ਮਾਰੀ ਗਈ, ਸਗੋਂ ਪੁਲਿਸ ਦੀ ਮਦਦ ਦੇ ਨਾਲ ਲੋਕਾਂ ਦੇ ਪੈਸੇ ਰਿਕਵਰ ਵੀ ਕਰਵਾਏ ਗਏ ਹਨ। ਸਾਈਬਰ ਠੱਗ ਨਿੱਤ ਨਵੇਂ ਤੌਰ ਤਰੀਕੇ ਅਪਣਾ ਕੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਹਾਲਾਂਕਿ ਹਰਿਆਣਾ ਦੇ ਵਿੱਚ ਪੰਜਾਬ ਨਾਲੋਂ ਵੀ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਯੂਨੀਅਨ ਮਨਿਸਟਰ ਵੱਲੋਂ ਇਹ ਅੰਕੜੇ ਬੀਤੇ ਦਿਨੀਂ ਸਾਂਝੇ ਵੀ ਕੀਤੇ ਗਏ ਹਨ।

ਸਾਈਬਰ ਠੱਗੀਆਂ ਮਾਰਨ ਦੇ ਤਰੀਕੇ (ETV BHARAT)

ਠੱਗੀ ਮਾਰਨ ਦੇ ਨਵੇਂ ਤਰੀਕੇ

ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਖੁਦ ਨੂੰ ਰਿਸ਼ਤੇਦਾਰ ਦੱਸ ਕੇ ਠੱਗੀ ਮਾਰਨ ਦੇ ਮਾਮਲੇ ਤਾਂ ਹੁਣ ਪੁਰਾਣੇ ਹੋ ਗਏ ਹਨ। ਹੁਣ ਸਾਈਬਰ ਠੱਗ ਹੋਰ ਵੀ ਜਿਆਦਾ ਸ਼ਾਤਿਰ ਹੋ ਗਏ ਹਨ, ਉਹ ਵਟਸਐਪ ਹੈੱਕ ਕਰਕੇ ਤੁਹਾਡੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਤੋਂ ਪੈਸੇ ਮੰਗਵਾਉਣ ਲੱਗ ਗਏ ਹਨ। ਲੁਧਿਆਣਾ ਸਾਈਬਰ ਸੈਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਤੁਹਾਨੂੰ ਵਟਸਐਪ 'ਤੇ ਲਿੰਕ ਭੇਜਿਆ ਜਾਂਦਾ ਹੈ, ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੋਈ ਡਿਲੀਵਰੀ ਬੋਏ ਲੁਕੇਸ਼ਨ ਲੱਭ ਰਿਹਾ ਹੈ। ਲੋਕੇਸ਼ਨ ਇਸ ਨੰਬਰ 'ਤੇ ਸਾਂਝੀ ਕਰੋ ਜਾਂ ਫਿਰ ਇਸ ਲਿੰਕ 'ਤੇ ਕਲਿੱਕ ਕਰੋ। ਉਸ ਤੋਂ ਬਾਅਦ ਤੁਹਾਡਾ ਵਟਸਐਪ ਹੈਕ ਕਰਕੇ ਠੱਗੀ ਮਾਰੀ ਜਾਂਦੀ ਹੈ। ਇੰਨਾ ਹੀ ਨਹੀਂ ਐਲਪੀਜੀ ਗੈਸ ਸਲਿੰਡਰ ਨਾ ਪਹੁੰਚਣ ਦੀ ਸੂਰਤ ਦੇ ਵਿੱਚ ਲੋਕਾਂ ਨੂੰ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਕੇਵਾਈਸੀ ਨਹੀਂ ਹੋਇਆ। ਫਿਰ ਸਾਰੀ ਜਾਣਕਾਰੀ ਫੋਨ 'ਤੇ ਲੈ ਕੇ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਹੈ। ਇੰਨਾ ਹੀ ਨਹੀਂ ਹੋਰ ਨਵੇਂ ਤਰੀਕੇ ਵੀ ਚੱਲ ਰਹੇ ਹਨ, ਜਿਸ ਦੇ ਤਹਿਤ ਲੋਕਾਂ ਨੂੰ ਇਨਵੈਸਟਮੈਂਟ ਦੇ ਨਾਂ 'ਤੇ ਜਾਂ ਫਿਰ ਲੋਕਾਂ ਨੂੰ ਡਰਾ ਧਮਕਾ ਕੇ ਵੀ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ।

ਸਾਈਬਰ ਠੱਗੀ ਤੋਂ ਕਿਵੇਂ ਬਚੀਏ

ਸਾਈਬਰ ਠੱਗਾਂ ਤੋਂ ਬਚਣ ਦੇ ਲਈ ਸਭ ਤੋਂ ਸਹਾਇਕ ਤਰੀਕਾ ਆਪਣੇ ਫੋਨ ਨੂੰ ਵੱਧ ਤੋਂ ਵੱਧ ਸੁਰੱਖਿਤ ਕਰਨਾ। ਬਿਨਾਂ ਸੋਚੇ ਸਮਝੇ ਕਿਤੇ ਵੀ ਐਪ ਜਾਂ ਫਿਰ ਲਿੰਕ 'ਤੇ ਕਲਿੱਕ ਕਰਨ ਤੋਂ ਗੁਰੇਜ ਕਰਨਾ ਅਤੇ ਨਾਲ ਹੀ ਜੇਕਰ ਅਜਿਹਾ ਕੁਝ ਹੋ ਜਾਂਦਾ ਹੈ ਤਾਂ ਤੁਰੰਤ 1930 'ਤੇ ਕਾਲ ਕਰਕੇ ਮਾਮਲਾ ਰਜਿਸਟਰ ਕਰਵਾਉਣਾ ਹੈ। ਜੇਕਰ ਜਲਦ ਤੋਂ ਜਲਦ ਸਾਈਬਰ ਠੱਗੀ ਹੋਣ ਦੀ ਸੂਰਤ ਦੇ ਵਿੱਚ ਮਾਮਲਾ ਦਰਜ ਕਰਵਾਇਆ ਜਾਵੇ ਤਾਂ ਪੈਸੇ ਰਿਕਵਰ ਵੀ ਹੋ ਜਾਂਦੇ ਹਨ। ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਵਰਧਮਾਨ ਗਰੁੱਪ ਦੇ ਮੁਖੀ ਨਾਲ ਵੀ 7 ਕਰੋੜ ਦੀ ਠੱਗੀ ਹੋਈ ਸੀ, ਪਰ ਸਮਾਂ ਰਹਿੰਦਿਆਂ ਸ਼ਿਕਾਇਤ ਕਰਨ ਕਰਕੇ ਉਹਨਾਂ ਦੇ ਪੈਸੇ ਰਿਕਵਰ ਹੋ ਗਏ। ਇੰਨਾ ਹੀ ਨਹੀਂ ਕਾਰੋਬਾਰੀ ਰਜਨੀਸ਼ ਅਹੂਜਾ ਨਾਲ 99 ਲੱਖ ਦੀ ਠੱਗੀ ਹੋਈ ਸੀ, ਉਹ ਵੀ ਪੁਲਿਸ ਵੱਲੋਂ ਰਿਕਵਰ ਕਰਵਾਏ ਗਏ। ਹੁਣ ਵੀ ਲੁਧਿਆਣਾ ਪੁਲਿਸ ਦੇ ਕੋਲ ਲੱਖਾਂ ਕਰੋੜਾਂ ਦੇ ਅਜਿਹੇ ਮਾਮਲੇ ਆ ਰਹੇ ਹਨ, ਜਿਨਾਂ ਵਿੱਚ ਸਾਈਬਰ ਠੱਗੀ ਹੋ ਰਹੀ ਹੈ ਅਤੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਸ 'ਚ ਨਾ ਸਿਰਫ ਅਨਪੜ, ਸਗੋਂ ਪੜ੍ਹੇ ਲਿਖੇ ਲੋਕ ਵੀ ਠੱਗੀ ਦਾ ਸ਼ਿਕਾਰ ਬਣ ਰਹੇ ਹਨ, ਇਸ ਕਰਕੇ ਸਾਵਧਾਨ ਰਹਿਣਾ ਹੀ ਸਭ ਤੋਂ ਜ਼ਰੂਰੀ ਹੈ।

ਸਾਈਬਰ ਠੱਗੀਆਂ ਮਾਰਨ ਦੇ ਤਰੀਕੇ
ਸਾਈਬਰ ਠੱਗੀਆਂ ਮਾਰਨ ਦੇ ਤਰੀਕੇ (ETV BHARAT)

ਸਾਈਬਰ ਠੱਗੀ ਦਾ ਕੇਸ ਸਟੱਡੀ

ਲੁਧਿਆਣਾ ਦੇ ਰਤਨ ਗੁਪਤਾ ਦੇ ਨਾਲ ਵੀ ਬੀਤੇ ਦਿਨੀਂ ਅਜਿਹੀ ਹੀ ਠੱਗੀ ਹੋਈ ਸੀ। ਉਸ ਨੂੰ ਨਿਵੇਸ਼ ਕਰਨ ਦੇ ਨਾਂ 'ਤੇ ਵਰਗਲਾ ਕੇ ਪੈਸੇ ਠੱਗੇ ਗਏ ਸਨ। ਉਸ ਕੋਲੋਂ ਦੋ ਟਰਾਂਜੈਕਸ਼ਨ ਕਰਵਾਈਆਂ ਗਈਆਂ। ਇਸ 'ਚ ਪਹਿਲੀ, ਇੱਕ ਲੱਖ ਦੀ ਅਤੇ ਦੂਜੀ 50,000 ਦੀ ਤੇ ਕੁੱਲ ਡੇਢ ਲੱਖ ਰੁਪਏ ਦੀ ਉਸ ਦੇ ਨਾਲ ਠੱਗੀ ਵੱਜੀ। ਇਸ 'ਚ ਉਸ ਨੇ ਸਮਾਂ ਰਹਿੰਦਿਆਂ 1930 ਨੰਬਰ 'ਤੇ ਕਾਲ ਕੀਤਾ, ਸਾਈਬਰ ਪੁਲਿਸ ਸਟੇਸ਼ਨ ਸੰਪਰਕ ਕੀਤਾ ਅਤੇ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਸ ਮਾਮਲੇ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਨਾ ਸਿਰਫ ਕਾਰਵਾਈ ਕੀਤੀ ਸਗੋਂ ਰਤਨ ਗੁਪਤਾ ਦੇ ਡੇਢ ਲੱਖ ਰੁਪਏ ਵੀ ਰਿਕਵਰ ਕਰਵਾਏ। ਜਿਸ ਨੂੰ ਲੈ ਕੇ ਰਤਨ ਗੁਪਤਾ ਨੇ ਪੁਲਿਸ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਲੁਧਿਆਣਾ ਪੁਲਿਸ ਦੀ ਮਦਦ ਦੇ ਨਾਲ ਅਜਿਹਾ ਹੋਇਆ। ਉਹਨਾਂ ਇਹ ਵੀ ਕਿਹਾ ਕਿ ਲੋਕ ਸਾਵਧਾਨ ਰਹਿਣ ਅਤੇ ਜੇਕਰ ਜਾਣੇ-ਅਣਜਾਣੇ ਦੇ ਵਿੱਚ ਉਹਨਾਂ ਦੇ ਨਾਲ ਠੱਗੀ ਹੋ ਵੀ ਜਾਂਦੀ ਹੈ ਤਾਂ ਤੁਰੰਤ 1930 ਨੰਬਰ 'ਤੇ ਕਾਲ ਕਰਨ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.