ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਭਾਰ ਵਧਣ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਪਤਲੇ ਸਰੀਰ ਤੋਂ ਪਰੇਸ਼ਾਨ ਹਨ ਅਤੇ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ। ਭਾਰ ਵਧਾਉਣ ਲਈ ਤੁਹਾਨੂੰ ਥੋੜੀ ਮਿਹਨਤ ਕਰਨੀ ਪਵੇਗੀ ਅਤੇ ਧੀਰਜ ਰੱਖਣਾ ਪਵੇਗਾ। ਕੁਝ ਲੋਕ ਸੋਚਦੇ ਹਨ ਕਿ ਭਾਵੇਂ ਉਹ ਸਿਹਤਮੰਦ ਭੋਜਨ ਜਾਂ ਫਿਰ ਜੰਕ ਫੂਡ ਖਾ ਲੈਣ ਤਾਂ ਵੀ ਉਨ੍ਹਾਂ ਦਾ ਭਾਰ ਨਹੀਂ ਵਧੇਗਾ। ਪਰ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਏਜਿੰਗ ਦੁਆਰਾ ਕੀਤੇ ਗਏ ਇੱਕ ਡਾਕਟਰੀ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਨਾ ਗਲਤ ਹੈ ।
ਭਾਰ ਵਧਾਉਣ ਲਈ ਕੀ ਕਰੀਏ?
- ਕੇਲਾ: ਕੇਲਾ ਉਨ੍ਹਾਂ ਲੋਕਾਂ ਲਈ ਵਰਦਾਨ ਹੈ ਜੋ ਭਾਰ ਵਧਾਉਣਾ ਚਾਹੁੰਦੇ ਹਨ, ਕਿਉਂਕਿ ਇਸ ਵਿੱਚ ਜ਼ਿਆਦਾ ਪੋਸ਼ਕ ਤੱਤ ਅਤੇ ਕਾਰਬੋਹਾਈਡ੍ਰੇਟ ਹੁੰਦੇ ਹਨ। ਰੋਜ਼ਾਨਾ ਸਵੇਰੇ ਦੁੱਧ ਜਾਂ ਦਹੀਂ ਦੇ ਨਾਲ ਕੇਲਾ ਖਾਓ। ਡਾ. ਹੰਜਾਜੀ ਯੋਗੇਂਦਰ ਦਾ ਕਹਿਣਾ ਹੈ ਕਿ ਤੁਸੀਂ ਦਿਨ ਵਿੱਚ ਦੋ ਜਾਂ ਤਿੰਨ ਕੇਲੇ ਖਾ ਸਕਦੇ ਹੋ।
- ਚੌਲ: ਚੌਲਾਂ ਵਿੱਚ ਭਾਰ ਵਧਾਉਣ ਲਈ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਲਈ ਤੁਸੀਂ ਚੌਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਚੌਲ ਫਾਈਬਰ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੇ ਹਨ। ਭੋਜਨ ਵਿੱਚ ਦਾਲ ਦੇ ਨਾਲ ਦਿਨ ਵਿੱਚ ਦੋ ਵਾਰ ਚੌਲ ਖਾਧੇ ਜਾ ਸਕਦੇ ਹਨ।
- ਆਲੂ: ਸਟਾਰਚ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਆਲੂ ਚਰਬੀ ਦੇ ਟਿਸ਼ੂ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਰੋਜ਼ਾਨਾ 100 ਗ੍ਰਾਮ ਆਲੂ ਤੁਸੀਂ ਖਾ ਸਕਦੇ ਹੋ। ਇਸ ਤਰ੍ਹਾਂ ਆਲੂ ਨੂੰ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
- ਛੋਲੇ: ਪ੍ਰੋਟੀਨ ਨਾਲ ਭਰਪੂਰ ਛੋਲਿਆਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਵਿੱਚ ਮੌਜੂਦ ਪ੍ਰੋਟੀਨ ਮਜਬੂਤ ਮਾਸਪੇਸ਼ੀਆਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਵੀ ਕਰਦਾ ਹੈ।
ਭੋਜਨ ਨੂੰ ਇਸ ਤਰ੍ਹਾਂ ਖਾਣਾ ਫਾਇਦੇਮੰਦ
ਇੱਕ ਵਾਰ ਵਿੱਚ ਬਹੁਤ ਜ਼ਿਆਦਾ ਖਾਣ ਨਾਲ ਤੁਹਾਨੂੰ ਦੂਜੀ ਵਾਰ ਭੁੱਖ ਘੱਟ ਲੱਗ ਸਕਦੀ ਹੈ। ਇਸ ਲਈ ਜੇਕਰ ਤੁਸੀਂ ਆਪਣੇ ਭੋਜਨ ਨੂੰ 6 ਭਾਗਾਂ ਵਿੱਚ ਵੰਡਦੇ ਹੋ, ਤਾਂ ਤੁਹਾਨੂੰ ਜਲਦੀ ਸੁਧਾਰ ਨਜ਼ਰ ਆਵੇਗਾ। ਸਨੈਕਸ ਦੇ ਰੂਪ ਵਿੱਚ ਗਿਰੀਦਾਰ ਅਤੇ ਸੌਗੀ ਵੀ ਖਾਧੀ ਜਾ ਸਕਦੀ ਹੈ।
ਇਹ ਵੀ ਪੜ੍ਹੋ:-