ਮੁੰਬਈ (ਬਿਊਰੋ): ਅਦਾਕਾਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ '12ਵੀਂ ਫੇਲ੍ਹ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਅਦਾਕਾਰ ਨੂੰ ਸਰਵੋਤਮ ਅਦਾਕਾਰ ਆਲੋਚਕ ਸ਼੍ਰੇਣੀ ਵਿੱਚ ਫਿਲਮਫੇਅਰ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਅੱਜ 30 ਜਨਵਰੀ ਨੂੰ ਅਦਾਕਾਰ ਨੇ ਫਿਲਮ ਦੇ ਅਸਲੀ ਹੀਰੋ ਆਈਪੀਐਸ ਮਨੋਜ ਕੁਮਾਰ ਸ਼ਰਮਾ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਹ ਉਨ੍ਹਾਂ ਨਾਲ ਆਪਣਾ ਐਵਾਰਡ ਸਾਂਝਾ ਕਰਦੇ ਨਜ਼ਰ ਆ ਰਹੇ ਹਨ।
ਵਿਕਰਾਂਤ ਮੈਸੀ ਨੇ ਮੰਗਲਵਾਰ ਨੂੰ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਆਈਪੀਐਸ ਮਨੋਜ ਕੁਮਾਰ ਸ਼ਰਮਾ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਰੀਅਲ ਹੀਰੋ'। ਤਸਵੀਰ ਵਿੱਚ ਵਿਕਰਾਂਤ ਮੈਸੀ ਆਈਪੀਐਸ ਮਨੋਜ ਕੁਮਾਰ ਸ਼ਰਮਾ ਨਾਲ ਆਪਣਾ ਫਿਲਮਫੇਅਰ ਐਵਾਰਡ ਸਾਂਝਾ ਕਰਦੇ ਨਜ਼ਰ ਆ ਰਹੇ ਹਨ।