ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਫਿਲਮ 'ਇੱਲਤੀ' ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕਾਮੇਡੀ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। 14 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਜਗਜੀਤ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀਆਂ ਹਨ।
ਕਿਹੋ ਜਿਹਾ ਹੈ ਫਿਲਮ ਦਾ ਟ੍ਰੇਲਰ
ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਇਨਸਾਨ ਕੱਪੜਿਆਂ ਦੀ ਜਗ੍ਹਾਂ ਪੱਤਿਆਂ ਨਾਲ ਆਪਣਾ ਸਰੀਰ ਢੱਕ ਕੇ ਰੱਖਿਆ ਕਰਦਾ ਸੀ। ਟ੍ਰੇਲਰ ਵਿੱਚ ਔਰਤਾਂ ਦੇ ਮੁਫ਼ਤ ਕਿਰਾਏ, ਕਾਮੇਡੀ ਕਰਦਾ ਏ ਬੱਚਾ ਮੁੱਖ ਮੰਤਰੀ ਤਾਂ ਪੱਕਾ ਬਣੇਗਾ ਵਰਗੇ ਕਈ ਅਜਿਹੇ ਡਾਇਲਾਗ ਹਨ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੇ ਹਨ। ਇਸ ਤੋਂ ਇਲਾਵਾ ਸਾਊਥ ਦੀ ਸੁਪਰਹਿੱਟ ਫਿਲਮ 'ਪੁਸ਼ਪਾ' ਦਾ ਇੱਕ ਜਗ੍ਹਾਂ ਜ਼ਿਕਰ ਸੁਣਨ ਨੂੰ ਮਿਲਿਆ ਹੈ, ਜੋ ਕਿ ਕਾਫੀ ਰੌਚਕ ਹੈ। ਤਾਨੀਆ ਸ਼੍ਰੀਵੱਲੀ ਅਤੇ ਜਗਜੀਤ ਸੰਧੂ ਪੁਸ਼ਪਾ ਬਣਿਆ ਨਜ਼ਰ ਆਇਆ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉਤੇ ਵੀ ਟਿੱਪਣੀ ਕੀਤੀ ਗਈ ਹੈ।
ਟ੍ਰੇਲਰ ਦੇਖ ਕੇ ਕੀ ਬੋਲੇ ਦਰਸ਼ਕ
ਹੁਣ ਇਸ ਟ੍ਰੇਲਰ ਉਤੇ ਕਈ ਤਰ੍ਹਾਂ ਦੇ ਕੁਮੈਂਟ ਆ ਰਹੇ ਹਨ, ਇੱਕ ਨੇ ਲਿਖਿਆ, 'ਆ ਗਿਆ ਭੋਲਾ ਛਾਅ ਗਿਆ ਭੋਲਾ।' ਇੱਕ ਹੋਰ ਨੇ ਲਿਖਿਆ, 'ਬਿਲਕੁਲ ਵਿਲੱਖਣ ਅਤੇ ਤਾਜ਼ਾ ਸਮੱਗਰੀ ਵਾਲਾ ਸ਼ਾਨਦਾਰ ਪ੍ਰੋਜੈਕਟ।' ਇਸ ਤੋਂ ਇਲਾਵਾ ਕਈਆਂ ਨੇ ਫਿਲਮ ਨੂੰ ਜਲਦੀ ਰਿਲੀਜ਼ ਕਰਨ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਉਹ ਜਿਆਦਾ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ।
ਫਿਲਮ ਦੀ ਸਟਾਰ ਕਾਸਟ
ਫਿਲਮ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਘਵੀਰ ਬੋਲੀ, ਅਨੀਤਾ ਦੇਵਗਨ, ਸੁਰੇਂਦਰ ਸ਼ਰਮਾ, ਸੰਜੂ ਸੋਲੰਕੀ, ਸਤਵੰਤ ਕੌਰ, ਦਿਲਾਵਰ ਸਿੱਧੂ, ਦਲਜਿੰਦਰ ਬਸਰਾਂ, ਇਕਤਰ ਸਿੰਘ, ਬਸ਼ੀਰ ਖਾਨ, ਹਰਜੀਤ ਕੈਂਥ, ਜਤਿੰਦਰ ਰਾਮਗੜ੍ਹੀਆ, ਵਿਕਰਮ ਖਹਿਰਾ, ਗੁਰਨਵ, ਗੁਰੂ ਬਮਰਾਹ, ਨਵਦੀਪ, ਵਿਰਾਟ ਮਹਿਲ ਵਰਗੇ ਕਈ ਸ਼ਾਨਦਾਰ ਕਲਾਕਾਰ ਹਨ। ਇਹ ਫਿਲਮ 14 ਫ਼ਰਵਰੀ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ:
- ਕਦੇ 500 ਰੁਪਏ ਨਾਲ ਕਰਦਾ ਸੀ ਗੁਜ਼ਾਰਾ, ਅੱਜ 300 ਕਰੋੜ ਦਾ ਮਾਲਕ ਹੈ ਇਹ ਅੰਮ੍ਰਿਤਸਰ ਦਾ ਕਾਮੇਡੀਅਨ, ਹੁਣ ਮਿਲੀ ਜਾਨੋਂ ਮਾਰਨ ਦੀ ਧਮਕੀ
- 10 ਸਾਲਾਂ ਬਾਅਦ ਸਿਲਵਰ ਸਕਰੀਨ 'ਤੇ ਵਾਪਸੀ ਕਰਨ ਜਾ ਰਹੀ ਇਹ ਬਾਲੀਵੁੱਡ ਅਦਾਕਾਰਾ, ਇਸ ਪੰਜਾਬੀ ਫਿਲਮ 'ਚ ਆਵੇਗੀ ਨਜ਼ਰ
- "ਇਹ ਨੀ ਬੁੱਢੀ ਹੁੰਦੀ...", ਨੀਰੂ ਬਾਜਵਾ ਬਾਰੇ ਅਜਿਹਾ ਕਿਉਂ ਬੋਲ ਰਿਹਾ ਹੈ ਇਹ ਸੋਸ਼ਲ ਮੀਡੀਆ ਪ੍ਰਭਾਵਕ, ਦੇਖੋ ਜ਼ਰਾ ਵੀਡੀਓ