ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਹਨ ਚਰਚਿਤ ਗਾਇਕ ਦਿਲਪ੍ਰੀਤ ਢਿੱਲੋਂ, ਜੋ ਅਪਣਾ ਨਵਾਂ ਗਾਣਾ 'ਹੂ ਜੱਟੀਏ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਸੁਰੀਲੀ ਅਤੇ ਗੜਕਵੀ ਅਵਾਜ਼ ਦਾ ਅਹਿਸਾਸ ਕਰਵਾਉਂਦਾ ਇਹ ਗੀਤ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਵਾਈਟ ਹਿੱਲ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਗੁਰ ਸਿੱਧੂ ਵੱਲੋਂ ਤਿਆਰ ਕੀਤਾ ਗਿਆ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਗੀਤਕਾਰ ਕਪਤਾਨ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਰਚੇ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਡ ਸਿੰਘ ਸਿੱਧੂ ਵੱਲੋਂ ਬੇਹੱਦ ਉੱਚ ਪੱਧਰੀ ਸੰਗੀਤਕ ਮਾਪਦੰਢਾਂ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਨੂੰ ਗਾਇਕ ਦਿਲਪ੍ਰੀਤ ਢਿੱਲੋਂ ਦੁਆਰਾ ਬਹੁਤ ਹੀ ਸ਼ਾਨਦਾਰ ਰੂਪ ਵਿੱਚ ਅੰਜ਼ਾਮ ਦਿੱਤਾ ਗਿਆ ਹੈ, ਜਿਸ ਵਿੱਚ ਇਸ ਹੋਣਹਾਰ ਗਾਇਕ ਦਾ ਇੱਕ ਹੋਰ ਨਿਵੇਕਲਾ ਗਾਇਕੀ ਅੰਦਾਜ਼ ਸੁਣਨ ਅਤੇ ਵੇਖਣ ਨੂੰ ਮਿਲੇਗਾ।
ਪੰਜਾਬੀਆਂ ਦੇ ਵੱਖਰੇ ਸਵੈਗ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਪ੍ਰਾਂਜਲ ਦਾਹੀਆ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵੱਲੋਂ ਦਿਲਪ੍ਰੀਤ ਢਿੱਲੋ ਨਾਲ ਬਹੁਤ ਹੀ ਖੂਬਸੂਰਤ ਫੀਚਰਿੰਗ ਕੀਤੀ ਗਈ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਅਤੇ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਗਏ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਹਿਤੇਸ਼ ਅਰੋੜਾ ਵੱਲੋਂ ਕੀਤਾ ਗਿਆ ਹੈ, ਜੋ ਅੱਜਕੱਲ੍ਹ ਸੰਗੀਤਕ ਵੀਡੀਓਜ਼ ਖੇਤਰ ਦੇ ਵੱਡੇ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆਂ ਨੂੰ ਲੈ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਇਹ ਸੁਰੀਲੇ ਗਾਇਕ, ਜੋ ਗਾਇਕੀ ਦੇ ਨਾਲ-ਨਾਲ ਫਿਲਮੀ ਖੇਤਰ ਵਿੱਚ ਵੀ ਬਰਾਬਰਤਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ।
ਇਹ ਵੀ ਪੜ੍ਹੋ:
- "ਕਾਮੇਡੀ ਕਰਦਾ ਏ ਬੱਚਾ ਮੁੱਖ ਮੰਤਰੀ ਤਾਂ ਪੱਕਾ ਬਣੇਗਾ", ਹਸਾ-ਹਸਾ ਢਿੱਡੀ ਪੀੜਾਂ ਪਾ ਦੇਵੇਗਾ ਫਿਲਮ 'ਇੱਲਤੀ' ਦਾ ਟ੍ਰੇਲਰ
- ਕਦੇ 500 ਰੁਪਏ ਨਾਲ ਕਰਦਾ ਸੀ ਗੁਜ਼ਾਰਾ, ਅੱਜ 300 ਕਰੋੜ ਦਾ ਮਾਲਕ ਹੈ ਇਹ ਅੰਮ੍ਰਿਤਸਰ ਦਾ ਕਾਮੇਡੀਅਨ, ਹੁਣ ਮਿਲੀ ਜਾਨੋਂ ਮਾਰਨ ਦੀ ਧਮਕੀ
- 10 ਸਾਲਾਂ ਬਾਅਦ ਸਿਲਵਰ ਸਕਰੀਨ 'ਤੇ ਵਾਪਸੀ ਕਰਨ ਜਾ ਰਹੀ ਇਹ ਬਾਲੀਵੁੱਡ ਅਦਾਕਾਰਾ, ਇਸ ਪੰਜਾਬੀ ਫਿਲਮ 'ਚ ਆਵੇਗੀ ਨਜ਼ਰ