ETV Bharat / entertainment

'ਡਾਕੂਆਂ ਦਾ ਮੁੰਡਾ 3' 'ਚ ਨਜ਼ਰ ਆਏਗੀ ਬਾਣੀ ਸੰਧੂ, ਦੇਵ ਖਰੌੜ ਨਾਲ ਕਰੇਗੀ ਰੁਮਾਂਸ - DAKUAAN DA MUNDA 3

ਪੰਜਾਬੀ ਗਾਇਕਾ ਬਾਣੀ ਸੰਧੂ ਜਲਦ ਹੀ ਦੇਵ ਖਰੌੜ ਦੀ ਫਿਲਮ 'ਡਾਕੂਆਂ ਦਾ ਮੁੰਡਾ 3' ਵਿੱਚ ਨਜ਼ਰ ਆਉਣ ਜਾ ਰਹੇ ਹਨ।

ਬਾਣੀ ਸੰਧੂ
ਬਾਣੀ ਸੰਧੂ (Photo: ETV Bharat/ Instagram)
author img

By ETV Bharat Entertainment Team

Published : Feb 5, 2025, 10:31 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੀ ਹੈ ਪ੍ਰਤਿਭਾਵਾਨ ਅਤੇ ਚਰਚਿਤ ਗਾਇਕਾ ਬਾਣੀ ਸੰਧੂ, ਜੋ ਬਤੌਰ ਅਦਾਕਾਰਾ ਵੀ ਪਾਲੀਵੁੱਡ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਦੀ ਜਾ ਰਹੀ ਹੈ, ਜਿਸ ਦੇ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ 3', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

"ਡ੍ਰੀਮ ਰਿਐਲਟੀ ਮੂਵੀਜ਼" ਦੇ ਬੈਨਰ ਹੇਠ ਨਿਰਮਾਤਾ ਰਵਨੀਤ ਕੌਰ ਚਾਹਲ ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਨਰਿੰਦਰ ਅੰਬਰਸਰੀਆ, ਜਦਕਿ ਨਿਰਦੇਸ਼ਨ ਹੈਪੀ ਰੋਡੇ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲ ਹੀ ਵਿੱਚ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਰੋਡੇ ਕਾਲਜ' ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ।

ਪਾਲੀਵੁੱਡ ਦੀਆਂ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਰਹੀਆਂ 'ਡਾਕੂਆਂ ਦਾ ਮੁੰਡਾ' ਅਤੇ 'ਡਾਕੂਆਂ ਦਾ ਮੁੰਡਾ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਲੀਡ ਭੂਮਿਕਾ ਵਿੱਚ ਇੱਕ ਵਾਰ ਫਿਰ ਦੇਵ ਖਰੌੜ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਲ ਹੀ ਮੇਨ ਲੀਡ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਅਦਾਕਾਰਾ ਬਾਣੀ ਸੰਧੂ, ਜੋ ਅਪਣੀ ਇਸ ਇੱਕ ਹੋਰ ਅਹਿਮ ਫਿਲਮ ਨੂੰ ਲੈ ਇੰਨੀ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਵੀ ਬਣੀ ਹੋਈ ਹੈ।

ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਖਾਸੀ ਪਸੰਦ ਕੀਤੀ ਗਈ ਜੈ ਰੰਧਾਵਾ ਸਟਾਰਰ 'ਮੈਡਲ' ਨਾਲ ਪੰਜਾਬੀ ਸਿਨੇਮਾ ਦਾ ਪ੍ਰਭਾਵੀ ਹਿੱਸਾ ਬਣੀ ਅਦਾਕਾਰਾ ਬਾਣੀ ਸੰਧੂ ਦੀ ਉਕਤ ਦੂਜੀ ਪੰਜਾਬੀ ਫਿਲਮ ਹੈ, ਜਿਸ ਵਿੱਚ ਉਹ ਇੱਕ ਵਾਰ ਮੁੜ ਲੀਡਿੰਗ ਭੂਮਿਕਾ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ।

ਮੂਲ ਰੂਪ ਵਿੱਚ ਪੰਜਾਬ ਦੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਗਾਇਕਾ ਬਾਣੀ ਸੰਧੂ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਚੌਖਾ ਸਥਾਨ ਬਣਾ ਲੈਣ ਵਿੱਚ ਕਾਮਯਾਬ ਰਹੀ ਹੈ, ਜਿਸ ਵੱਲੋਂ ਗਾਏ ਕਈ ਗਾਣੇ ਟੌਪ ਚਾਰਟ ਬਸਟਰ ਗਾਣਿਆ ਵਜੋਂ ਅਪਣੀ ਉਪ-ਸਥਿਤੀ ਦਰਜ ਕਰਵਾਉਣ ਵਿੱਚ ਕਾਮਯਾਬ ਰਹੇ ਹਨ, ਜਿੰਨ੍ਹਾਂ ਵਿੱਚ '8 ਪਰਚੇ', 'ਹੋਰਸ ਸਟਿੱਕ', 'ਮਾਝੇ ਵਾਲੇ' ਅਤੇ 'ਸਰਪੰਚੀ' ਆਦਿ ਸ਼ੁਮਾਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.