ਚੰਡੀਗੜ੍ਹ: ਪਾਲੀਵੁੱਡ ਅਤੇ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਮਹਿਰਾਜ ਸਿੰਘ, ਜਿੰਨ੍ਹਾਂ ਵੱਲੋਂ ਅੱਜ ਬਤੌਰ ਨਿਰਦੇਸ਼ਕ ਅਪਣੀ ਪੰਜਾਬੀ ਵੈੱਬ 'ਬਸੰਤ ਕੌਰ' ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਦੇਸੀ ਮੇਕਰਸ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਭਾਵਪੂਰਨ ਪੰਜਾਬੀ ਵੈੱਬ ਸੀਰੀਜ਼ ਦੁਆਰਾ ਦੋ ਨਵੇਂ ਅਤੇ ਪ੍ਰਤਿਭਾਵਾਨ ਚਿਹਰੇ ਲਵਨੀਤ ਕੌਰ ਅਤੇ ਪ੍ਰੀਤ ਸੁੱਖ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੰਨੇ ਕਲਾਕਾਰ ਵੱਲੋਂ ਵੀ ਮਹੱਤਵਪੂਰਨ ਭੁਮਿਕਾਵਾਂ ਅਦਾ ਕੀਤੀਆਂ ਜਾਣਗੀਆਂ, ਜਿੰਨ੍ਹਾਂ ਵਿੱਚ ਸੰਜੂ ਸੋਲੰਕੀ, ਬਲਜਿੰਦਰ ਕੌਰ, ਗਰਿਮਾ ਸੈਵੀ ਅਤੇ ਬੱਬਰ ਸ਼ਾਮਿਲ ਹਨ।
ਮੇਨ ਸਟ੍ਰੀਮ ਕੰਟੈਂਟ ਪੈਟਰਨ ਤੋਂ ਅਲਹਦਾ ਹੱਟ ਕੇ ਬਣਾਈ ਜਾਣ ਵਾਲੀ ਇਸ ਕਮਰਸ਼ਿਅਲ ਪੰਜਾਬੀ ਵੈੱਬ ਸੀਰੀਜ਼ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਔਰਤਾਂ ਦੇ ਸਵੈਮਾਣ ਨੂੰ ਪ੍ਰਤੀਬਿੰਬ ਕਰਦੀ ਇਹ ਵੈੱਬ ਇੱਕ ਔਰਤ-ਮੁਖੀ ਕਹਾਣੀ ਅਧਾਰਿਤ ਹੈ, ਜੋ ਉਨ੍ਹਾਂ ਅੰਦਰਲੀ ਸ਼ਕਤੀ ਨੂੰ ਪਰਿਭਾਸ਼ਿਤ ਕਰਦੀ ਹੈ।
ਪੰਜਾਬੀ ਵੈੱਬ ਸੀਰੀਜ਼ ਦੇ ਖੇਤਰ ਨੂੰ ਹੋਰ ਨਵੀਂਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਜਾ ਰਹੀ ਇਸ ਫਿਲਮ ਦਾ ਨਿਰਮਾਣ-ਲੇਖਨ ਅਤੇ ਨਿਰਦੇਸ਼ਨ ਤਿੰਨੋ ਜ਼ਿੰਮੇਵਾਰੀਆਂ ਨੂੰ ਮਹਿਰਾਜ ਸਿੰਘ ਵੱਲੋਂ ਹੀ ਅੰਜ਼ਾਮ ਦਿੱਤਾ ਹੈ, ਜੋ ਅਪਣੀ ਇਸ ਨਿਵੇਕਲੀ ਸਿਰਜਨਾਤਮਕ ਪਹਿਲਕਦਮੀ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਸਾਲ 2021 ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 302 ਦੇ ਨਿਰਦੇਸ਼ਨ ਨਾਲ ਪਾਲੀਵੁੱਡ ਗਲਿਆਰਿਆਂ ਵਿੱਚ ਪ੍ਰਭਾਵੀ ਦਸਤਕ ਦੇਣ ਵਾਲੇ ਕਈ ਮਹਿਰਾਜ ਸਿੰਘ ਕਲਾਤਮਕ ਫਿਲਮਾਂ, ਵੈੱਬ ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਦਾ ਪ੍ਰਭਾਵੀ ਹਿੱਸਾ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲੀਆਂ ਕਰੀਅਰ ਦੌਰਾਨ ਅਦਾਕਾਰ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੇ ਗਏ ਪ੍ਰੋਜੈਕਟਸ ਵਿੱਚ ਪੰਜਾਬੀ ਫਿਲਮਾਂ 'ਪੇਂਟਰ', 'ਇੱਟਾ ਦਾ ਘਰ', 'ਮੇਰੀ ਪਿਆਰੀ ਦਾਦੀ', 'ਡਸਟਬਿਨ' ਤੋਂ ਇਲਾਵਾ ਸੰਗੀਕ ਵੀਡੀਓਜ਼ 'ਖੁਆਬ', 'ਮਜ਼ਬੂਰੀਆਂ', 'ਜੱਟੀ ਦਾ ਪਿਆਰ', 'ਬਲੇਮ ਆਨ ਸਾਹਿਬਾ', 'ਮੇਰੇ ਵਰਗਾ ਮੁੰਡਾ' ਆਦਿ ਸ਼ੁਮਾਰ ਰਹੇ ਹਨ।
ਓਟੀਟੀ ਸਟ੍ਰੀਮ ਹੋਣ ਜਾ ਰਹੀਆਂ ਆਗਾਮੀ ਬਹੁ-ਚਰਚਿਤ ਪੰਜਾਬੀ ਵੈੱਬ ਸੀਰੀਜ਼ ਵਜੋਂ ਦਰਸ਼ਕਾਂ ਦੇ ਸਨਮੁੱਖ ਕੀਤੇ ਜਾ ਰਹੇ ਇਸ ਸੀਰੀਜ਼ ਦੇ ਡਾਇਲਾਗ ਟਾਟਾ ਬੈਨੀਪਾਲ ਨੇ ਲਿਖੇ ਹਨ।
ਇਹ ਵੀ ਪੜ੍ਹੋ: