ਲੁਧਿਆਣਾ: ਸੋਨੇ ਦੇ ਰੇਟ ਵਿੱਚ ਰਿਕਾਰਡ ਤੋੜ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਸੋਨੇ ਦੇ ਨਾਲ-ਨਾਲ ਚਾਂਦੀ 'ਚ ਵੀ ਤੇਜ਼ੀ ਰਹੀ ਹੈ ਪਰ ਸੋਨਾ ਆਪਣੇ ਅੱਜ ਤੱਕ ਦੇ ਸਭ ਤੋਂ ਸਿਖਰਲੇ ਰੇਟਾਂ 'ਤੇ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਸੋਨੇ ਦਾ 84,500 ਰੇਟ ਹੋ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਪਿਛਲੇ 15 ਦਿਨਾਂ ਵਿੱਚ 4,000 ਦੇ ਕਰੀਬ ਰੇਟ ਵਿੱਚ ਵਾਧਾ ਹੋਇਆ ਹੈ। ਦੱਸ ਦਈਏ ਕਿ ਦਿਵਾਲੀ ਤੋਂ ਬਾਅਦ ਇੱਕ ਦੋ ਵਾਰ ਰੇਟ ਉੱਪਰ ਥੱਲੇ ਹੋਏ ਸੀ। ਪਰ ਪਿਛਲੇ 15 ਦਿਨਾਂ ਤੋਂ ਸੋਨੇ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
4,000 ਦੇ ਕਰੀਬ ਰੇਟ ਵਿੱਚ ਵਾਧਾ
ਇਸ ਸਬੰਧੀ ਅਸੀਂ ਲੁਧਿਆਣਾ ਦੇ ਸੁਨਿਆਰ ਬਾਜ਼ਾਰ ਦੇ ਜਨਰਲ ਸਕੱਤਰ ਵਿਨੋਦ ਜੈਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੋਨਾ ਅੱਜ ਤੱਕ ਦੇ ਸਭ ਤੋਂ ਸਿਖਰ ਰੇਟ 'ਤੇ ਹੈ। ਉਨ੍ਹਾਂ ਨੇ ਗੱਲ ਕਰਦੇ ਹੋਏ ਅੱਗੇ ਦੱਸਿਆ ਕਿ ਪਿਛਲੇ 15 ਦਿਨਾਂ ਵਿੱਚ ਰਿਕਾਰਡ ਤੋੜ ਵਾਧਾ ਦੇਖਣ ਨੂੰ ਮਿਲਿਆ ਹੈ। 4,000 ਦੇ ਕਰੀਬ ਰੇਟ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਸੋਨੇ ਦੇ ਰੇਟ ਇੱਕ ਲੱਖ ਰੁਪਏ ਤੱਕ ਪਹੁੰਚਣ ਦੀ ਉਮੀਦ
ਵਿਨੋਦ ਜੈਨ ਨੇ ਕਿਹਾ ਕਿ ਚਾਂਦੀ ਦੇ ਰੇਟਾਂ ਵਿੱਚ ਵੀ ਕੁਝ ਵਾਧਾ ਹੋਇਆ ਹੈ ਪਰ ਸੋਨੇ ਦੇ ਵੱਧ ਰਹੇ ਰੇਟਾਂ ਤੋਂ ਲੱਗਦਾ ਹੈ ਕਿ ਜਲਦ ਹੀ ਸੋਨੇ ਦੇ ਰੇਟ ਇੱਕ ਲੱਖ ਰੁਪਏ ਤੱਕ ਪਹੁੰਚ ਜਾਣਗੇ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਟ੍ਰੇਡਿੰਗ ਦਾ ਵੱਡਾ ਅਸਰ ਮੰਨਿਆ ਜਾ ਸਕਦਾ ਹੈ ਪਰ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਸੋਨੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਨ ਤਾਂ ਇਹ ਚੰਗਾ ਸਮਾਂ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੇ ਰੇਟ ਹੋਰ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ:-