ਮੁੰਬਈ (ਬਿਊਰੋ): 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੇ ਸਟਾਰ ਮੁਨਮੁਨ ਦੱਤਾ ਅਤੇ ਰਾਜ ਅਨਦਕਟ ਦੀ ਮੰਗਣੀ ਦੀਆਂ ਅਫਵਾਹਾਂ ਹਾਲ ਹੀ 'ਚ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੀ ਮੰਗਣੀ ਗੁਜਰਾਤ ਦੇ ਵਡੋਦਰਾ 'ਚ ਹੋਈ ਸੀ। ਪਰ ਹੁਣ ਦੋਹਾਂ ਕਲਾਕਾਰਾਂ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਅਤੇ ਮੰਗਣੀ ਦੀ ਅਫਵਾਹ ਨੂੰ ਨਕਾਰ ਦਿੱਤਾ।
ਮੁਨਮੁਨ ਦੱਤਾ ਦੀ ਇੰਸਟਾਗ੍ਰਾਮ ਸਟੋਰੀ ਹਾਲ ਹੀ 'ਚ ਮੁਨਮੁਨ ਯਾਨੀ ਕਿ ਬਬੀਤਾ ਨੇ ਇੱਕ ਇੰਟਰਵਿਊ 'ਚ ਕਿਹਾ, 'ਇਹ ਖਬਰ ਫਰਜ਼ੀ ਅਤੇ ਮਜ਼ਾਕੀਆ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ...ਅਤੇ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਆਪਣੀ ਊਰਜਾ ਇਨ੍ਹਾਂ ਜਾਅਲੀ ਖ਼ਬਰਾਂ 'ਤੇ ਖਰਚ ਨਹੀਂ ਕਰਨਾ ਚਾਹੁੰਦੀ ਜੋ ਵਾਰ-ਵਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।'
ਮੁਨਮੁਨ ਦੱਤਾ ਦੀ ਇੰਸਟਾਗ੍ਰਾਮ ਸਟੋਰੀ ਜਿਸ ਤੋਂ ਬਾਅਦ ਟੱਪੂ ਭਾਵ ਰਾਜ ਅਨਦਕਟ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਜਿਸ 'ਚ ਲਿਖਿਆ ਸੀ, 'ਸਭ ਨੂੰ ਹੈਲੋ, ਬਸ ਕੁਝ ਸਪੱਸ਼ਟ ਕਰਨ ਲਈ, ਜੋ ਖਬਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ, ਉਹ ਝੂਠੀ ਅਤੇ ਫਰਜ਼ੀ ਹੈ, ਟੀਮ ਰਾਜ ਅਨਦਕਟ'।
ਰਾਜ ਅਨਦਕਟ ਦੀ ਇੰਸਟਾਗ੍ਰਾਮ ਸਟੋਰੀ ਉਲੇਖਯੋਗ ਹੈ ਕਿ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ 2021 ਵਿੱਚ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ, ਮੁਨਮੁਨ ਅਤੇ ਰਾਜ ਅਨਦਕਟ ਦੋਵਾਂ ਨੇ ਇਸ ਤੋਂ ਇਨਕਾਰ ਕੀਤਾ ਸੀ ਅਤੇ ਅਜਿਹੀਆਂ ਖਬਰਾਂ ਦੀ ਆਲੋਚਨਾ ਵੀ ਕੀਤੀ ਸੀ।
ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਦੀ ਸਖ਼ਤ ਆਲੋਚਨਾ ਕੀਤੀ ਸੀ। ਮੁਨਮੁਨ ਦੱਤਾ ਨੇ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਵਿੱਚ ਬਬੀਤਾ ਦਾ ਕਿਰਦਾਰ ਨਿਭਾਇਆ ਹੈ ਜਦੋਂ ਕਿ ਰਾਜ ਨੇ ਸ਼ੋਅ ਵਿੱਚ ਟੱਪੂ ਦਾ ਕਿਰਦਾਰ ਨਿਭਾਇਆ ਹੈ, ਹਾਲਾਂਕਿ ਹੁਣ ਉਹ ਸ਼ੋਅ ਛੱਡ ਚੁੱਕਾ ਹੈ ਪਰ ਮੁਨਮੁਨ ਅਜੇ ਵੀ ਸ਼ੋਅ ਦਾ ਹਿੱਸਾ ਹੈ।